"ਹੁਣ ਤੁਹਾਡੀ ਸਿੱਧੀ ਪਹੁੰਚ ਮੁੱਖ ਮੰਤਰੀ ਤੱਕ"
*ਬਰਨਾਲਾ ਵਾਸੀਆਂ ਨੂੰ ਹੁਣ ਆਪਣੇ ਕੰਮਾਂ ਬਾਬਤ ਚੰਡੀਗੜ੍ਹ ਗੇੜੇ ਮਾਰਨ ਦੀ ਨਹੀਂ ਪਵੇਗੀ ਲੋੜ: ਡਿਪਟੀ ਕਮਿਸ਼ਨਰ*
*ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ 'ਮੁੱਖ ਮੰਤਰੀ ਸਹਾਇਤਾ ਕੇਂਦਰ' ਅਤੇ 'ਸਵਾਗਤ ਅਤੇ ਸਹਾਇਤਾ ਕੇਂਦਰ' ਸਥਾਪਿਤ*
ਕੇਸ਼ਵ ਵਰਦਾਨ ਪੁੰਜ
ਬਰਨਾਲਾ,
ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਖੱਜਲ - ਖੁਆਰੀ ਘਟਾਉਣ ਦੇ ਵਿਆਪਕ ਉਪਰਾਲੇ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ 'ਮੁੱਖ ਮੰਤਰੀ ਸਹਾਇਤਾ ਕੇਂਦਰ' ਅਤੇ 'ਸਵਾਗਤ ਅਤੇ ਸਹਾਇਤਾ ਕੇਂਦਰ' ਸਥਾਪਿਤ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਆਈ.ਏ.ਐੱਸ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਲੋਕਾਂ ਤੱਕ ਸਿੱਧੀ ਪਹੁੰਚ ਬਣਾਉਣ ਦੇ ਕਦਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪੈਕਸ ਬਰਨਾਲਾ ਦੀ ਜ਼ਮੀਨੀ ਮੰਜ਼ਿਲ 'ਤੇ 'ਮੁੱਖ ਮੰਤਰੀ ਸਹਾਇਤਾ ਕੇਂਦਰ' ਖੋਲ੍ਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕਾਂ ਨੂੰ ਆਪਣੇ ਕੰਮਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਦਫ਼ਤਰ ਜਾਂ ਵੱਖ - ਵੱਖ ਵਿਭਾਗਾਂ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਕੰਮ ਵਾਸਤੇ ਚੰਡੀਗੜ੍ਹ ਗੇੜੇ ਮਾਰਨ ਪੈਂਦੇ ਸਨ, ਉਨ੍ਹਾਂ ਲਈ 'ਮੁੱਖ ਮੰਤਰੀ ਸਹਾਇਤਾ ਕੇਂਦਰ' ਵਰਦਾਨ ਸਾਬਿਤ ਹੋਵੇਗਾ, ਕਿਉੰਕਿ ਉਨ੍ਹਾਂ ਦੀ ਅਰਜ਼ੀ ਇਥੋਂ ਹੀ ਉੱਪਰ ਭੇਜੀ ਜਾ ਸਕੇਗੀ। ਇਸ ਤਰ੍ਹਾਂ ਉਨ੍ਹਾਂ ਦੀਆਂ ਅਰਜ਼ੀਆਂ ਏਨੀ ਦੂਰ ਜਾਣ ਦੀ ਬਜਾਏ ਸਥਾਨਕ ਪੱਧਰ ਤੋਂ ਹੀ ਭੇਜੀਆਂ ਜਾ ਸਕਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਾਲ ਹੀ 'ਸਵਾਗਤ ਅਤੇ ਸਹਾਇਤਾ ਕੇਂਦਰ ਵੀ ਸਥਾਪਿਤ ਕੀਤਾ ਹੈ, ਜਿਸ ਦਾ ਉਦੇਸ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਵੱਖ ਵੱਖ ਵਿਭਾਗੀ ਕੰਮਾਂ ਲਈ ਆਉਣ ਵਾਲੇ ਲੋਕਾਂ ਦੀ ਮਦਦ ਕਰਨਾ ਹੈ। ਇਸ ਕੇਂਦਰ ਵਿੱਚ ਲੋਕਾਂ ਨੂੰ ਓਨਾ ਦੇ ਕੰਮ ਦੇ ਹਿਸਾਬ ਨਾਲ ਸਬੰਧਤ ਦਫ਼ਤਰ ਵਿੱਚ ਭੇਜਣ ਤੋਂ ਇਲਾਵਾ ਹਰ ਲੋੜੀਂਦੀ ਮਦਦ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹਾਇਤਾ ਕੇਂਦਰ ਵਿੱਚ ਲੋਕਾਂ ਦੇ ਬੈਠਣ, ਪੀਣ ਵਾਲੇ ਪਾਣੀ, ਸਕੀਮਾਂ ਸਬੰਧੀ ਕਿਤਾਬਚੇ ਸਮੇਤ ਹਰ ਲੋੜੀਂਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ।
0 comments:
एक टिप्पणी भेजें