ਤੇਜਧਾਰ ਹਥਿਆਰਾਂ ਨਾਲ ਸੱਟਾਂ ਮਾਰਨ ਦੇ ਕੇਸ ਵਿੱਚੋਂ ਕਥਿਤ ਮੁਲਜਮਾਨ ਬਾਇੱਜਤ ਬਰੀ
ਮਾਨਯੋਗ ਅਦਾਲਤ ਮਿਸ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਬਰਨਾਲਾ, ਵੱਲੋਂ ਤੇਜਧਾਰ ਹਥਿਆਰਾਂ ਨਾਲ ਸੱਟਾਂ ਮਾਰਨ ਦੇ ਕੇਸ ਵਿੱਚ ਕਥਿਤ ਤੌਰ ਨਾਮਜਦ ਦੋਸੀਆਂ ਸੁਖਪਾਲ ਕੌਰ ਪਤਨੀ ਕੇਸਰ ਸਿੰਘ, ਜਸਪਾਲ ਕੌਰ ਪਤਨੀ ਹਰਿੰਦਰ ਸਿੰਘ, ਕੇਸਰ ਸਿੰਘ ਪੁੱਤਰ ਸਾਧੂ ਸਿੰਘ, ਹਰਿੰਦਰ ਸਿੰਘ ਪੁੱਤਰ ਸਾਧੂ ਸਿੰਘ, ਹਰਜੀਤ ਸਿੰਘ ਪੁੱਤਰ ਕੇਸਰ ਸਿੰਘ, ਵਾਸੀਆਨ ਪਿੰਡ ਦਾਨਗੜ੍ਹ, ਜਿਲ੍ਹਾ ਬਰਨਾਲਾ, ਨੂੰ ਸ੍ਰੀ ਚੰਦਰ ਬਾਂਸਲ ਧਨੌਲਾ, ਐਡਵੋਕੇਟ, ਜਿਲ੍ਹਾ ਕਚਿਹਰੀ, ਬਰਨਾਲਾ, ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਰੀ ਕਰਨ ਦਾ ਹੁਕਮ ਕੀਤਾ ਹੈ।ਵਕੀਲ ਸ੍ਰੀ ਚੰਦਰ ਬਾਂਸਲ ਜੀ ਦੇ ਦੱਸਣ ਅਨੁਸਾਰ ਮੁਕਾਮੀ ਪੁਲਿਸ ਥਾਣਾ ਧਨੌਲਾ ਨੇ ਮੁਦਈ ਮੁਕੱਦਮਾ ਮਨਪ੍ਰੀਤ ਸਿੰਘ ਪੁੱਤਰ ਨੇਤਰ ਸਿੰਘ ਪੁੱਤਰ ਸਾਧੂ ਸਿੰਘ, ਵਾਸੀ ਪਿੰਡ ਦਾਨਗੜ੍ਹ, ਜਿਲ੍ਹਾ ਬਬਰਨਾਲਾ ਦਾ ਬਿਆਨ ਦਰਜ ਕੀਤਾ ਸੀ ਕਿ ਮਿਤੀ: 19.12.2019 ਨੂੰ ਵਕਤ ਕਰੀਬ ਸਵੇਰੇ 1:30, 2:00 ਸ਼ਾਮ ਦਾ ਹੋਵੇਗਾ ਕਿ ਉਹ ਆਪਣੇ ਘਰ ਆਇਆ ਸੀ ਤਾਂ ਉਸਦੀ ਮਾਤਾ ਸੁਰਿੰਦਰ ਕੌਰ ਵੀ ਹਾਜਰ ਸੀ ਤਾਂ ਉਸਤੋਂ ਬਾਅਦ ਕੇਸਰ ਸਿੰਘ, ਹਰਿੰਦਰ ਸਿੰਘ, ਹਰਜੀਤ ਸਿੰਘ, ਜਸਪਾਲ ਕੌਰ ਅਤੇ ਸੁਖਪਾਲ ਕੌਰ ਉਸਦੇ ਘਰ ਦਾਖਲ ਹੋਏ, ਹਰਜੀਤ ਸਿੰਘ ਪਾਸ ਕੁਹਾੜੀ ਸੀ, ਕੇਸਰ ਸਿੰਘ ਕੋਲ ਕਹੀ ਦਾ ਬਾਹਾ ਸੀ ਅਤੇ ਹਰਜੀਤ ਸਿੰਘ ਨੇ ਆਪਣੀ ਦਸਤੀ ਕਹਾੜੀ ਉਸਦੀ ਖੱਬ ਲੱਤ ਦੇ ਸੜਕੰਜ ਪਰ ਪੁੱਠੀ ਮਾਰੀ ਅਤੇ ਕੇਸਰ ਸਿੰਘ ਨੇ ਉਸਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਅਤੇ ਉਕਤ ਔਰਤਾਂ ਨੇ ਉਸਦੇ ਮੁੱਕੀਆਂ-ਥੱਪੜ ਮਾਰੇ ਅਤੇ ਉਸਦੀ ਖੱਬੀ ਲੱਤ ਟੁੱਟ ਗਈ। ਉਕਤ ਮਨਪ੍ਰੀਤ ਸਿੰਘ ਦੇ ਬਿਆਨ ਆਧਾਰ ਤੇ ਦੋਸ਼ੀਆਂ ਦੇ ਖਿਲਾਫ ਮੁਕਦਮਾ ਨੰਬਰ255 ਮਿਤੀ 20.12.2019, भ/प 323, 325, 452, 148, 149, 201 ਆਈ.ਪੀ.ਸੀ., ਪੁਲਿਸ ਥਾਣਾ ਧਨੌਲਾ ਵਿਖੇ ਦਰਜ ਹੋਇਆ ਸੀ। ਜਿਸ ਵਿੱਚ ਵਿੱਚ ਗਵਾਹਾਨ ਦੇ ਬਿਆਨ ਦਰਜ ਕੀਤੇ ਗਏ ਅਤੇ ਪੁਲਿਸ ਅਫਸਰਾਂ ਦੇ ਬਿਆਨਾਂ ਕਲਮਬੰਦ ਕੀਤੇ ਗਏ। ਮਾਨਯੋਗ ਅਦਾਲਤ ਵੱਲੋਂ ਵਕੀਲ ਸ੍ਰੀ ਚੰਦਰ ਬਾਂਸਲ ਧਨੌਲਾ ਜੀ ਦੀਆਂ ਦਲੀਲਾਂ ਕਿ ਗਵਾਹਾਨ ਵੱਲੋਂ ਅਦਾਲਤ ਵਿੱਚ ਦਿੱਤੇ ਬਿਆਨ, ਡਾਕਟਰੀ ਰਾਏ ਅਤੇ ਰਿਕਾਰਡ ਨਾਲ ਮੇਲ ਨਹੀਂ ਖਾਂਦੇ ਅਤੇ ਦੋਸੀਆਨ ਜੋ ਸੱਟਾਂ ਲੱਗੀਆਂ ਸਨ, ਉਹ ਵੀ ਮੁਦਈ ਪਾਰਟੀ ਨੇ ਆਪਣੇ ਬਿਆਨਾਂ ਵਿੱਚ ਦਰਜ ਨਹੀਂ ਕੀਤੀਆਂ ਅਤੇ ਮਾਨਯੋਗ ਅਦਾਲਤ ਵੱਲੋਂ ਵਕੀਲ ਸ੍ਰੀ ਚੰਦਰ ਬਾਂਸਲ ਧਨੌਲਾ ਜੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਮਾਨਯੋਗ ਅਦਾਲਤ ਵੱਲੋਂ ਦੋਸੀਆਨ ਸੁਖਪਾਲ ਕੌਰ, ਜਸਪਾਲ ਕੌਰ, ਹਰਜੀਤ ਸਿੰਘ, ਕੇਸਰ ਸਿੰਘ ਅਤੇ ਹਰਿੰਦਰ ਸਿੰਘ ਉਕਤਾਨ ਨੂੰ ਦੋਸ਼ਾਂ ਤੋਂ ਮੁਕਤ ਕਰਦਿਆਂ ਬਾਇੱਜਤ ਬਰੀ ਕੀਤਾ ਗਿਆ ਹੈ।
0 comments:
एक टिप्पणी भेजें