Contact for Advertising

Contact for Advertising

Latest News

मंगलवार, 27 अगस्त 2024

ਜੱਟ ਸਿੱਖ ਚੇਹਰਾ ਡਾ.ਪਰਮਜੀਤ ਰਾਣੂ ਦੇ ਸਕਦੇ ਨੇ ਬਰਨਾਲਾ ਜਿਮਨੀ ਚੋਣ ਚ ਵਧੀਆ ਟੱਕਰ.*

 *ਜੱਟ ਸਿੱਖ ਚੇਹਰਾ ਡਾ.ਪਰਮਜੀਤ ਰਾਣੂ ਦੇ ਸਕਦੇ ਨੇ ਬਰਨਾਲਾ ਜਿਮਨੀ ਚੋਣ ਚ ਵਧੀਆ ਟੱਕਰ.* 


 *ਡਾ ਰਾਣੂ ਦੇ ਅਜਾਦ ਚੋਣ ਲੜਨ ਨਾਲ ਕਰਨਾ ਪੈ ਸਕਦਾ ਹੈ ਵਡੀਆਂ ਪਾਰਟੀਆਂ ਨੂੰ ਚਣੋਤੀਆਂ ਦਾ ਸਾਹਮਣਾ l* 


ਬਰਨਾਲਾ (   ਕੇਸ਼ਵ ਵਰਦਾਨ ਪੁੰਜ   ) 

ਤਹਿਸੀਲ ਬਰਨਾਲਾ ਦੇ ਪਿੰਡ ਹਮੀਦੀ ਦੇ ਜੰਮ-ਪਲ, ਉਘੇ ਸਮਾਜ ਸੇਵੀ, ਮਸ਼ਹੂਰ ਹੋਮੀਓਪੈਥੀਕ ਡਾਕਟਰ ਡਾ.ਪਰਮਜੀਤ ਸਿੰਘ ਰਾਣੂ ਵੀ ਹੋ ਸਕਦੇ ਨੇ ਜਿਮਨੀ ਚੋਣ ਚ ਹਲਕਾ ਬਰਨਾਲਾ ਦੇ ਵੋਟਰਾਂ ਦੇ ਪਸੰਦੀਦਾ ਉਮੀਦਵਾਰ l


ਡਾ. ਰਾਣੂ ਦਾ ਜੱਦੀ ਪਿੰਡ ਹਮੀਦੀ ਹੈ ਅਤੇ ਨਾਨਕੇ ਪਿੰਡ ਜਲੂਰ ਹੈ ਅਤੇ ਉਹਨਾਂ ਦੀ ਖੇਤੀ ਯੋਗ ਜਮੀਨ ਪਿੰਡ ਕਰਮਗੜ ਚ ਹੈ l ਉਹਨਾਂ ਮੈਟ੍ਰਿਕ ਤਕ ਦੀ ਪੜਾਈ ਬਰਨਾਲਾ ਦੇ ਏਅਰਫੋਰਸ ਦੇ ਕੇਂਦਰੀ ਵਿਦਿਆਲੀਆ ਚ ਕੀਤੀ ਹੈ l 

ਉਹਨਾਂ ਦੀ ਭੈਣ ਦੇ ਸੋਹਰੇ ਬਰਨਾਲੇ ਸੰਧੂ ਪਤੀ ਚ ਹਨ ਹੈ ਅਤੇ ਉਹਨਾਂ ਦੇ ਛੋਟੇ ਭਰਾ ਡਾ ਖੁਸ਼ਵੰਤ ਸਿੰਘ ਰਾਣੂ @ ਕਰਮੀ ਜੋ ਅੱਜ ਕੱਲ ਕਨੈਡਾ ਹਨ ਦਾ ਕਲੀਨਿਕ 22 ਏਕੜ ਚ ਸੀ ਜਿਥੇ 10 ਸਾਲ 1998 to 2008 ਤਕ ਡਾ ਰਾਣੂ ਨੇ ਵੀ ਬਤੌਰ ਵਿਜ਼ੀਟਿੰਗ ਪ੍ਰੈਕਟਿਸ ਕੀਤੀ ਹੈ l


 *ਸਹਿਜਧਾਰੀ ਸਿੱਖਾਂ ਦੇ ਵੋਟਾਂ ਦੇ ਹੱਕ ਲਈ ਪੂਰੀ 20 ਸਾਲ ਤੋਂ ਅਦਾਲਤੀ ਲੜਾਈ ਲੜਨ ਵਾਲੇ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਪੰਥਕ ਸਫ਼ਾ ਚ ਵੀ ਕਿਸੇ ਵਾਕਫੀਅਤ ਦੀ ਲੋੜ ਨਹੀਂ ਹੈ l* 


ਰਾਣੂ ਪਰਿਵਾਰ ਦਾ ਅਕਾਲੀ ਪਿਛੋਕੜ ਹੈ ਤੇ ਇਹਨਾਂ ਦੇ ਦਾਦਾ ਜੀ ਸਵ. ਜਥੇਦਾਰ ਗੁਰਦਿਆਲ ਸਿੰਘ ਰਾਣੂ ਨੇ ਸ. ਸੁਰਜੀਤ ਸਿੰਘ ਬਰਨਾਲਾ ਨਾਲ ਜੇਲ੍ਹਾਂ ਕਟੀਆਂ ਸਨ ਤੇ ਉਹਨਾਂ ਦੀ ਹਰ ਚੋਣ ਚ ਰਾਣੂ ਪਰਿਵਾਰ ਦਾ ਅਹਿਮ ਰੋਲ ਹੁੰਦਾ ਸੀ ਜਿਸ ਦੀ ਗਵਾਹੀ ਬਰਨਾਲਾ ਪਰਿਵਾਰ ਅੱਜ ਵੀ ਭਰਦਾ ਹੈ l ਸਵ.ਮਲਕੀਤ ਸਿੰਘ ਕੀਤੂ ਨਾਲ ਡਾ ਰਾਣੂ ਦਾ ਬਰਨਾਲਾ ਪਰਿਵਾਰ ਕਰਕੇ ਵਧੀਆ ਪਿਆਰ ਸੀ ਅਤੇ ਸਹਿਜਧਾਰੀ ਸਿੱਖ ਪਾਰਟੀ ਦੇ ਗਠਨ ਮੌਕੇ ਵੀ ਸਵ. ਸ. ਮਲਕੀਤ ਸਿੰਘ ਕੀਤੂ ਦੀ ਪ੍ਰੇਰਨਾ ਦਾ ਕਾਫੀ ਰੋਲੇ ਰਿਹਾ ਹੈ l


 *ਬੇਸ਼ਕ ਡਾ ਰਾਣੂ ਇਕ ਦਰਮਿਆਨੇ ਤੇ ਛੋਟਾ ਕਿਸਾਨ ਪਰਿਵਾਰ ਚੋ ਹਨ ਪਰ ਇਹਨਾਂ ਦੇ ਪਿਤਾ ਜੀ ਨੇ ਦੇਸ਼ ਲਈ 2 ਜੰਗਾਂ ਲੜੀਆਂ ਉਹ ਏਅਰਫੋਰਸ ਚ ਸਨ l* 

ਡਾ ਪਰਮਜੀਤ ਦੇ ਪਿਤਾ ਜੀ ਸਵ. ਡਾ ਸੱਜਣ ਸਿੰਘ ਰਾਣੂ ਥੋੜੇ ਮਾਡਰਨ ਖਿਆਲਾ ਦੇ ਸੀ ਅਤੇ ਕੱਟੜ ਕਾਮਰੇਡ ਸਨ ਜੋ ਸਾਬਕਾ ਵਿਧਾਇਕ ਸ੍ਰੀ ਚੰਦ ਸਿੰਘ ਚੋਪੜੇ ਦੇ ਕਰੀਬੀ ਸਾਥੀ ਸਨ l


ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਮਾਨ ਦੀ ਟਿਕਟ ਤੇ ਡਾ ਰਾਣੂ ਰਾਏਕੋਟ ਤੋਂ ਚੋਣ ਲੜੇ ਸੀ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਹਾਰ ਦਾ ਕਾਰਨ ਬਣੇ ਸੀ l ਇਸੇ ਕਰਕੇ ਇਹਨਾਂ ਪਾਰਟੀਆਂ ਦੇ ਕੇਡਰ ਨਾਲ ਅੱਜ ਵੀ ਉਹ ਜੁੜੇ ਹੋਏ ਨੇ ਤੇ ਕਿਸਾਨ ਅੰਦੋਲਨ ਚ ਮੋਹਰੀ ਰੋਲ ਅਦਾ ਕਰਨ ਕਰਕੇ ਉਹ ਕਿਸਾਨ ਜਥੇਬੰਦੀਆਂ ਚ ਨਿੱਜੀ ਰਸੂਖ ਰੱਖਦੇ ਹਨ l 


ਡਾਕਟਰੀ ਸਿੱਖਿਆ ਤੇ ਖੋਜ ਮੰਤਰਾਲੇ ਦੀ ਹੋਮੀਓਪੈਥੀਕ ਕੌਂਸਲ ਦੇ ਚੇਅਰਮੈਨ ਰਹੇ ਡਾ ਰਾਣੂ ਨੂੰ ਬਰਨਾਲਾ ਦੇ ਸਾਰੇ ਹੋਮੀਓਪੈਥੀ ਡਾਕਟਰ ਆਪਣਾ ਆਗੂ ਮੰਨਦੇ ਹਨ ਅਤੇ ਦਿਲੋਂ ਸਤਿਕਾਰ ਕਰਦੇ ਹਨ l


ਪੰਜਾਬ ਭਾਜਪਾ ਦੇ ਕਿਸਾਨ ਮੋਰਚੇ ਦੇ ਸਾਬਕਾ ਮਹਾਂ ਮੰਤਰੀ ਰਹੇ ਡਾ ਰਾਣੂ ਦਾ ਬਰਨਾਲਾ ਦੀ ਭਾਜਪਾ ਤੇ ਆਰ ਐਸ ਐਸ ਚ ਵੀ ਅੱਛਾ ਸਹਿ ਚਾਰ ਹੈ l ਜਦੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪੰਜਾਬ ਦੇ ਪ੍ਰਭਾਰੀ ਸਨ ਉਸ ਵੇਲੇ ਡਾ ਰਾਣੂ ਨੇ ਆਪਣੀ ਮੇਹਨਤ ਨਾਲ ਬਰਨਾਲਾ ਅਤੇ ਧੰਨੌਲਾ ਪਿੰਡ ਚ ਭਾਜਪਾ ਦੇ ਦੋ ਵੱਡੇ ਸਮਾਗਮ ਕਰਵਾ ਕੇ ਬਰਨਾਲਾ ਜ਼ਿਲ੍ਹੇ ਦੀ ਭਾਜਪਾ ਚ ਵੱਡੀ ਨਾਮਣਾ ਖੱਟੀ ਸੀ l


ਡਾ ਰਾਣੂ ਦਾ ਨਾਨਕੇ ਪਰਿਵਾਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਬੰਧਿਤ ਹੈ ਅਤੇ ਸਾਬਕਾ ਵਿਧਾਇਕ ਸੁਰਿੰਦਪਾਲ ਸਿਬੀਆ ਦੇ ਨਾਲ ਜੁੜੇ ਹੋਏ ਹਨ l ਡਾ ਰਾਣੂ ਦੇ ਮਾਮੇ ਦਾ ਪੁੱਤਰ ਸਵ. ਰਜਿੰਦਰ ਸਿੰਘ ਸਿੱਧੂ @ਰਾਜੂ ਜਲੂਰ ਕਾਂਗਰਸ ਦਾ ਬਲਾਕਸਮਤੀ ਮੇਂਬਰ ਰਿਹਾ ਅਤੇ ਜਿਲ੍ਹਾ ਸੰਗਰੂਰ ਦਾ ਪਲੈਨਿੰਗ ਬੋਰਡ ਦਾ ਵੀ ਮੇਂਬਰ ਰਿਹਾ ਜਿਸ ਨੇ ਸੰਘੇੜੇ ਦੇ ਟਿੱਬਿਆ ਚੋ ਸੜਕਾਂ ਬਣਵਾਈਆਂ ਜਿਸ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ l 


ਇਹਨਾਂ ਸਾਰੇ ਹਾਲਾਤਾਂ ਅਤੇ ਰਿਸ਼ਤਿਆਂ ਨੂੰ ਮੁੱਖ ਰੱਖਦੇ ਹੋਈਆਂ ਇਹ ਗੱਲ ਕਹਿਣ ਚ ਕੋਈ ਦੋ ਰਾਏ ਨਹੀਂ ਕੇ ਜ਼ੇਕਰ ਡਾ ਪਰਮਜੀਤ ਸਿੰਘ ਰਾਣੂ ਅਜਾਦ ਤੌਰ ਤੇ ਬਰਨਾਲਾ ਹਲਕੇ ਤੋਂ ਚੋਣ ਮੈਦਾਨ ਚ ਉਤਰ ਦੇ ਨੇ ਤਾਂ ਵੱਡੇ ਵੱਡੇ ਧਨਾਢ ਪਾਰਟੀ ਉਮੀਦਵਾਰਾ ਲਈ ਸੰਕਟ ਖੜਾ ਕਰ ਸਕਦੇ ਹਨ l

ਜੱਟ ਸਿੱਖ ਚੇਹਰਾ ਡਾ.ਪਰਮਜੀਤ ਰਾਣੂ ਦੇ ਸਕਦੇ ਨੇ ਬਰਨਾਲਾ ਜਿਮਨੀ ਚੋਣ ਚ ਵਧੀਆ ਟੱਕਰ.*
  • Title : ਜੱਟ ਸਿੱਖ ਚੇਹਰਾ ਡਾ.ਪਰਮਜੀਤ ਰਾਣੂ ਦੇ ਸਕਦੇ ਨੇ ਬਰਨਾਲਾ ਜਿਮਨੀ ਚੋਣ ਚ ਵਧੀਆ ਟੱਕਰ.*
  • Posted by :
  • Date : अगस्त 27, 2024
  • Labels :
  • Blogger Comments
  • Facebook Comments

0 comments:

एक टिप्पणी भेजें

Top