ਸੈਨਿਕ ਵਿੰਗ ਵੱਲੋ ਸੂਬੇਦਾਰ ਮੇਜਰ ਰਾਜ ਸਿੰਘ ਜਿਲਾ ਪ੍ਰਧਾਨ ਅਤੇ ਜਿਲ੍ਹੇ ਦੀ ਸਮੁੱਚੀ ਟੀਮ ਦੀ ਚੋਣ ਸਰਬਸੰਮਤੀ ਨਾਲ ਕੀਤੀ - ਸੂਬੇਦਾਰ ਕਮਲ ਸ਼ਰਮਾ
ਬਰਨਾਲਾ 27 ਅਗਸਤ ਸਥਾਨਕ ਹੋਟਲ ਵਿਜਟ ਵਿੱਖੇ ਸਾਬਕਾ ਸੈਨਿਕ ਵਿੰਗ ਦੀ ਵਿਸੇਸ ਇਕਤਰਤਾ ਹੋਈ ਜਿਲ੍ਹਾ ਬਰਨਾਲਾ ਦੀ ਸਮੁੱਚੀ ਟੀਮ ਦੀ ਚੋਣ ਸਰਭ ਸੰਮਤੀ ਨਾਲ ਹੋਈ ਅਤੇ ਕੁਝ ਮਤੇ ਭੀ ਪਾਏ ਗਏ ਇਸ ਮੀਟਿੰਗ ਵਿੱਚ ਸਾਬਕਾ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਵਿਸੇਸ ਤੌਰ ਤੇ ਸ਼ਾਮਿਲ ਹੋਏ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੂਬੇਦਾਰ ਕਮਲਜੀਤ ਸ਼ਰਮਾ ਨੇ ਦੱਸਿਆ ਕਿ ਸਰਬਸੰਮਤੀ ਨਾਲ ਜਿਲ੍ਹਾ ਬਰਨਾਲਾ ਸੈਨਿਕ ਵਿੰਗ ਦੀ ਟੀਮ ਦੀ ਚੋਣ ਕੀਤੀ ਗਈ ਜਿਸ ਵੀ ਸੂਬੇਦਾਰ ਮੇਜਰ ਰਾਜ ਸਿੰਘ ਜਿਲ੍ਹਾ ਪ੍ਰਧਾਨ ਕੈਪਟਨ ਵਿਕਰਮ ਸਿੰਘ ਅਤੇ ਸੂਬੇਦਾਰ ਸੌਦਾਗਰ ਸਿੰਘ ਦੋਵਾ ਨੂੰ ਸਰਪ੍ਰਸਤ ਕੈਪਟਨ ਪਰਮਜੀਤ ਸਿੰਘ ਕੱਟੂ ਅਤੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਮੁੱਖ ਸਲਾਹਕਾਰ ਸੂਬੇਦਾਰ ਧੰਨਾ ਸਿੰਘ ਧੌਲਾ ਹੋਣਗੇ ਜਰਨਲ ਸਕੱਤਰ ਸੂਬੇਦਾਰ ਕਮਲਜੀਤ ਸ਼ਰਮਾ ਅਤੇ ਕੈਪਟਨ ਬਿੱਕਰ ਸਿੰਘ ਹੋਣਗੇ ਸੀਨੀਅਰ ਵਾਈਸ ਪ੍ਰਧਾਨ ਸੂਬੇਦਾਰ ਜਗਸੀਰ ਸਿੰਘ ਭੈਣੀ ਅਤੇ ਸੂਬੇਦਾਰ ਗੁਰਮੇਲ ਸਿੰਘ ਝਲੂਰppppppppppppppppp,ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਅਤੇ ਹੌਲਦਾਰ ਬਸੰਤ ਸਿੰਘ ਉਗੋ ਵਾਈਸ ਪ੍ਰਧਾਨ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਹਰਪਾਲ ਸਿੰਘ ਜਥੇਬੰਦਕ ਸਕੱਤਰ ਸੂਬੇਦਾਰ ਹਰਵਿੰਦਰ ਸਿੰਘ ਹੌਲਦਾਰ ਨਿਰਭੈ ਸਿੰਘ ,ਸਾਰਜੈਂਟ ਮਹਿੰਦਰ ਸਿੰਘ ਮੌਜੀ ਅਤੇ ਸੂਬੇਦਾਰ ਨਾਇਬ ਸਿੰਘ ਹੋਣਗੇ ਸਕੱਤਰ ਹੌਲਦਾਰ ਰੂਪ ਸਿੰਘ ਮਹਿਤਾ ਹੋਣਗੇ ਕੈਸ਼ੀਅਰ ਅਤੇ ਵਰਕਿੰਗ ਕਮੇਟੀ ਵਿੱਚ ਦਸ ਮੈਬਰ ਹੋਣਗੇ।
ਇਸ ਮੌਕੇ ਬੋਲਦਿਆਂ ਇੰਜ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਚਾਰ ਲੱਖ ਸੱਤਰ ਹਜਾਰ ਸਾਬਕਾ ਸੈਨਿਕਾਂ ਅਤੇ ਸੈਨਿਕ ਵਿਧਵਾਵਾਂ ਦੇ ਪਰਿਵਾਰ ਹਨ ਅਫਸੋਸ ਦੀ ਗੱਲ ਹੈ ਕਿ ਸਾਡੇ ਛੋਟੇ ਗਰੁੱਪਾਂ ਵਿੱਚ ਵੰਡੇ ਹੋਣ ਕਰਕੇ ਹਰ ਇਕ ਸਰਕਾਰ ਨੇ ਸਾਨੂੰ ਅਣਗੌਲਿਆ ਕੀਤਾ ਹੈ ਇਥੋਂ ਤੱਕ ਕੇ ਕਿਸੇ ਭੀ ਸਰਕਾਰ ਨੇ ਜਿਲ੍ਹੇ ਨਾਲ ਸਬੰਧਤ ਦੇਸ ਲਈ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸਹਿਦਾ ਦੀਆ ਯਾਦਗਾਰਾਂ ਤੱਕ ਨਹੀਂ ਬਣਾਈਆ 15 ਅਗਸਤ 26 ਜਨਵਰੀ ਵਾਲੇ ਦਿਨਾਂ ਤੇ ਇਹਨਾਂ ਪਰਵਾਰਾਂ ਨੂੰ ਕੋਈ ਬਲਾਉਂਦਾ ਤੱਕ ਨਹੀਂ ਅਸੀਂ ਆਪ ਸ਼ਹੀਦੀ ਸਮਾਗਮ ਕਰਕੇ ਸ਼ਹੀਦਾ ਨੂੰ ਸਰਧਾਂਜਲੀਆਂ ਭੇਟ ਕਰਦੇ ਹਾਂ ਸ਼ਹੀਦ ਭੀ ਅਸੀਂ ਹੋਈਏ ਤੇ ਸ਼ਹੀਦੀ ਦਿਹਾੜੇ ਭੀ ਆਦਿ ਖੁਦ ਮਨਾਈਏ ਅੱਜ ਤੱਕ ਕਿਸੇ ਭੀ ਸਰਕਾਰ ਨੇ ਸਾਬਕਾ ਫੌਜੀ ਨੂੰ ਸਕਿਲਡ ਵਰਕਰ ਦਾ ਦਰਜਾ ਨਹੀਂ ਦਿੱਤਾ ਉਹਨਾਂ ਸਾਬਕਾ ਫੌਜੀਆ ਨੂੰ ਛੋਟੇ ਛੋਟੇ ਗਰੁੱਪ ਛੱਡ ਕੇ ਪੰਜਾਬ ਪੱਧਰ ਤੇ ਲਾਮਵੰਦ ਹੋਣਾ ਚਾਹੀਦਾ ਹੈ ਆਖੀਰ ਵਿੱਚ ਉਹਨਾਂ ਜਿਲ੍ਹਾ ਪ੍ਰਧਾਨ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਨਿੱਘੀ ਵਧਾਈ ਦਿੰਦਿਆ ਵੱਡਾ ਵਿਸਥਾਰ ਕਰਨ ਦੀ ਰਾਇ ਦਿੱਤੀ। ਦੋ ਮਤੇ ਭੀ ਸਰਬਸੰਮਤੀ ਨਾਲ ਪਾਸ ਕੀਤੇ ਮਤਾ ਇਕ ਵਿੰਗ ਦਾ ਵਿਸਥਾਰ ਕੀਤਾ ਜਾਵੇ ਅਤੇ ਸਾਬਕਾ ਫੌਜੀਆਂ ਨੂੰ ਲਾਮਵੰਦ ਕੀਤਾ ਜਾਵੇ ਦੂਸਰੇ ਮਤੇ ਰਾਹੀਂ ਫੈਸਲਾ ਕੀਤਾ ਕੇ ਸਾਬਕਾ ਫੌਜੀਆ ਵੱਲੋ ਕਲਕੱਤਾ ਵਿੱਚ ਡਾਕਟਰ ਕੁੜੀ ਦੇ ਕਾਤਲਾ ਨੂੰ ਢੁੱਕਵੀਂ ਸਜਾ ਦਿਵਾਉਣ ਲਈ ਡਿਪਟੀ ਕਮਿਸ਼ਨਰ ਰਾਹੀਂ ਮਾਣਯੋਗ ਰਾਸ਼ਟਰਪਤੀ ਜੀ ਨੂੰ ਮੈਮੋਰੰਡਮ ਭੇਜਿਆ ਜਾਵੇ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਸਾਬਕਾ ਸੈਨਿਕ ਵਿੰਗ ਦੇ ਨਵ ਨਿਯੁਕਤ ਜਿਲਾ ਪ੍ਰਧਾਨ ਸੂਬੇਦਾਰ ਮੇਜਰ ਰਾਜ ਸਿੰਘ ਤੇ ਸਾਰੀ ਟੀਮ ਨਾਲ
Show quoted text
0 comments:
एक टिप्पणी भेजें