ਹੁਣ ਕਿਸਾਨਾਂ ਦੇ ਮਸਲੇ ਹਲ ਕਰਨ ਦਾ ਬੀੜਾ ਚੁੱਕਿਆ ਭਾਜਪਾ ਦੇ ਸਿਰਕਢ ਆਗੂ ਦਰਸ਼ਨ ਸਿੰਘ ਨੈਣੇਵਾਲ ਨੇ
ਕੇਸ਼ਵ ਵਰਦਾਨ ਪੁੰਜ
ਬਰਨਾਲਾ ,ਨਵੀਂ ਦਿੱਲੀ
ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੀ ਰਾਸ਼ਟਰੀ ਕਾਰਜਕਾਰਣੀ ਦੀ ਮੀਟਿੰਗ ਪਾਰਟੀ ਦੇ ਮੁੱਖ ਦਫਤਰ ਦਿੱਲੀ ਵਿਖੇ ਸਾਡੇ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਜ ਕੁਮਾਰ ਚਾਹਰ ਜੀ ਦੀ ਅਗਵਾਈ ਵਿਚ ਹੋਈ। ਇਸ ਵਿਚ ਸਾਰੇ ਪ੍ਰਦੇਸ਼ ਪ੍ਰਧਾਨਾਂ ਤੇ ਜਨਰਲ ਸਕੱਤਰ ਤੇ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਹਾਜ਼ਰ ਹੋਏ। ਜਿਸ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਭਾਗੀਰਥ ਚੌਧਰੀ ਉਚੇਚੇ ਤੌਰ ਤੇ ਪਹੁੰਚੇ। ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਪ੍ਰਦੇਸ਼ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਨੇ ਆਪਣੇ ਸਾਥੀਆਂ ਸਤਿੰਦਰ ਮਾਖੋਵਾਲ , ਸਾਬਕਾ ਡੀ ਟੀ ਓ ਸ੍ਰ ਗੁਰਚਰਨ ਸਿੰਘ,ਬੀਬੀ ਸਰਬਜੀਤ ਕੌਰ ਬਾਠ,ਅਤੁਲ ਗਰਗ ਜੀ ਇੰਚਾਰਜ ਮੈਂਬਰਸ਼ਿਪ ਅਭਿਆਨ ਨਾਲ ਕੇਂਦਰੀ ਮੰਤਰੀ ਜੀ ਨਾਲ ਤੇ ਪ੍ਰਧਾਨ ਜੀ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਤੇ ਸਾਰੇ ਹਾਲਾਤਾਂ ਤੋਂ ਜਾਣੂ ਕਰਵਾਇਆ। ਇਸ ਮੀਟਿੰਗ ਵਿੱਚ ਪਾਰਟੀ ਵਲੋਂ ਚੱਲ ਰਹੇ 'ਸਦੱਸਤਾ ਅਭਿਆਨ ' ਦੌਰਾਨ ਕਿਸਾਨ ਮੋਰਚਾ ਵਲੋਂ ਵੱਧ ਤੋਂ ਵੱਧ ਕਿਸਾਨਾਂ ਨੂੰ ਪਾਰਟੀ ਦੇ ਮੈਂਬਰ ਬਣਾਉਣ ਲਈ ਬੂਥ ਪੱਧਰ ਤੱਕ ਕੰਮ ਕਰਨ ਲਈ ਕਿਹਾ ਗਿਆ।
0 comments:
एक टिप्पणी भेजें