ਦੇਸੀ ਕੱਟਾ/ਅਸਲਾ ਸਮੇਤ ਕਾਰਤੂਸ ਰੱਖਣ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
ਬਰਨਾਲਾ, ਪੰਜਾਬ
ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ ਬਰਨਾਲਾ ਵੱਲੋਂ ਬਲਜਿੰਦਰ ਸਿੰਘ ਉਰਫ ਗਿਆਨੀ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਬਟੂਹਾ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਨੂੰ .315 ਬੋਰ ਦੇਸੀ ਕੱਟਾ/ਅਸਲਾ ਸਮੇਤ ਕਾਰਤੂਸ ਰੱਖਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ. ਸਟਾਫ ਹੰਡਿਆਇਆ ਵੱਲੋਂ ਮਿਤੀ 20-10-2019 ਨੂੰ ਗਰਚਾ ਰੋਡ ਬਰਨਾਲਾ ਪਰ ਚੈਕਿੰਗ ਦੌਰਾਨ ਉਕਤ ਬਲਜਿੰਦਰ ਸਿੰਘ ਉਰਫ ਗਿਆਨੀ ਨੂੰ ਮੁਖਬਰੀ ਦੇ ਆਧਾਰ ਤੇ ਫੜਿਆ ਗਿਆ ਸੀ ਜੋ ਦੌਰਾਨੇ ਚੈਕਿੰਗ ਉਸਦੇ ਪਾਸੋਂ .315 ਦੇਸੀ ਕੱਟਾ/ਅਸਲਾ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ। ਜਿਸਦੇ ਆਧਾਰ ਤੇ ਇੱਕ ਐਫ.ਆਈ.ਆਰ. ਨੰਬਰ 431 ਮਿਤੀ 20-10-2019, ਜੇਰ ਧਾਰਾ 25/54/59 ਆਰਮਜ਼ ਐਕਟ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਬਲਜਿੰਦਰ ਸਿੰਘ ਉਰਫ ਗਿਆਨੀ ਦੇ ਖਿਲਾਫ ਦਰਜ਼ ਕੀਤੀ ਗਈ ਸੀ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਬਲਜਿੰਦਰ ਸਿੰਘ ਉਰਫ ਗਿਆਨੀ ਦੇ ਵਕੀਲ ਸ੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਪੁਲਿਸ ਵੱਲੋਂ ਤਫਤੀਸ਼ ਦੌਰਾਨ ਸੈਂਪਲ ਸੀਲ ਤਿਆਰ ਨਹੀਂ ਕੀਤੀ ਗਈ ਅਤੇ ਨਾ ਹੀ ਫੋਰੰਸਿਕ ਸਾਇੰਸ ਲੈਬੋਰੇਟਰੀ ਵੱਲੋਂ ਆਪਣੀ ਰਿਪੋਰਟ ਵਿੱਚ ਅਸਲਾ ਅਤੇ ਕਾਰਤੂਸ ਵਾਪਸ ਥਾਣੇ ਵਿੱਚ ਭੇਜਣ ਸਬੰਧੀ ਜ਼ਿਕਰ ਕੀਤਾ ਗਿਆ ਅਤੇ ਗਵਾਹਨ ਵੱਲੋਂ ਜੋ ਬਿਆਨ ਹਲਫੀਆ ਪੇਸ਼ ਕੀਤੇ ਗਏ ਉਹ ਕਾਨੂੰਨਣ ਤਰੀਕੇ ਨਾਲ ਤਸਦੀਕ ਸ਼ੁਦਾ ਨਾ ਸਨ ਅਤੇ ਕੇਸ ਵਿੱਚ ਕਈ ਤਰ੍ਹਾਂ ਦੀਆਂ ਕਾਨੂੰਨੀ ਖਾਮੀਆਂ ਪਾਈਆਂ ਗਈਆਂ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें