ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ 40 ਪਾਸ ਹੋਇਆ ਲੜਕੀਆਂ ਨੂੰ ISO ਤੋ ਮਾਨਤਾ ਪ੍ਰਾਪਤ ਸਰਟੀਫਿਕੇਟ ਜਾਰੀ ਕੀਤੇ - ਇੰਜ ਸਿੱਧੂ
ਬਰਨਾਲਾ
ਸਰਬੱਤ ਦਾ ਭਲਾ ਟਰੱਸਟ ਵੱਲੋ ਚਲਾਏ ਜਾ ਰਹੇ ਪਿੰਡ ਨਾਈਵਾਲਾ ਵਿੱਖੇ ਮੁਫ਼ਤ ਸਿਲਾਈ ਸੈਂਟਰ ਵਿੱਚ 40 ਲੜਕੀਆਂ ਜਿੰਨਾ ਨੇ ਕਾਮਯਾਬੀ ਨਾਲ 6 ਮਹੀਨੇ ਦੀ ਟ੍ਰੇਨਿੰਗ ਖਤਮ ਕਰਨ ਉਪਰੰਤ ਪੇਪਰ ਦਿੱਤੇ ਸਨ ਉਹਨਾਂ ਵਿੱਚੋ ਪਾਸ ਲੜਕੀਆਂ ਨੂੰ ISO ਤੋ ਮਾਨਤਾ ਪ੍ਰਾਪਤ ਸਰਟੀਫਿਕੇਟ ਜਾਰੀ ਕੀਤੇ ਗਏ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੰਸਥਾ ਦੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਇਹ ਸਰਟੀਫਿਕੇਟ ਕੁੜੀਆ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਵਿੱਚ ਸਹਾਈ ਹੋਵੇਗਾ ਸਿੱਧੂ ਨੇ ਦੱਸਿਆ ਕਿ ਸਾਡੀ ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦਾ ਇਹੀ ਯਤਨ ਹੈ ਕੇ ਪੰਜਾਬ ਦੇ ਹਰ ਇਕ ਪਿੰਡ ਵਿੱਚ ਅਜਿਹੇ ਸੈਂਟਰ ਖੋਲ ਕੇ ਲੋੜਵੰਦ ਬੱਚਿਆਂ ਨੂੰ ਸਿਲਾਈ ਕਢਾਈ ਦਾ ਕੰਮ ਸਿਖਾਇਆ ਜਾਵੇ ਤਾਕਿ ਉਹ ਆਪਣੇ ਪੈਰਾਂ ਤੇ ਖੜਿਆ ਹੋ ਸਕਣ ਸਿੱਧੂ ਨੇ ਦੱਸਿਆ ਕਿ ਅਸੀਂ ਜਿਲਾ ਬਰਨਾਲਾ ਵਿੱਚ ਇਹੋ ਜਿਹੇ 25 30 ਸੈਂਟਰ ਵੱਖ ਵੱਖ ਪਿੰਡਾਂ ਵਿੱਚ ਖੋਲਣਾ ਚਾਹੁੰਦੇ ਹਾਂ ਵੱਖ ਵੱਖ ਪਿੰਡਾਂ ਦੀਆਂ ਸਿਲਾਈ ਕਢਾਈ ਵਿੱਚ ਮਾਹਰ ਕੁੜੀਆ ਮੇਰੇ ਨਾਲ ਸਪੰਰਕ ਕਰਕੇ ਮੁਫ਼ਤ ਸਿਲਾਈ ਸੈਂਟਰ ਖੋਲ ਸਕਦੀਆਂ ਹਂਨ ਸੈਂਟਰ ਦੇ ਬਚਿਆ ਨੇ ਇਸ ਮੌਕੇ ਆਪਣੀ ਟੀਚਰ ਕਰਮਜੀਤ ਕੌਰ ਦੀ ਅਗਵਾਈ ਹੇਠ ਰੰਗਾਰੰਗ ਪ੍ਰੋਗਰਾਮ ਭੀ ਪੇਸ਼ ਕੀਤਾ ਇਸ ਮੌਕੇ ਸੂਬੇਦਾਰ ਗੁਰਜੰਟ ਸਿੰਘ ਲਖਵਿੰਦਰ ਸਿੰਘ ਲਾਲੀ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਗੁਰਮੀਤ ਸਿੰਘ ਧੌਲਾ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਭੋਲਾ ਸਿੰਘ ਸਾਬਕਾ ਸਰਪੰਚ ਗੁਰਦੇਵ ਸਿੰਘ ਮੱਕੜ ਸੁਖਦਰਸ਼ਨ ਸਿੰਘ ਆਦਿ ਸੰਸਥਾ ਦੇ ਮੈਬਰ ਹਾਜਰ ਸਨ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ ਅਤੇ ਹੋਰ ਮੈਬਰ ਸਿੱਖਿਅਤ ਲੜਕੀਆਂ ਨੂੰ ਸਰਟੀਫਿਕੇਟ ਜਾਰੀ ਕਰਦੇ ਹੋਏ।
0 comments:
एक टिप्पणी भेजें