ਸਰਕਾਰਾਂ ਹਰ ਇਕ ਬੱਚੇ ਲਈ ਵਿੱਦਿਆ ਲਾਜ਼ਮੀ ਬਣਾਉਣ ਲਈ ਸਖ਼ਤ ਕਾਨੂੰਨ ਬਣਾਉਣ ਸਾਬਕਾ ਫੌਜੀਆ ਨੇ ਝੁੱਗੀ ਝੋਪੜੀ ਵਾਲੇ ਬੱਚਿਆਂ ਨਾਲ ਮੰਨਾਇਆ ਅਜਾਦੀ ਦਿਹਾੜਾ
ਬਰਨਾਲਾ
ਸ੍ਰੀ ਗੁਰੂ ਨਾਨਕ ਨਾਮ ਲੇਵਾ ਸਲੱਮ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਸਕੂਲ ਵਿੱਚ ਸਾਬਕਾ ਸੈਨਿਕ ਵਿੰਗ ਵੱਲੋ ਝੁੱਗੀ ਝੋਪੜੀ ਵਾਲੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਤਕਰੀਬਨ 200 ਬੱਚਿਆਂ ਨਾਲ ਮਿਲ ਕੇ 78ਵਾਂ ਅਜਾਦੀ ਦਿਹਾੜਾ ਮੰਨਾਇਆ ਇਹ ਸਾਰਾ ਪ੍ਰੋਗਰਾਮ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਹੋਇਆ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੂਬੇਦਾਰ ਕਮਲ ਸ਼ਰਮਾ ਅਤੇ ਸੂਬੇਦਾਰ ਰਾਜ ਸਿੰਘ ਨੇ ਸਾਝਾ ਬਿਆਨ ਜਾਰੀ ਕਰਦਿਆ ਦੱਸਿਆ ਕਿ ਇੰਜ ਸਿੱਧੂ ਨੇ ਹਾਜ਼ਰੀਨ ਨੂੰ ਸਬੋਧਨ ਕਰਦਿਆ ਕਿਹਾ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਅਸੀਂ 78ਵਾਂ ਅਜਾਦੀ ਦਿਵਸ ਮਨਾ ਰਹੇ ਹਾਂ ਪਰ ਕਿਸੇ ਭੀ ਸਰਕਾਰ ਨੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਠੋਸ ਕਾਨੂੰਨ ਨਹੀਂ ਬਣਾਏ। ਅੱਜ ਭੀ ਬੱਚੇ ਪੜਾਈ ਤੋ ਵਾਂਝੇ ਹਨ ਅਤੇ ਬਾਲ ਮਜਦੂਰੀ ਕਰ ਰਹੇ ਹਨ ਉਹਨਾਂ ਮੌਜੂਦਾ ਸਰਕਾਰਾਂ ਤੋ ਪੁਰਜੋਰ ਮੰਗ ਕੀਤੀ +2 ਤੱਕ ਬੱਚਿਆਂ ਨੂੰ ਪੜਾਈ ਲਾਜ਼ਮੀ ਕਰਨ ਲਈ ਸਖ਼ਤ ਕਾਨੂੰਨ ਪਾਸ ਕੀਤੇ ਜਾਣ ਸਿੱਖਿਅਤ ਦੇਸ ਹੀ ਸਹੀ ਅਰਥਾਂ ਵਿੱਚ ਤਰੱਕੀ ਕਰ ਸਕਦਾ ਹੈ ਉਹਨਾਂ ਕਿਹਾ ਸਰਕਾਰਾਂ ਨੂੰ ਚਾਹੀਦਾ ਹੈ ਕੇ ਸਕੂਲਾਂ ਦੇ ਅਧਿਆਪਕਾਂ ਨੂੰ ਅਡਮਿਸ਼ਨਜ ਦੇ ਸਮੇਂ ਘਟੋ ਘੱਟ ਇੱਕ ਮਹੀਨਾ ਘਰ ਘਰ ਜਾਕੇ ਕੋਂਸਿਲਿੰਗ ਕਰਕੇ ਵੱਧ ਤੋਂ ਬੱਚਿਆਂ ਨੂੰ ਦਾਖਲੇ ਲੈਣ ਲਈ ਪ੍ਰੇਰਨਾ ਚਾਹੀਦਾ ਹੈ ਸਿੱਖਿਅਤ ਹੋਣ ਨਾਲ ਬੱਚਿਆਂ ਵਿੱਚ ਜਾਗਰੁਕਤਾ ਪੈਦਾ ਹੋਵੇਗੀ ਅਤੇ ਉਹ ਸਮਾਜ ਵਿੱਚ ਪਨਪ ਰਹੀਆਂ ਬੁਰੀਆ ਅਲਾਮਤਾਂ ਤੋਂ ਪ੍ਰੇਰਿਤ ਰਹਿਣਗੇ ਇਸ ਮੌਕੇ ਕੈਪਟਨ ਵਿਕਰਮ ਸਿੰਘ ਕੈਪਟਨ ਪਰਮਜੀਤ ਸਿੰਘ ਕੱਟੂ ਸੂਬੇਦਾਰ ਮੇਜਰ ਰਾਜ ਸਿੰਘ ਸੂਬੇਦਾਰ ਕਮਲਜੀਤ ਸ਼ਰਮਾ ਸੂਬੇਦਾਰ ਜਗਸੀਰ ਸਿੰਘ ਭੈਣੀ ਜੱਸਾ ਸੂਬੇਦਾਰ ਧੰਨਾ ਸਿੰਘ ਧੌਲਾ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਤੇ ਅਵਤਾਰ ਸਿੰਘ ਸਿੱਧੂ ਵਾਰੰਟ ਅਫ਼ਸਰ ਜਗਦੀਪ ਸਿੰਘ ਉਗੋ ਅਤੇ ਸਮਸ਼ੇਰ ਸਿੰਘ ਸੇਖੋਂ ਜੱਥੇਦਾਰ ਗੁਰਮੀਤ ਸਿੰਘ ਧੌਲਾ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਰੁਪਿੰਦਰ ਸਿੰਘ ਸੁਖਵੰਤ ਸਿੰਘ ਰਾਜਗੜ੍ਹ ਗੁਰਦੇਵ ਸਿੰਘ ਮੱਕੜ ਪਾਲ ਸਿੰਘ ਮੈਡਮ ਰੀਟਾ ਕੁਮਾਰੀ ਮੈਡਮ ਗੁਰਦੀਪ ਕੌਰ ਮੈਡਮ ਸੀਨੂੰ ਬਾਲਾ ਆਦਿ ਹਾਜਰ ਸਨ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ ਝੁੱਗੀ ਝੋਪੜੀ ਵਾਲੇ ਬੱਚਿਆਂ ਨਾਲ ਆਜ਼ਾਦੀ ਦਿਵਸ ਦੀ ਖ਼ੁਸੀ ਸਾਝੀ ਕਰਦੇ ਹੋਏ।
0 comments:
एक टिप्पणी भेजें