ਸਰਬੱਤ ਦਾ ਭਲਾ ਟਰੱਸਟ ਵੱਲੋ ਲੋੜਵੰਦ ਵਿਧਵਾਵਾਂ ਅਪਹਾਜਾ ਨੂੰ ਪੈਨਸ਼ਨ ਚੈੱਕ ਵੰਡੇ ਅਤੇ ਅਜਾਦੀ ਦਿਹਾੜੇ ਦੀ ਖ਼ੁਸੀ ਵਿੱਚ ਲੱਡੂ ਵੰਡੇ - ਇੰਜ ਸਿੱਧੂ
ਬਰਨਾਲਾ
ਸਥਾਨਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿੱਖੇ ਤਕਰੀਬਨ 190 ਦੇ ਕਰੀਬ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਸਰਬੱਤ ਦਾ ਭਲਾ ਟਰੱਸਟ ਵੱਲੋ ਮਹੀਨਾ ਵਾਰ ਪੈਨਸ਼ਨ ਚੈੱਕ ਵੰਡੇ ਗਏ ਅਤੇ ਤਕਰੀਬਨ 10 ਦੇ ਕਰੀਬ ਨਵੇਂ ਫਾਰਮ ਲੋੜਵੰਦਾ ਦੇ ਭਰੇ ਗਏ।ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੰਸਥਾ ਦੇ ਪ੍ਰਧਾਨ ਇੰਜ,ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕੇ 78ਵੇ ਅਜਾਦੀ ਦਿਹਾੜੇ ਦੀ ਖੁਸ਼ੀ ਵਿੱਚ ਸਮੂਹ ਹਾਜ਼ਰੀਨ ਨੂੰ ਲੱਡੂ ਵੰਡੇ ਗਏ ਅਤੇ ਸਿੱਧੂ ਨੇ ਅਜਾਦੀ ਦਿਹਾੜੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਉਹਨਾਂ ਕਿਹਾ ਕੇ ਆਓ ਇਸ ਪਵਿੱਤਰ ਦਿਹਾੜੇ ਤੇ ਪ੍ਰਣ ਕਰੀਏ ਕੇ ਸਮਾਜ ਨੂੰ ਸਿੱਖਿਅਤ ਕਰਨ ਲਈ ਅਤੇ ਸਮਾਜ ਵਿੱਚ ਪਨਪ ਰਹੀਆ ਅਲਾਮਤਾਂ ਨੂੰ ਸਾਰੇ ਮਿਲ ਕੇ ਨੱਥ ਪਾਵਾਗੇ ਕਿਉਕਿ ਇਸ ਅਜਾਦੀ ਨੂੰ ਹਾਸਲ ਕਰਨ ਲਈ ਲੱਖਾ ਦੇਸ ਭਗਤਾ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆ ਹਨ ਅਤੇ ਲੱਖਾ ਹੀ ਲੋਕਾ ਨੇ ਕਲੇ ਪਾਣੀ ਅਤੇ ਹੋਰ ਜੇਲਾ ਵਿੱਚ ਕਈ ਕਈ ਵਰ੍ਹੇ ਬਤੀਤ ਕੀਤੇ ਸਨ ਸਿੱਧੂ ਨੇ ਸਮੂਹ ਹਾਜ਼ਰੀਨ ਨੂੰ ਅਜਾਦੀ ਦਿਵਸ ਦੀ ਵਧਾਈ ਦਿੱਤੀ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੁਰੇ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ ਜੱਥੇਦਾਰ ਗੁਰਮੀਤ ਸਿੰਘ ਧੌਲਾ ਹੌਲਦਾਰ ਬਸੰਤ ਸਿੰਘ ਉਗੋ ਗੁਰਦੇਵ ਸਿੰਘ ਮੱਕੜ ਜੱਥੇਦਾਰ ਗੁਰਦਰਸ਼ਨ ਸਿੰਘ ਭਾਨ ਸਿੰਘ ਮਨਜੀਤ ਕੌਰ ਅਤੇ ਸੈਕੜੇ ਲਾਭਪਾਤਰੀ ਹਾਜਰ ਸਨ।
ਫੋਟੋ - ਸਰਬੱਤ ਦਾ ਭਲਾ ਟਰੱਸਟ ਦੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਸੰਸਥਾ ਦੇ ਸਾਰੇ ਮੈਬਰ ਲੋੜਵੰਦਾ ਨੂੰ ਚੈੱਕ ਵਿਤਰਨ ਕਰਦੇ ਹੋਏ
0 comments:
एक टिप्पणी भेजें