ਕਮਿਊਨਿਟੀ ਸੈਂਟਰ ਬਣਾਉਣ ਲਈ 16 ਏਕੜ ਵੈੱਲਫੇਅਰ ਐਸੋਸੀਏਸ਼ਨ ਦਾ ਵਫ਼ਦ ਐੱਮਪੀ ਮੀਤ ਹੇਅਰ ਨੂੰ ਮਿਲਿਆ
ਬਰਨਾਲਾ ਕੇਸ਼ਵ ਵਰਦਾਨ ਪੁੰਜ, ਡ ਰਾਕੇਸ਼ ਪੁੰਜ
ਅੱਜ ਸੋਮਵਾਰ ਨੂੰ 16 ਏਕੜ ਸ਼ਹੀਦ ਕੈਪਟਨ ਕਰਮ ਸਿੰਘ ਨਗਰ ਵੈੱਲਫੇਅਰ ਐਸੋਸੀਏਸ਼ਨ ਦਾ ਵਫ਼ਦ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲਿਆ। ਇਸ ਦੌਰਾਨ ਉਨ੍ਹਾਂ ਨੇ 16 ਏਕੜ ਦੀ ਮਾਰਕੀਟ ’ਚ 600 ਗਜ ਜਗ੍ਹਾ ਜਨਤਕ ਪੈਲੇਸ ਲਈ ਪਈ ਹੈ, ਜਿੱਥੇ ਕਮਿਊਨਿਟੀ ਸੈਂਟਰ ਬਣਾਇਆ ਜਾਣਾ ਹੈ। ਇਸ ਸਬੰਧੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੂੰ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ। ਮੈਂਬਰ ਪਾਰਲੀਮੈਂਟ ਦੀ ਚੋਣ ਸਮੇਂ ਕਾਲੋਨੀ ਵਾਸੀਆਂ ਦੇ ਵੱਡੇ ਇਕੱਠ ਨਾਲ ਚੇਅਰਮੈਨ ਮੰਨਾ ਦੁਆਰਾ ਕਮਿਊਨਿਟੀ ਸੈਂਟਰ ਬਣਾਉਣ ਦਾ ਵਾਅਦਾ ਕਰਨ ਦੇ ਬਾਵਜੂਦ ਇਸ ਜਗ੍ਹਾ ਨੂੰ ਗੈਰਕਨੂੰਨੀ ਢੰਗ ਨਾਲ ਕਮਰਸ਼ੀਅਲ ਲੈਂਡਜੂਜ਼ ਚੇਂਜ ਕਰਵਾ ਕੇ ਵੇਚਣ ਲਈ ਡਾਇਰੈਕਟਰ ਲੋਕਲ ਬਾਡੀਜ਼ ਨੂੰ ਮਤਾ ਪਾ ਕੇ ਭੇਜਿਆ ਹੋਇਆ ਹੈ। ਇਸ ਬਾਰੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਸਾਰੇ ਮਸਲੇ ਨੂੰ ਧਿਆਨ ਨਾਲ ਸੁਣ ਕੇ ਭਰੋਸਾ ਦਿਵਾਇਆ ਕਿ ਜਨਤਕ ਪੈਲੇਸ ’ਤੇ ਕਮਿਊਨਿਟੀ ਸੈਂਟਰ ਹੀ ਬਣਾਇਆ ਜਾਵੇਗਾ। ਇਸ ਸਮੇਂ ਵਿਵੇਕ ਸਿੰਧਵਾਨੀ, ਸੀਨੀਅਰ ਵਾਈਸ ਪ੍ਰਧਾਨ ਸੁਭਾਸ਼ ਮਿੱਤਲ, ਮੀਡੀਆ ਸਲਾਹਕਾਰ ਸੁਰਿੰਦਰ ਗੋਇਲ ਸ਼ਹਿਣਾ, ਮੁੱਖ ਸਲਾਹਕਾਰ ਕ੍ਰਿਸ਼ਨ ਬਿੱਟੂ ਤੇ ਰਜਿੰਦਰ ਕਾਂਸਲ, ਪ੍ਰਿੰਸੀਪਲ ਰਾਜੇਸ਼ ਕੁਮਾਰ, ਸਹਾਇਕ ਮੀਡੀਆ ਸਲਾਹਕਾਰ ਅਮਨ ਕਾਲਾ, ਸਤੀਸ਼ ਸ਼ਹਿਣਾ ਆਦਿ ਹਾਜ਼ਰ ਸਨ।
0 comments:
एक टिप्पणी भेजें