ਬਰਨਾਲਾ ਜਿਲ੍ਹਾ ਕਮਿਸ਼ਟ ਐਸੋਸੀਏਸ਼ਨ ਪ੍ਰਧਾਨ ਸ਼੍ਰੀ ਮੋਤੀ ਲਾਲ ਮਿੱਤਲ ਦੀ ਮੇਹਨਤ ਸਦਕਾ ਪੰਜਾਬ ਕਮਿਸ਼ਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਸਮਾਣਾ, ਜਨਰਲ ਸੈਕਟਰੀ ਮਨਮੋਹਨ ਸਿੰਘ ਅੰਮ੍ਰਿਤਸਰ ਅਤੇ ਅਰਗੇਨੈਜਿੰਗ ਸੈਕਟਰੀ ਰਾਕੇਸ਼ ਭੀਖੀ ਦੇ ਵੱਲੋਂ ਰਾਕੇਸ਼ ਗੋਇਲ (ਕੁਮਾਰ ਮੈਡੀਕੋਜ਼ ਬਰਨਾਲਾ) ਜਿਲ੍ਹਾ ਵਰਕਿੰਗ ਪ੍ਰੈਜੀਡੈਂਟ ਨੂੰ ਪੰਜਾਬ ਕਮਿਸ਼ਟ ਐਸੋਸੀਏਸ਼ਨ ਵਿਚ ਸੈਕਟਰੀ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਬਰਨਾਲਾ ਜਿਲ੍ਹਾ ਦੇ ਕਮਿਸ਼ਟਾ ਦੇ ਡਰੱਗ ਡਿਪਾਰਟਮੈਂਟ ਅਤੇ ਫਾਰਮੇਸੀ ਕਾਊਂਸਲ ਵਿਚ ਰੁਕੇ ਹੋਏ ਕੰਮਾਂ ਨੂੰ ਕਰਵਾਉਣ ਵਾਸਤੇ ਕਿਹਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਬਰਨਾਲਾ ਜਿਲ੍ਹਾ ਵਿਚ ਆਵਦੀ ਐਕਟੀਵਿਟੀ ਨੂੰ ਵਧਾਉਣ ਲਈ ਜਾਣ। ਜੇ ਕਿਸੇ ਵੀ ਕਮਿਸ਼ਟ ਨੂੰ ਕਿਸੇ ਵੀ ਸਮੇ ਜ਼ਰੂਰਤ ਪੈਂਦੀ ਹੈ ਤਾ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਅਖੀਰ ਵਿਚ ਬਰਨਾਲਾ ਜਿਲ੍ਹਾ ਕਮਿਸ਼ਟ ਐਸੋਸੀਏਸ਼ਨ (ਪੀ ਸੀ ਏ ਰਜਿ:) ਪ੍ਰਧਾਨ ਸ਼੍ਰੀ ਮੋਤੀ ਲਾਲ ਮਿੱਤਲ, ਜਨਰਲ ਸੈਕਟਰੀ ਦਿਨੇਸ਼ ਕੁਮਾਰ ਕੈਸ਼ੀਅਰ ਬਲਵਿੰਦਰ ਸ਼ਰਮਾ, ਲੋਕਲ ਯੂਨਿਟ ਦੇ ਸੈਕਟਰੀ ਰਵਿੰਦਰ ਕੁਮਾਰ ਗੱਗੂ ਨੇ ਪੰਜਾਬ ਕਮਿਸ਼ਟ ਐਸੋਸੀਏਸ਼ਨ ਅਤੇ ਸਂਗਰੂਰ ਜਿਲੇ ਦੇ ਪ੍ਰਧਾਨ ਪ੍ਰੇਮ ਚੰਦ ਜਨਰਲ ਸੈਕਟਰੀ ਪੰਕਜ ਕੁਮਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।
ਬਰਨਾਲਾ ਜਿਲ੍ਹਾ ਕਮਿਸ਼ਟ ਐਸੋਸੀਏਸ਼ਨ ਵਿੱਚ ਦਿੱਤੀਆਂ ਗਈਆਂ ਜੁੰਮੇਵਾਰੀਆਂ
- Title : ਬਰਨਾਲਾ ਜਿਲ੍ਹਾ ਕਮਿਸ਼ਟ ਐਸੋਸੀਏਸ਼ਨ ਵਿੱਚ ਦਿੱਤੀਆਂ ਗਈਆਂ ਜੁੰਮੇਵਾਰੀਆਂ
- Posted by :
- Date : जुलाई 08, 2024
- Labels :
0 comments:
एक टिप्पणी भेजें