ਐੱਸ.ਐੱੱਸ.ਡੀ ਕਾਲਜ ਵਿੱਚ ਸ਼ਹੀਦ ਊਧਮ ਸਿੰਘ ਦਾ 85ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ
ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹਨ : ਸਿਵਦਰਸ਼ਨ ਕੁਮਾਰ ਸ਼ਰਮਾ
ਸਹੀਦ ਊਧਮ ਸਿੰਘ ਨੇ 21 ਸਾਲ ਬਾਅਦ ਭਾਰਤੀਆਂ ਦੇ ਕਤਲੇਆਮ ਦਾ ਬਦਲਾ ਲਿਆ : ਸਿਵ ਸਿੰਗਲਾ
ਬਰਨਾਲਾ, 1 ਅਗਸਤ ( ਕੇਸ਼ਵ ਵਰਦਾਨ ਪੁੰਜ ) : ਸਥਾਨਿਕ ਐੱਸ.ਐੱਸ.ਡੀ ਕਾਲਜ ਵਿੱਚ ਸ਼ਹੀਦ ਊਧਮ ਸਿੰਘ ਦਾ 85ਵਾਂ ਸਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਐਡੀਟੋਰੀਅਮ ਹਾਲ ਵਿੱਚ ਕਰਵਾਏ ਸਹੀਦ ਊਧਮ ਸਿੰਘ ਯਾਦਗਾਰੀ ਸਮਾਰੋਹ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਐੱਸ ਡੀ ਸਭਾ ਦੇ ਚੇਅਰਮੈਨ ਸ੍ਰੀ ਸਿਵਦਰਸ਼ਨ ਕੁਮਾਰ ਸਰਮਾ ਨੇ ਕਿਹਾ ਕਿ ਸਹੀਦ ਸਾਡੇ ਦੇਸ ਦਾ ਸਰਮਾਇਆ ਹੈ, ਜਿਹਨਾਂ ਸਦਕਾ ਅਸੀਂ ਅੱਜ ਆਜਾਦੀ ਦਾ ਨਿੱਘ ਮਾਣ ਰਹੇ ਹਾਂ। ਉਹਨਾਂ ਦੱਸਿਆ ਕਿ ਕਿਵੇਂ ਊਧਮ ਸਿੰਘ ਨੇ ਲੰਡਨ ਵਿੱਚ ਜਾ ਕੇ ਜੱਲਿਆਂ ਵਾਲੇ ਬਾਗ ਦਾ ਬਦਲਾ ਲਿਆ। ਐੱਸ.ਡੀ ਸਭਾ ਦੇ ਜਨਰਲ ਸਕੱਤਰ ਸਿਵ ਸਿੰਗਲਾ ਨੇ ਕਿਹਾ ਕਿ ਆਪਣੇ ਦੇਸ ਲਈ ਜਾਨਾਂ ਵਾਰਨ ਵਾਲਿਆਂ ਨੂੰ ਯਾਦ ਕਰਨਾ ਸਾਡਾ ਫਰਜ ਹੈ, ਕਿਉਂਕਿ ਇਹ ਸਹੀਦ ਸਾਡੇ ਪ੍ਰੇਰਨਾ ਸਰੋਤ ਹਨ। ਉਹਨਾਂ ਦੱਸਿਆ ਕਿ ਸਹੀਦ ਊਧਮ ਸਿੰਘ ਨੇ ਕਿਵੇਂ ਬਦਲੇ ਦੀ ਅੱਗ ਨੂੰ 21 ਸਾਲ ਸੀਨੇ ਵਿੱਚ ਬਾਲੀ ਰੱਖਿਆ ਅਤੇ ਲੰਡਨ ਵਿੱਚ ਜਾ ਕੇ ਭਾਰਤੀਆਂ ਦੇ ਕਾਤਲ ਜਨਰਲ ਡਾਇਰ ਨੂੰ ਸਜਾ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਕਿਹਾ ਕਿ ਹੀਦ ਊਧਮ ਸਿੰਘ, ਸਹੀਦ ਭਗਤ ਸਿੰਘ ਸਮੇਤ ਹਜਾਰਾਂ ਸਹੀਦਾਂ ਦੀ ਬਦੌਲਤ ਇਹ ਆਜਾਦੀ ਨੂੰ ਸਾਨੂੰ ਬਹੁਤ ਮਹਿੰਗੇ ਮੁੱਲ ਮਿਲੀ ਹੈ, ਇਸ ਲਈ ਆਜਾਦੀ ਨੂੰ ਬਰਕਰਾਰ ਰੱਖਣਾ ਸਾਡਾ ਮੁਢਲਾ ਫਰਜ ਹੈ। ਪ੍ਰੋ: ਹਰਪ੍ਰੀਤ ਕੌਰ ਨੇ ਸਹੀਦ ਊਧਮ ਸਿੰਘ ਦੀ ਜੀਵਨੀ ਅਤੇ ਉਹਨਾਂ ਕੁਰਬਾਨੀ ਬਾਰੇ ਵਿਸਥਾਰ ਨਾਲ ਦੱਸਿਆ। ਪ੍ਰੋ: ਕਦੰਬਰੀ ਗਾਸੋ ਨੇ ਵੀ ਸਹੀਦ ਊਧਮ ਸਿੰਘ ਵੱਲੋਂ ਕੀਤੀ ਜੱਦੋ ਜਹਿਦ ਬਾਰੇ ਦੱਸਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਕੰਵਲਪ੍ਰੀਤ ਅਤੇ ਜੈਸਵੀਰ ਨੇ ਸਹੀਦ ਊਧਮ ਸਿੰਘ ਦੀ ਵਾਰ ਸੁਣਾਈ, ਜਦਕਿ ਵਿਦਿਆਰਥੀ ਜਸਨਪ੍ਰੀਤ, ਮਨਪ੍ਰੀਤ ਕੌਰ ਅਤੇ ਸੋਮਨਾਥ ਨੇ ਸਹੀਦ ਊਧਮ ਸਿੰਘ ਦੇ ਜੀਵਨ ਅਤੇ ਸਹਾਦਤ ਬਾਰੇ ਦੱਸਿਆ। ਇਸ ਸਮੇਂ ਪ੍ਰੋ. ਗੁਰਪਿਆਰ ਸਿੰਘ, ਪ੍ਰੋ. ਸੁਨੀਤਾ ਗੋਇਲ, ਪ੍ਰੋ ਭਾਰਤ ਭੂਸ਼ਣ, ਪ੍ਰੋ. ਸੀਮਾ ਰਾਣੀ, ਪ੍ਰੋ. ਸੁਖਜੀਤ, ਪ੍ਰੋ. ਅਮਨਦੀਪ ਕੌਰ, ਪ੍ਰੋ. ਬੱਬਲਜੀਤ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਬੀਰਪਾਲ, ਪ੍ਰੋ. ਹਿਮਾਂਸ਼ੂ, ਪ੍ਰੋ. ਕੁਲਦੀਪ, ਪ੍ਰੋ. ਨਰਿੰਦਰ ਕੌਰ ਵੀ ਹਾਜਰ ਸਨ।
0 comments:
एक टिप्पणी भेजें