Contact for Advertising

Contact for Advertising

Latest News

बुधवार, 14 अगस्त 2024

1971 ਦੀ ਭਾਰਤ-ਪਾਕਿਸਤਾਨ ਜੰਗ ਦਾ ਜੇਤੂ ਟੈਂਕ ਬੱਬਰੀ ਚੌਂਕ ਗੁਰਦਾਸਪੁਰ ਵਿਖੇ ਕੀਤਾ ਸਥਾਪਤ

 1971 ਦੀ ਭਾਰਤ-ਪਾਕਿਸਤਾਨ ਜੰਗ ਦਾ ਜੇਤੂ ਟੈਂਕ ਬੱਬਰੀ ਚੌਂਕ ਗੁਰਦਾਸਪੁਰ ਵਿਖੇ ਕੀਤਾ ਸਥਾਪਤ


ਜਿੱਤ ਦੀ ਨਿਸ਼ਾਨੀ ਦੇ ਪ੍ਰਤੀਕ ਇਸ ਟੈਂਕ ਤੋਂ ਨੌਜਵਾਨ ਆਪਣੇ ਦੇਸ਼ ਦੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਪ੍ਰੇਰਨਾ ਲੈਣਗੇ - ਡਿਪਟੀ ਕਮਿਸ਼ਨਰ 


ਭਾਰਤੀ ਫ਼ੌਜ ਦਾ ਜੇਤੂ ਟੈਂਕ ਬੱਬਰੀ ਚੌਂਕ ਵਿੱਚ ਸਥਾਪਤ ਹੋਣ ਨਾਲ ਗੁਰਦਾਸਪੁਰ ਸ਼ਹਿਰ ਦੀ ਸ਼ਾਨ ਵਧੀ - ਰਮਨ ਬਹਿਲ


ਗੁਰਦਾਸਪੁਰ, 14 ਅਗਸਤ (  ਡ ਰਾਕੇਸ਼ ਪੁੰਜ /ਕੇਸ਼ਵ ਵਰਦਾਨ ਪੁੰਜ   ) - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜ਼ਾਦੀ ਦਿਵਸ ਦੀ ਪੂਰਵ ਸੰਧਿਆ ਮੌਕੇ ਅੱਜ ਬੱਬਰੀ ਬਾਈਪਾਸ, ਗੁਰਦਾਸਪੁਰ ਵਿਖੇ 'ਜਿੱਤ ਦੀ ਨਿਸ਼ਾਨੀ' ਵਜੋਂ ਭਾਰਤੀ ਫ਼ੌਜ ਦੇ 1971 ਦੀ ਜੰਗ ਦੇ ਜੇਤੂ ਟੈਂਕ ਨੂੰ ਸਥਾਪਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਰੀਬਨ ਕੱਟ ਕੇ ਇਸ ਜੇਤੂ ਟੈਂਕ ਦੀ ਸਮਾਰਕ ਦਾ ਉਦਘਾਟਨ ਕੀਤਾ ਗਿਆ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ਵਨੀ ਅਰੋੜਾ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ. ਹਰਜੋਤ ਸਿੰਘ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਪ੍ਰੋ. ਰਾਜ ਕੁਮਾਰ ਸ਼ਰਮਾ, ਸੁੱਚਾ ਸਿੰਘ ਮੁਲਤਾਨੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।


ਜੇਤੂ ਟੈਂਕ ਦੀ ਸਥਾਪਤੀ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਸ ਇਤਿਹਾਸਕ ਟੀ-55 ਟੈਂਕ ਦਾ ਨਿਰਮਾਣ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਦੁਆਰਾ ਕੀਤਾ ਗਿਆ ਸੀ। ਇਸ ਲੜਾਕੂ ਟੈਂਕ ਨੂੰ 1966 ਵਿੱਚ ਭਾਰਤ ਦੀਆਂ ਆਰਮਡ ਯੂਨਿਟਾਂ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਿਨ-ਰਾਤ ਲੜਨ ਦੀ ਤਾਕਤ ਰੱਖਣ ਵਾਲੇ ਇਸ ਟੈਂਕ ਨੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ਦੌਰਾਨ ਨੈਨੋਕੋਟ, ਬਸੰਤਰ ਅਤੇ ਗ਼ਰੀਬਪੁਰ ਦੀਆਂ ਲੜਾਈਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਪਾਕਿਸਤਾਨੀ ਸੈਨਾ ਨੂੰ ਹਾਰ ਦਿੱਤੀ। ਆਪਣੀਆਂ ਖ਼ੂਬੀਆਂ ਕਾਰਨ ਟੀ-55 ਟੈਂਕ ਭਾਰਤੀ ਸੈਨਾ ਵਿੱਚ ਸਾਲ 2011 ਤੱਕ ਸੇਵਾ ਵਿੱਚ ਰਿਹਾ। ਉਨ੍ਹਾਂ ਦੱਸਿਆ ਕਿ ਸੈਂਟਰਲ ਆਰਮਡ ਫੋਰਸਿਜ਼ ਵਹੀਕਲ ਡੀਪੂ, ਪੂਨੇ ਵੱਲੋਂ ਇਸ ਟੈਂਕ ਨੂੰ 'ਵਾਰ ਟਰਾਫ਼ੀ' ਦੇ ਰੂਪ ਵਿੱਚ ਜਿੱਤ ਦੀ ਨਿਸ਼ਾਨੀ ਵਜੋਂ ਸਨਮਾਨ ਸਹਿਤ ਗੁਰਦਾਸਪੁਰ ਨੂੰ ਭੇਂਟ ਕੀਤਾ ਗਿਆ ਹੈ। 


ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਗੁਰਦਾਸਪੁਰ ਵੱਲੋਂ ਇਸ ਸਮਾਰਕ ਦੀ ਦੇਖ-ਰੇਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਤ ਦੀ ਨਿਸ਼ਾਨੀ ਦਾ ਪ੍ਰਤੀਕ ਇਹ ਟੈਂਕ ਨੌਜਵਾਨਾਂ ਨੂੰ ਜਿੱਥੇ ਆਪਣੇ ਦੇਸ਼ ਦੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਵੇਗਾ ਓਥੇ ਨੌਜਵਾਨ ਇਸ ਜਿੱਤ ਦੀ ਨਿਸ਼ਾਨੀ ਤੋਂ ਪ੍ਰੇਰਨਾ ਵੀ ਲੈਣਗੇ। ਉਨ੍ਹਾਂ ਕਿਹਾ ਕਿ ਅਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਕੋਟੀ-ਕੋਟੀ ਪ੍ਰਨਾਮ ਕਰਦਾ ਹੈ।


ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਫ਼ੌਜ ਦਾ ਇਹ ਜੇਤੂ ਟੈਂਕ ਗੁਰਦਾਸਪੁਰ ਦੇ ਅਹਿਮ ਚੌਂਕ ਵਿੱਚ ਸਥਾਪਤ ਹੋਣ ਨਾਲ ਜਿੱਥੇ ਸ਼ਹਿਰ ਦੀ ਸ਼ਾਨ ਵਧੀ ਹੈ ਓਥੇ ਇਹ ਸਾਡੀ ਨੌਜਵਾਨੀ ਲਈ ਪ੍ਰੇਰਨਾ ਸਰੋਤ ਵੀ ਬਣੇਗਾ। ਉਨ੍ਹਾਂ ਕਿਹਾ ਕਿ ਸਾਡੇ ਬਹਾਦਰ ਸੈਨਿਕਾਂ ਨੇ ਕਿਵੇਂ ਦੁਸ਼ਮਣਾਂ ਉੱਪਰ ਫ਼ਤਿਹ ਹਾਸਲ ਕੀਤੀ ਹੈ ਇਹ ਟੈਂਕ ਇਸ ਦੀ ਗਵਾਹੀ ਭਰਦਾ ਰਹੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਨੂੰ ਇਸ ਕਾਰਜ ਲਈ ਮੁਬਾਰਕਬਾਦ ਦਿੱਤੀ। 


Government of Punjab

CMO Punjab

Vishesh Sarangal

@followers

@topfans

1971 ਦੀ ਭਾਰਤ-ਪਾਕਿਸਤਾਨ ਜੰਗ ਦਾ ਜੇਤੂ ਟੈਂਕ ਬੱਬਰੀ ਚੌਂਕ ਗੁਰਦਾਸਪੁਰ ਵਿਖੇ ਕੀਤਾ ਸਥਾਪਤ
  • Title : 1971 ਦੀ ਭਾਰਤ-ਪਾਕਿਸਤਾਨ ਜੰਗ ਦਾ ਜੇਤੂ ਟੈਂਕ ਬੱਬਰੀ ਚੌਂਕ ਗੁਰਦਾਸਪੁਰ ਵਿਖੇ ਕੀਤਾ ਸਥਾਪਤ
  • Posted by :
  • Date : अगस्त 14, 2024
  • Labels :
  • Blogger Comments
  • Facebook Comments

0 comments:

एक टिप्पणी भेजें

Top