ਰਾਸਤੇ ਵਿੱਚ ਘੇਰ ਕੇ ਮਾਰੂ ਹਥਿਆਰਾਂ ਨਾਲ ਸੱਟਾਂ ਮਾਰਨ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ
ਬਰਨਾਲਾ
ਮਾਨਯੋਗ ਅਦਾਲਤ ਸ਼੍ਰੀ ਮੁਨੀਸ਼ ਗਰਗ, ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ, ਬਰਨਾਲਾ ਵੱਲੋਂ ਗੁਰਵਿੰਦਰ ਸਿੰਘ ਪੁੱਤਰ ਰੁਲਦੂ ਸਿੰਘ ਵਾਸੀ ਵੱਛੋਆਣਾ, ਜ਼ਿਲ੍ਹਾ ਮਾਨਸਾ, ਭਗਤ ਸਿੰਘ ਪੁੱਤਰ ਜੀਤ ਸਿੰਘ, ਅਜੈਬ ਸਿੰਘ ਪੁੱਤਰ ਬਲਕਾਰ ਸਿੰਘ, ਸਤਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਬਰਨਾਲਾ ਨੂੰ ਰਾਸਤੇ ਵਿੱਚ ਘੇਰ ਕੇ ਮਾਰੂ ਹਥਿਆਰਾਂ ਨਾਲ ਸੱਟਾਂ ਮਾਰਨ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਚੰਦਰ ਬਾਂਸਲ (ਧਨੌਲਾ) ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਚੈਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬੈਕਸਾਈਡ ਰਾਮਬਾਗ ਬਰਨਾਲਾ ਨੇ ਪੁਲਿਸ ਨੂੰ ਆਪਣਾ ਬਿਆਨ ਦਰਜ਼ ਕਰਵਾਇਆ ਸੀ ਕਿ ਮਿਤੀ 20-10-2021 ਨੂੰ ਰਾਤ ਕਰੀਬ 7:30 ਵਜੇ ਉਹ ਆਪਣੇ ਮੋਟਰਸਾਇਕਲ ਪਰ ਸਵਾਰ ਹੋ ਕੇ ਫੁਹਾਰਾ ਚੌਂਕ ਬਰਨਾਲਾ ਤੋਂ ਪੱਤੀ ਰੋਡ ਹੁੰਦਾ ਹੋਇਆ ਆਪਣੇ ਚਾਚੇ ਸੁਖਪਾਲ ਸਿੰਘ ਦੇ ਘਰ ਵੱਲ ਜਾ ਰਿਹਾ ਸੀ ਤਾਂ ਜਦੋਂ ਪੱਤੀ ਰੋਡ ਦੀ ਗਲੀ ਨੰਬਰ 1 ਤੋਂ ਥੋੜਾ ਪਿੱਛੇ ਸੀ ਤਾਂ ਉਕਤ ਦੋਸ਼ੀਆਨ ਆਪਣੇ ਮੋਟਰਸਾਇਕਲਾਂ ਪਰ ਖੜ੍ਹੇ ਸਨ ਜਿੰਨ੍ਹਾਂ ਪਾਸ ਲੋਹੇ ਦੀਆਂ ਰਾਡਾਂ ਅਤੇ ਹੋਰ ਮਾਰੂ ਹਥਿਆਰ ਫੜ੍ਹੇ ਹੋਏ ਸਨ ਤਾਂ ਇਹਨਾਂ ਸਾਰਿਆ ਨੇ ਉਸਨੂੰ ਚਾਰੇ ਪਾਸੇ ਤੋਂ ਘੇਰ ਲਿਆ ਅਤੇ ਉਸਨੂੰ ਹੇਠਾਂ ਸੁੱਟ ਲਿੱਤਾ ਅਤੇ ਫਿਰ ਦੋਸ਼ੀਆਨ ਨੇ ਮਾਰੂ ਹਥਿਆਰਾਂ ਨਾਲ ਉਸਦੀ ਕੁੱਟਮਾਰ ਕੀਤੀ ਅਤੇ ਉਸਦੀ ਲੱਤ ਤੋੜ ਦਿੱਤੀ। ਜਿਸ ਤੋਂ ਬਾਦ ਸੁਖਚੈਨ ਸਿੰਘ ਦੇ ਬਿਆਨ ਪਰ ਇੱਕ ਐਫ.ਆਈ.ਆਰ. ਨੰਬਰ 522 ਮਿਤੀ 21-10-2021, ਜੇਰ ਧਾਰਾ 341/323/325/34/109 ਆਈ.ਪੀ.ਸੀ. ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਗੁਰਵਿੰਦਰ ਸਿੰਘ ਵਗੈਰਾ ਦੇ ਖਿਲਾਫ ਦਰਜ਼ ਹੋਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮਾਨ ਗੁਰਵਿੰਦਰ ਸਿੰਘ ਵਗੈਰਾ ਦੇ ਵਕੀਲ ਸ਼੍ਰੀ ਚੰਦਰ ਬਾਂਸਲ (ਧਨੌਲਾ), ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
CHANDER BANSAL ADVOCATE
94171-57582
0 comments:
एक टिप्पणी भेजें