ਸਟੈਂਡਰਡ ਕਾਰਪੋਰੇਸ਼ਨ ਇੰਡੀਆ ਲਿਮਟਿਡ ਨੇ ਕਿਸਾਨਾਂ ਲਈ ਮੱਕੀ ਦੇ ਚਾਰੇ ਅਤੇ ਅਚਾਰ ਪਰਾਲੀ ਲਈ ਨਵੀਂਆਂ ਮਸ਼ੀਨਾਂ ਲਾਂਚ ਕੀਤੀਆਂ
ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਖੇਤੀ ਕਰਨ ਲਈ ਨਵੀਆਂ ਨਵੀਆਂ ਕਾਢਾਂ ਕੱਢਣ ਵਿੱਚ ਹਮੇਸ਼ਾ ਹੀ ਅੱਗੇ ਹੈ ਸਟੈਂਡਰਡ ਕਾਰਪੋਰੇਸ਼ਨ ਇੰਡੀਆ ਲਿਮਟਿਡ।
ਤੂੜੀ ਸਾਂਭਣ ਲਈ ਡਬਲ ਇੰਜਣ ਵਾਲੀ ਮਸ਼ੀਨ ਤੇ ਹੀ ਫਿੱਟ ਹੋ ਜਾਂਦੀ ਹੈ ਟਰਾਲੀ ,ਲਿਫਟ ਲਗਾ ਕੇ ਕਢ ਦਿੱਤੀ ਨਵੀਂ ਕਾਢ। ਹੁਣ ਤੂੜੀ ਅਤੇ ਫਸਲ ਦਾ ਨਹੀਂ ਹੁੰਦਾ ਭੋਰਾ ਵੀ ਨੁਕਸਾਨ ।
ਕਿਸਾਨਾਂ ਲਈ ਨਵਾ ਤੋਹਫ਼ਾ ।
ਸਟੈਂਡਰਡ ਕਾਰਪੋਰੇਸ਼ਨ 30 ਸਾਲਾਂ ਤੋਂ ਕਿਸਾਨਾਂ ਨੇ ਦੇ ਰਿਹਾ ਤਕਨੀਕੀ ਮਸ਼ੀਨਰੀ ,ਮਸ਼ੀਨ ਲਈ ਟਰੈੱਕਟਰ ਤੇ ਵਾਧੂ ਪੈਸੇ ਖਰਚਣ ਦੀ ਜਰੂਰਤ ਨਹੀਂ -ਐਮਡੀ ਨਛੱਤਰ ਸਿੰਘ (ਭਰੀ )
ਕੇਸ਼ਵ ਵਰਦਾਨ ਪੁੰਜ
ਬਰਨਾਲਾ,
ਸਟੈਂਡਰਡ ਕਾਰਪੋਰੇਸ਼ਨ ਇੰਡੀਆ ਲਿਮਟਿਡ ਵੱਲੋਂ ਪਿਛਲੇ 30 ਸਾਲਾਂ ਤੋਂ ਖੇਤੀਬਾੜੀ ਸੈਕਟਰ ਚ ਦਿੱਤੀਆਂ ਸੇਵਾਵਾਂ ਤੋਂ ਬਾਅਦ ਇਕ ਹੋਰ ਮਾਰਕਾ ਮਾਰਦਿਆਂ ਆਪਣੀ ਨਵੀਂ ਤਕਨੀਕ ਨਾਲ ਖੇਤੀ ਨੂੰ ਆਸਾਨ ਬਣਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸਟੈਂਡਰਡ ਕਾਰਪੋਰੇਸ਼ਨ ਇੰਡੀਆ ਲਿਮਟਿਡ ਨੇ ਮੱਕੀ ਦਾ ਅਚਾਰ ਤੇ ਤੂੜੀ ਬਣਾਉਣ ਵਾਲੀ ਮਸ਼ੀਨ ਤਿਆਰ ਕੀਤੀ ਹੈ ਜੋ ਦੋ ਇੰਜਣਾਂ ਵਾਲੇ ਟਰੈਕਟਰ ‘ਤੇ ਚੱਲਦੀ ਹੈ। ਬਰਨਾਲਾ ਦੇ ਇੱਕ ਹੋਟਲ ਚ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੰਦਿਆਂ ਸਟੈਂਡਰਡ ਕਾਰਪੋਰੇਸ਼ਨ ਲਿਮਟਿਡ ਦੇ ਐਮ ਡੀ ਸ ਨਛੱਤਰ ਸਿੰਘ (ਭਰੀ ) ਅਤੇ ਈ ਡੀ ਪ੍ਰਭਜੋਤ ਸਿੰਘ (ਭਰੀ ) ਨੇ ਦੱਸਿਆ ਕਿ ਕੰਪਨੀ ਵੱਲੋਂ ਇਹ ਦੁਨੀਆ ਦੀ ਪਹਿਲੀ ਮਸ਼ੀਨ ਹੈ, ਜੋ ਕਿ ਦੋ ਇੰਜਣਾਂ ਵਾਲੀ ਮਸ਼ੀਨ ਹੈ ਜੋ ਟਰੈਕਟਰ ਨਾਲ ਚੱਲੇਗੀ । ਜੋ 6 .5 ਦੇ ਲੱਗਭੱਗ ਲੱਗੇ ਬਲੇਡਾਂ ਨਾਲ ਵੱਡਾ ਏਰੀਆ ਕਵਰ ਕਰਦੀ ਹੈ ,ਇਸ ਮਸ਼ੀਨ ਨੂੰ ਕਿਸੇ ਵੀ ਪੁਰਾਣੇ ਟਰੈੱਕਟਰ ਨਾਲ ਵੀ ਚਲਾਇਆ ਜਾ ਸਕਦਾ ਹੈ ,ਨਵੇਂ ਟਰੈੱਕਟਰ ਤੇ ਵਾਧੂ ਪੈਸੇ ਖਰਚਣ ਦੀ ਲੋੜ ਨਹੀ, ਇਹ ਮਸ਼ੀਨ ਕਣਕ ਅਤੇ ਮੂੰਗੀ ਦੀ ਰਹਿੰਦ-ਖੂੰਹਦ ਨੂੰ ਪਿੜਾਈ ਵਿੱਚ ਬਦਲਣ ਦਾ ਕੰਮ ਕਰੇਗੀ। ਜਦੋਂ ਕਿ ਕੰਪਨੀ ਦੇ ਮੈਨੇਜਰ ਸ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਮਸ਼ੀਨ ਵੱਡੀਆਂ ਸਵੈ-ਚਾਲਿਤ ਮਸ਼ੀਨਾਂ ਨਾਲੋਂ ਵੱਧ ਕੰਮ ਕਰਨ ਦੇ ਸਮਰੱਥ ਹੈ। ਇਸ ਮਸ਼ੀਨ ਵਿੱਚ ਟਰਾਲੀ ਨੂੰ ਲੋਡਿੰਗ ਅਤੇ ਅਨਲੋਡ ਕਰਨ ਦਾ ਆਟੋਮੈਟਿਕ ਸਿਸਟਮ ਵੀ ਇਸ ਮਸ਼ੀਨ ਵਿੱਚ ਦਿੱਤਾ ਗਿਆ ਹੈ, ਜਿਸ ਨਾਲ ਤੂੜੀ ਨੂੰ ਆਪਣੇ ਸਟੋਰਾਂ ਅਤੇ ਗੋਦਾਮਾਂ ਵਿੱਚ ਸੰਭਾਲਿਆ ਜਾ ਸਕੇਗਾ, ਜਿਸ ਨਾਲ ਤੂੜੀ ਖ਼ਰਾਬ ਨਹੀਂ ਹੋਵੇਗੀ ਅਤੇ ਮਜ਼ਦੂਰਾਂ ਦੀ ਬੱਚਤ ਹੋਵੇਗੀ। ਇਹ ਮਸ਼ੀਨ ਖੇਤੀ ਦੀ ਦੁਨੀਆ ਵਿੱਚ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ। ਜਾਣਕਾਰੀ ਦਿੰਦਿਆਂ ਉਥੇ ਬੈਠੇ ਇਕ ਕਿਸਾਨ ਨੇ ਦੱਸਿਆ ਕਿ ਪੁਰਾਣੀਆਂ ਮਸ਼ੀਨਾਂ ਨੂੰ ਚਲਾਉਣ ਤੋਂ ਪਹਿਲਾਂ ਮੱਕੀ ਨੂੰ ਹੱਥਾਂ ਨਾਲ ਕੱਟ ਕੇ ਰਸਤਾ ਬਣਾਉਣਾ ਪੈਂਦਾ ਸੀ ਪਰ ਇਸ ਮਸ਼ੀਨ ਨਾਲ ਅਜਿਹਾ ਕੁਝ ਕਰਨ ਦੀ ਲੋੜ ਨਹੀਂ ਹੈ। ਇਹ ਮਸ਼ੀਨ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗੀ। ਇਸ ਮੌਕੇ ਮੀਡਿਆ ਇੰਚਾਰਜ ਡ ਰਾਕੇਸ਼ ਪੁੰਜ ਵਲੋਂ ਸਾਰੇ ਪਤਰਕਾਰਾ ਦਾ ਸਵਾਗਤ ਕੀਤਾ ਗਿਆ ਅਤੇ ਧੰਨਵਾਦ ਕਰਦਿਆ ਕਿਹਾ ਕਿ ਮੈ ਆਪਣੇ ਸਾਰੇ ਪਤਰਕਾਰ ਭਾਈਚਾਰੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ,ਜਿਹੜੇ ਮੇਰੇ ਇਕ ਸੁਨੇਹੇ ਤੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇਥੇ ਪਹੁੰਚੇ।
0 comments:
एक टिप्पणी भेजें