ਖਨੌਰੀ ਦੇ ਨੇੜਲੇ ਪਿੰਡ ਨਾਈਵਾਲਾ ਦੀ ਲੜਕੀ ਬਣੀ ਸਬ ਇੰਸਪੈਕਟਰ
ਕਮਲੇਸ਼ ਗੋਇਲ ਖਨੌਰੀ
ਰਮੇਸ਼ ਕੁਮਾਰ ਨਾਈਵਾਲਾ
ਨਾਈਵਾਲਾ -22 ਅਗਸਤ - ਖਨੌਰੀ ਨੇੜਲੇ ਪਿੰਡ ਨਾਈਵਾਲਾ ਤਹਿਸੀਲ ਪਾਤੜਾਂ ਤੋਂ ਗੁਰਪ੍ਰੀਤ ਕੌਰ ਪੁੱਤਰੀ ਗੁਰਮੇਜ ਸਿੰਘ ਸਬ ਇੰਸਪੈਕਟਰ ਬਣੀ । ਇਸ ਦੀ ਜਾਣਕਾਰੀ ਦਿੰਦਿਆ ਸਰਪੰਚ ਸ਼੍ਰੀਮਤੀ ਅਨੁਪਮ ਦੇਵੀ ਪਤਨੀ ਰਮੇਸ਼ ਕੁਮਾਰ ਨਾਈਵਾਲਾ ਨੇ ਦੱਸਿਆ ਕਿ ਪਿੰਡ ਵਿਚ ਪਹਿਲੀ ਲੜਕੀ ਸਬ ਇੰਸਪੈਕਟਰ ਭਰਤੀ ਹੋਈ ਹੈ l ਇਸ ਦੇ ਨਾਲ਼ ਪਿੰਡ ਵਿਚ ਅਤੇ ਨੇੜਲੇ ਪਿੰਡਾਂ ਵਿੱਚ ਖੁਸ਼ੀ ਦਾ ਮੌਹਾਲ ਬਣਿਆ ਹੋਇਆ ਹੈ । ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦਾ ਪਿੰਡ ਵਾਸੀਆਂ ਵੱਲੋਂ ਤਹਿਦਿਲੋਂ ਧੰਨਵਾਦ ਕੀਤਾ । ਇਸ ਦੇ ਨਾਲ਼ ਸਰਪੰਚ ਸ਼੍ਰੀਮਤੀ ਅਨੁਪਮ ਦੇਵੀ ਪਤਨੀ ਰਮੇਸ਼ ਕੁਮਾਰ ਨਾਈਵਾਲਾ ਨੇ ਸਨਮਾਨਤ ਕੀਤਾ। ਬਲਦੇਵ ਸਿੰਘ ਪੰਚ, ਰਾਣੀ ਪੰਚ, ਸੁਰੇਸ਼ ਕੁਮਾਰ ਪੰਚ, ਗੀਤਾ ਦੇਵੀ ਪੰਚ, ਮਨਜੀਤ ਕੌਰ ਪੰਚ, ਪ੍ਰਗਟ ਸਿੰਘ ਬਾਠ, ਸੋਹਣ ਸਿੰਘ ਗਿੱਲ ਮੋਜੂਦ ਸਨ ਉਨਾਂ ਕਿਹਾ ਕਿ ਗੁਰਪ੍ਰੀਤ ਕੌਰ ਨੇ ਸਬ ਇੰਸਪੈਕਟਰ ਬਣ ਕੇ ਆਪਣਾ , ਮਾਪਿਆਂ ਦਾ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ l
0 comments:
एक टिप्पणी भेजें