Contact for Advertising

Contact for Advertising

Latest News

बुधवार, 14 अगस्त 2024

ਐੱਸ.ਐੱਸ.ਡੀ ਕਾਲਜ ਬਰਨਾਲਾ ਵੱਲੋਂ ਕਰਵਾਏ "ਤੀਆਂ" ਦੇ ਸਮਾਗਮ ਨੂੰ ਫਿਲਮ "ਬੀਬੀ ਰਜਨੀ" ਦੀ ਸਟਾਰ ਕਾਸਟ ਨੇ ਬਣਾਇਆ ਯਾਦਗਾਰੀ*

 *ਐੱਸ.ਐੱਸ.ਡੀ ਕਾਲਜ ਬਰਨਾਲਾ ਵੱਲੋਂ ਕਰਵਾਏ "ਤੀਆਂ" ਦੇ ਸਮਾਗਮ ਨੂੰ ਫਿਲਮ "ਬੀਬੀ ਰਜਨੀ" ਦੀ ਸਟਾਰ ਕਾਸਟ ਨੇ ਬਣਾਇਆ ਯਾਦਗਾਰੀ*




 ਬਰਨਾਲਾ,  (    ਕੇਸ਼ਵ ਵਰਦਾਨ ਪੁੰਜ    )  : ਸਥਾਨਿਕ ਐੱਸ.ਐੱਸ.ਡੀ ਕਾਲਜ ਵਿੱਚ ਅੱਜ "ਤੀਆਂ ਤੀਜ ਦੀਆਂ" ਸਮਗਮ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਆ ਰਹੀ ਪੰਜਾਬੀ ਫਿਲਮ "ਬੀਬੀ ਰਜਨੀ" ਦੀ ਪੁਹੰਚੀ ਸਾਰੀ ਸਟਾਰ ਕਾਸਟ ਟੀਮ ਨੇ ਇਸ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸ੍ਰੀ ਸਿਵਦਰਸ਼ਨ ਕੁਮਾਰ ਸ਼ਰਮਾ ਨੇ ਤੀਆਂ ਦੇ ਤਿਉਹਾਰ ਨੂੰ ਪੰਜਾਬੀ ਸੱਭਿਆਚਾਰ ਵਿੱਚ ਔਰਤਾਂ ਦਾ ਤਿਉਹਾਰ ਦੱਸਦਿਆਂ ਕਿਹਾ ਕਿ ਲੜਕੀਆਂ ਤੀਆਂ ਦੌਰਾਨ ਬੋਲੀਆਂ ਰਾਹੀਂ ਆਪਣੇ ਜਜਬਾਤਾਂ ਦਾ ਪ੍ਰਗਟਾਵਾ ਕਰਦੀਆਂ ਹਨ। ਐਸ.ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਨੇ ਕਾਲਜ ਦੀਆਂ ਵਿਦਿਆਰਥਣਾਂ ਅਤੇ ਕਾਲਜ ਸਟਾਫ ਨੂੰ ਇਸ ਸਮਾਗਮ ਲਈ ਵਧਾਈ ਦਿੰਦਿਆਂ ਪੰਜਾਬੀ ਫਿਲਮ "ਬੀਬੀ ਰਜਨੀ" ਦੀ ਆਈ ਸਮੁੱਚੀ ਸਟਾਰ ਕਾਸਟ ਨੂੰ 'ਜੀ ਆਇਆਂ ਨੂੰ' ਆਖਿਆ। ਉਹਨਾਂ ਕਿਹਾ ਕਿ ਕਦੇ ਸਮਾਂ ਸੀ ਕਿ ਗੰਡਾਸਿਆਂ ਜਾਂ ਜੱਟਾਂ 'ਤੇ ਹੀ ਅਧਾਰਿਤ ਹੀ ਮਾਰਧਾੜ ਵਾਲੀਆਂ ਪੰਜਾਬੀ ਫਿਲਮਾਂ ਬਣਦੀਆਂ ਸਨ, ਪਰ ਹੁਣ ਬਹੁਤ ਹੀ ਗੰਭੀਰ ਵਿਸਿਆਂ 'ਤੇ ਪੰਜਾਬੀ ਫਿਲਮਾਂ ਬਣਨ ਲੱਗੀਆਂ ਹਨ, ਇਹ ਪੰਜਾਬੀ ਸਿਨੇਮਾ ਦਾ ਸੁਨਿਹਰੀ ਯੁੱਗ ਸੁਰੂ ਹੋਇਆ ਹੈ। ਉਹਨਾਂ ਕਿਹਾ ਕਿ ਸਾਨੂੰ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ, ਪੰਜਾਬੀ ਫਿਲਮਾਂ ਅਤੇ ਪੰਜਾਬੀ ਕਲਾਕਾਰ ਨੂੰ ਅੱਗੇ ਲਿਆਉਣ ਲਈ ਯਤਨਸੀਲ ਹੋਣਾ ਚਾਹੀਦਾ ਹੈ। ਉਹਨਾਂ ਐਲਾਨ ਕੀਤਾ ਕਿ ਐੱਸ ਐੱਸ ਡੀ ਕਾਲਜ ਦੀ ਮੈਨੇਜਮੈਂਟ ਵੱਲੋਂ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਬੀਬੀ ਰਜਨੀ ਫਿਲਮ ਦਿਖਾਈ ਜਾਵੇਗੀ। ਇਸ ਮੌਕੇ ਫਿਲਮ "ਬੀਬੀ ਰਜਨੀ"  ਦੀ ਹੀਰੋਇਨ ਰੂਪੀ ਗਿੱਲ ਅਤੇ ਕਲਾਕਾਰ ਸ੍ਰ: ਜਰਨੈਲ ਸਿੰਘ ਨੇ ਇਸ ਫਿਲਮ ਬਾਰੇ ਦੱਸਿਆ ਕਿ ਕਿਵੇਂ ਇੱਕ ਧੀ ਨੇ ਆਪਣੇ ਬਾਪ ਦੀ ਆਗਿਆ ਦਾ ਵੀ ਪਾਲਣ ਕੀਤਾ ਅਤੇ ਪ੍ਰਮਾਤਮਾ ਦੇ ਭਾਣੇ ਨੂੰ ਸਵੀਕਾਰ ਕਰਦਿਆਂ ਆਪਣੀ ਨਿਸਟਾ ਨਾਲ ਅਕਾਲ ਪੁਰਖ ਦੀਆਂ ਰਹਿਮਤਾਂ ਵੀ ਹਾਸਲ ਕੀਤੀਆਂ। ਇਹ ਇਤਿਹਾਸਿਕ ਫਿਲਮ ਸਾਡੀਆਂ ਧੀਆਂ ਨੂੰ ਸੇਧ ਦੇਣ ਵਾਲੀ ਹੈ ਕਿ ਮਾਂ ਪਿਓ ਦੀ ਆਗਿਆ ਦਾ ਪਾਲਣ ਕਰਦਿਆਂ ਹੀ ਪ੍ਰਮਾਤਮਾਂ ਦੀਆਂ ਖੁਸੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਸਮੇਂ ਪੰਜਾਬੀ ਫਿਲਮੀ ਕਲਾਕਾਰ ਰੁਪਿੰਦਰ ਰੂਪੀ ਅਤੇ ਭੁਪਿੰਦਰ ਬਰਨਾਲਾ ਨੇ ਵਿਸੇਸ ਤੌਰ 'ਤੇ ਹਾਜਰੀ ਲਵਾਈ। ਇਸ ਮੌਕੇ ਵਿਸੇਸ ਤੌਰ 'ਤੇ ਪੁਹੰਚੇ ਪੰਜਾਬੀ ਲੋਕ ਗਾਇਕ ਜੋੜੀ ਬਲਵੀਰ ਚੋਟੀਆਂ ਅਤੇ ਜੈਸਮੀਨ ਚੋਟੀਆਂ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿਆ। ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ ਜਿੰਦਲ ਨੇ ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀ। ਇਸ ਮੌਕੇ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੂੰ ਮਿਸ ਤੀਜ, ਕਮਲਜੀਤ ਕੌਰ ਨੂੰ ਪੰਜਾਬੀ ਪਹਿਰਾਵਾ, ਰਮਨਜੋਤ ਕੌਰ ਨੂੰ ਸੋਲੋ ਡਾਂਸ, ਆਰਜੂ ਨੂੰ ਗਾਇਕੀ ਅਤੇ ਸਮਰਜੋਤ ਕੌਰ ਨੂੰ ਸੁੰਦਰ ਮਹਿੰਦੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਨਿਰਮਲ, ਪ੍ਰੋ. ਨਰਿੰਦਰ ਸਿੱਧੂ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਸਰਬਜੀਤ ਕੌਰ, ਪ੍ਰੋ. ਸੁਨੀਤਾ ਗੋਇਲ, ਪ੍ਰੋ. ਕਦੰਬਰੀ ਗਾਸੋ, ਪ੍ਰੋ. ਸੀਮਾ ਰਾਣੀ, ਪ੍ਰੋ. ਸੁਖਜੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਬੱਬਲਜੀਤ ਕੌਰ, ਪ੍ਰੋ. ਬੀਰਪਾਲ ਕੌਰ, ਪ੍ਰੋ. ਕੁਲਦੀਪ ਕੌਰ, ਪ੍ਰੋ. ਹਰਪ੍ਰੀਤ ਕੌਰ, ਲਾਇਬਰੇਰੀਅਨ ਸਿਮਰਨਜੀਤ ਕੌਰ, ਪ੍ਰੋ. ਅਮਨਪ੍ਰੀਤ ਕੌਰ, ਪ੍ਰੋ. ਵੀਰਪਾਲ ਕੌਰ, ਪ੍ਰੋ. ਸੁਖਪ੍ਰੀਤ ਕੌਰ, ਪ੍ਰੋ. ਹੀਨਾ, ਪ੍ਰੋ. ਸੁਨੀਤ ਰਾਣੀ ਸਮੇਤ ਕਾਲਜ ਦਾ ਸਮੂਹ ਸਟਾਫ ਹਾਜਰ ਸੀ।

ਐੱਸ.ਐੱਸ.ਡੀ ਕਾਲਜ ਬਰਨਾਲਾ ਵੱਲੋਂ ਕਰਵਾਏ "ਤੀਆਂ" ਦੇ ਸਮਾਗਮ ਨੂੰ ਫਿਲਮ "ਬੀਬੀ ਰਜਨੀ" ਦੀ ਸਟਾਰ ਕਾਸਟ ਨੇ ਬਣਾਇਆ ਯਾਦਗਾਰੀ*
  • Title : ਐੱਸ.ਐੱਸ.ਡੀ ਕਾਲਜ ਬਰਨਾਲਾ ਵੱਲੋਂ ਕਰਵਾਏ "ਤੀਆਂ" ਦੇ ਸਮਾਗਮ ਨੂੰ ਫਿਲਮ "ਬੀਬੀ ਰਜਨੀ" ਦੀ ਸਟਾਰ ਕਾਸਟ ਨੇ ਬਣਾਇਆ ਯਾਦਗਾਰੀ*
  • Posted by :
  • Date : अगस्त 14, 2024
  • Labels :
  • Blogger Comments
  • Facebook Comments

0 comments:

एक टिप्पणी भेजें

Top