ਭਗਵੰਤ ਮਾਨ ਢਾਈ ਸਾਲ ਵਿੱਚ ਇੱਕ ਭੀ ਮੈਡੀਕਲ ਕਾਲਜ ਬਣਾਉਣ ਚ ਅਸਫਲ ਸਰਕਾਰ ਦੇ ਫੋਕੇ ਵਾਧੀਆ ਦਾ ਜਵਾਬ ਪੰਜਾਬ ਦੇ ਲੋਕ 2027 ਚ ਦੇਣਗੇ - ਸਿੱਧੂ
ਬਰਨਾਲਾ 6 ਅਗਸਤ ਆਮ ਆਦਮੀ ਪਾਰਟੀ ਵੱਲੋ 2022 ਵਿੱਚ 92 ਐਮ ਐਲ ਏ ਜਿੱਤ ਕੇ ਸਰਕਾਰ ਬਣਾਈ ਸੀ ਅਤੇ ਇਸ ਪਾਰਟੀ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਕੈਬਿਨਟ ਮੀਟਿੰਗ ਵਿੱਚ ਹੀ ਪੰਜਾਬ ਵਿੱਚ 16 ਮੈਡੀਕਲ ਕਾਲਜ ਬਣਾਉਣ ਦਾ ਵੱਡਾ ਐਲ਼ਾਨ ਕੀਤਾ ਸੀ ਅਤੇ ਨਵੀਂ ਸਰਕਾਰ ਤੋ ਪੰਜਾਬ ਦੇ ਲੋਕ ਭੀ ਬਹੁਤ ਆਸਵੰਦ ਸਨ । ਪ੍ਰੰਤੂ ਅੱਜ ਢਾਈ ਸਾਲ ਪੂਰੇ ਹੋ ਗਏ ਸਰਕਾਰ ਬਣੀ ਨੂੰ ਅਤੇ ਮਾਨ ਸਰਕਾਰ ਇੱਕ ਭੀ ਮੈਡੀਕਲ ਕਾਲਜ ਬਣਾਉਣ ਵਿੱਚ ਬੁਰੀ ਤਰਾ ਅਸਫਲ ਰਹੀ ਹੈ ਇਹ ਬਿਆਨ ਪ੍ਰੈਸ ਦੇ ਨਾ ਜਾਰੀ ਕਰਦਿਆ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਭਦੌੜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਦੂਜੇ ਪਾਸੇ ਗੁਆਢੀਂ ਰਾਜ ਹਰਿਆਣਾ ਦੇ ਹਰੇਕ ਜ਼ਿਲ੍ਹੇ ਅੰਦਰ ਭਾਜਪਾ ਸਰਕਾਰ ਨੇ ਮੈਡੀਕਲ ਕਾਲਜ ਬਣਾਏ ਹੋਏ ਹਨ।ਬੜੇ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਪਹਿਲੇ ਹੀ ਮੈਡੀਕਲ ਕਾਲਜ ਦੇ ਨਿਊ ਪੱਥਰ ਤੇ ਹੀ ਐਸ ਜੀ ਪੀ ਸੀ ਨਾਲ ਮੁੱਖ ਮੰਤਰੀ ਖਹਿਬੜ ਪਏ ਮੈ ਪੁੱਛਣਾ ਚਾਹੁੰਦਾ ਹਾਂ ਜੇਕਰ ਐਸ ਜੀ ਪੀ ਸੀ ਆਪਣੀ ਜਮੀਨ ਦੇਣ ਲਈ ਨਹੀਂ ਮੰਨਦੀ ਤਾਂ ਉਸਦੇ ਨਜਦੀਕ ਹੀ ਪਈ 25 ਏਕੜ ਸਰਕਾਰੀ ਜ਼ਮੀਨ ਵਿੱਚ ਮੈਡੀਕਲ ਕਾਲਜ ਕਿਉ ਨਹੀ ਬਣਾਉਂਦੀ ਮਾਨ ਸਰਕਾਰ ਲੋਕਾ ਨੂੰ ਗੁੰਮਰਾਹ ਕਿਉ ਕਰ ਰਹੀ ਹੈ ਢਾਈ ਸਾਲਾਂ ਵਾਗ ਅਗਲੇ ਢਾਈ ਸਾਲ ਭੀ ਇਹਨਾਂ ਕੁੱਝ ਨਹੀਂ ਕਰਨਾ ਦੂਜੇ ਪਾਸੇ ਹਰਿਆਣਾ ਵਿੱਚ ਦੇਖ ਲਵੋ ਹਰ ਜਿਲ੍ਹੇ ਅੰਦਰ ਮੈਡੀਕਲ ਕਾਲਜ ਜੋਂ ਕਰਕੇ ਡਾਕਟਰਾਂ ਦੀਆਂ ਸੀਟਾਂ 700 ਤੋ ਵੱਧ ਕੇ 2185 ਹੋ ਗਈਆਂ ਅਤੇ ਐਮ ਡੀ ਦੀਆ ਸੀਟਾਂ ਭੀ 289, ਤੋ ਵੱਧ ਕੇ ,1006 ਹੋ ਗਈਆਂ ਇਸ ਨੂੰ ਤਰੱਕੀ ਕਿਹਾ ਜਾਦਾ ਹੈ। ਸਾਡਾ ਰਾਜ ਉਜਾੜ ਬਣਦਾ ਜਾ ਰਿਹਾ ਜੁਆਨੀ ਦਾ ਬੂਰਾ ਹਾਲ ਹੈ ਨੌਜਵਾਨ ਬਦੇਸ਼ਾ ਵੱਲ ਰੁਖ਼ ਕਰ ਰਹੇ ਹਨ।ਜਾ ਟਰੈਵਲ ਏਜੰਟਸ ਹੱਥੋ ਖਜਲ ਖੁਆਰ ਹੋ ਰਹੇ ਹਨ ਰਹਿੰਦੀ ਖੁਹਦੀ ਜਵਾਨੀ ਨਸਿਆ ਨੇ ਬਰਬਾਦ ਕਰ ਦਿੱਤੀ ਹੈ ਕੋਈ ਭੀ ਆਦਮੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਦਿਨ ਦਿਹਾੜੇ ਲੁੱਟਾ ਖੋਹਾ ਹੋ ਰਹੀਆਂ ਹਨ ਪੰਜਾਬ ਦੇ ਮੁਖੀਆ ਜੀ ਪੰਜਾਬ ਤੇ ਤਰਸ ਖਾਓ ਯੂ ਟਰਨ ਲੈਣੇ ਛੱਡ ਕੇ ਅਤੇ ਫੋਕੇ ਐਲਾਨ ਛੱਡ ਕੇ ਪੰਜਾਬ ਦੇ ਵਿਕਾਸ ਵੱਲ ਧਿਆਨ ਦਿਉ ਨਹੀਂ ਤਾਂ 2027 ਵਿੱਚ ਤੁਹਾਡਾ ਹਾਲ ਭੀ ਅਕਾਲੀ ਦਲ ਵਾਲਾ ਕਰ ਦੇਣਗੇ ਪੰਜਾਬ ਦੇ ਲੋਕ।ਇਸ ਮੌਕੇ ਕੈਪਟਨ ਵਿਕਰਮ ਸਿੰਘ ਸੂਬੇਦਾਰ ਸੌਦਾਗਰ ਸਿੰਘ ਸੂਬੇਦਾਰ ਮੇਜਰ ਰਾਜ ਸਿੰਘ ਸਬੇਦਰ ਗੁਰਜੰਟ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਵਾਰੰਟ ਅਫ਼ਸਰ ਜਗਦੀਪ ਸਿੰਘ ਉੱਗੋ ਵਾਰੰਟ ਅਫ਼ਸਰ ਅਵਤਾਰ ਸਿੰਘ ਭੁਰੇ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਜਗੀਰ ਸਿੰਘ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਜਗੀਰ ਸਿੰਘ ਅਤੇ ਗੁਰਦੇਵ ਸਿੰਘ ਮੱਕੜ ਹੌਲਦਾਰ ਦਵਿੰਦਰ ਸਿੰਘ ਹਾਜਰ ਸਨ।
ਫੋਟੋ - ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਭਦੌੜ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ।
0 comments:
एक टिप्पणी भेजें