ਐੱਸ ਡੀ ਸਭਾ ਬਰਨਾਲਾ ਵੱਲੋਂ ਪੂਰੀ ਸਰਧਾ ਅਤੇ ਧੂਮਧਾਮ ਨਾਲ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸਟਮੀ
ਬਰਨਾਲਾ, 27 ਅਗੱਸਤ ( ਕੇਸ਼ਵ ਵਰਦਾਨ ਪੁੰਜ ) : ਹਰ ਸਾਲ ਦੀ ਤਰਾਂ ਸ੍ਰੀ ਸਨਾਤਨ ਧਰਮ ਸਭਾ (ਰਜਿ:) ਬਰਨਾਲਾ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸਟਮੀ ਦਾ ਪਾਵਨ ਤਿਉਹਾਰ ਬਹੁਤ ਹੀ ਸਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ। ਸਥਾਨਿਕ ਬਾਲਮੀਕ ਚੌਂਕ ਵਿਖੇ ਸਥਿਤ ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਨੂੰ ਦਰਸਾਉਂਦੀਆਂ ਅਤਿ ਸੁੰਦਰ ਝਾਕੀਆਂ ਸਜਾਈਆਂ ਗਈਆਂ। ਸਨਾਤਨ ਅਚਾਰੀਆ ਪੰਡਤ ਸਿਵ ਕੁਮਾਰ ਗੌਡ ਵੱਲੋਂ ਐੱਸ ਡੀ ਸਭਾ ਦੇ ਚੇਅਰਮੈਨ ਸ੍ਰੀ ਸਿਵਦਰਸ਼ਨ ਕੁਮਾਰ ਸ਼ਰਮਾਂ, ਪ੍ਰਧਾਨ ਭੀਮਸੈਨ ਗਰਗ ਅਤੇ ਜਨਰਲ ਸਕੱਤਰ ਸਿਵ ਸਿੰਗਲਾ ਕੋਲੋਂ ਕਰਵਾਈ ਗਈ ਪੂਜਾ ਅਰਚਨਾ ਨਾਲ ਸੁਰੂ ਹੋਏ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ 'ਮੀਤ ਹੇਅਰ ਨੇ ਸਨਾਤਨ ਧਰਮ ਦਾ ਝੰਡਾ ਝੁਲਾਇਆ ਅਤੇ ਜੋਤੀ ਪ੍ਰਚੰਡ ਕੀਤੀ। ਇਸ ਮੌਕੇ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿਲੋਂ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਅਤੇ ਸਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸ੍ਰੋਮਣੀ ਅਕਲੀ ਦਲ (ਅ) ਕੌਮੀ ਜਥੇਬੰਦਕ ਸਕੱਤਰ ਗੋਬਿੰਦ ਸਿੰਘ ਸੰਧੂ ਤੇ ਜਿਲਾ ਪ੍ਰਧਾਨ ਦਰਸਨ ਸਿੰਘ ਮੰਡੇਰ, ਜਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਧਾਲੀਵਾਲ, ਬਲਜਿੰਦਰ ਸਿੰਘ (ਰਜਵਾੜਾ ਢਾਬੇ ਵਾਲੇ), ਹਸਨਪ੍ਰੀਤ ਭਾਰਦਵਾਜ ਅਤੇ ਭਾਜਪਾ ਆਗੂ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਵਿਸੇਸ ਤੌਰ 'ਤੇ ਸਿਰਕਤ ਕਰਦਿਆਂ ਇਸ ਸਮੇਂ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਐੱਸ ਡੀ ਸਡਾ ਚੇਅਰਮੈਨ ਸਿਵਦਰਸਨ ਕੁਮਾਰ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਅਤੇ ਜੀਵਨ ਲੀਲਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਦਕਿ ਐੱਸ ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਨੇ ਆਏ ਭਗਤ ਜਨਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਡੇ ਦੇਸ ਦੀ ਖੂਬਸੂਰਤੀ ਇਹੀ ਹੈ ਕਿ ਅਸੀਂ ਸਾਰੇ ਧਰਮਾਂ ਦੇ ਤਿਉਹਾਰ ਮਿਲ ਜੁਲ ਕੇ ਮਨਾਉਂਦੇ ਹਾਂ ਅਤੇ ਇਹੋ ਹੀ ਸਾਡੇ ਦੇਵੀ ਦੇਵਤਿਆਂ, ਅਵਤਾਰਾਂ, ਗੂਰੂਆਂ-ਪੀਰਾਂ ਦੀ ਸਿੱਖਿਆ ਹੈ। ਇਸ ਮੌਕੇ ਟੰਡਨ ਇੰਟਰਨੈਸਨਲ ਸਕੂਲ ਦੀ ਝਾਕੀ "ਸੇਸ਼ਨਾਗ", ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਦੀ ਝਾਕੀ "ਰਾਧਾ ਕ੍ਰਿਸ਼ਨ" ਤੇ "ਕ੍ਰਿਸਨ ਜਨਮ", ਐਨ ਐਮ ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਦੀ ਝਾਕੀ "ਧਰੁਵ-ਨਰਾਇਣ" ਅਤੇ ਡੀ ਐੱਲ ਟੀ ਐੱਸ ਡੀ ਪਬਲਿਕ ਸਕੂਲ ਦੀ ਝਾਕੀ "ਸ੍ਰੀ ਕ੍ਰਿਸ਼ਨ ਜਨਮ-ਸਿਵਜੀ ਦਰਸ਼ਨ" ਲੋਕਾਂ ਦੀ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਐੱਸ ਐੱਸ ਡੀ ਕਾਲਜ ਦੇ ਵਿਦਿਆਰਥੀ ਜੈਸਵੀਰ ਸ਼ਰਮਾ ਤੇ ਕੇ ਪੀ ਦੀ ਭਜਨ ਮੰਡਲ ਨੇ ਮਨੋਹਰ ਕੀਰਤਨ ਕੀਤਾ ਅਤੇ ਐੱਸ ਐੱਸ ਡੀ ਕਾਲਜ ਦੇ ਪ੍ਰਿੰਸੀਪਲ ਡਾ ਰਾਕੇਸ ਜਿੰਦਲ ਵੱਲੋਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਦੇਰ ਰਾਤ ਤੱਕ ਲੋਕਾਂ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਝਾਕੀਆਂ ਦੇ ਦਰਸਨ ਕੀਤੇ ਅਤੇ ਪ੍ਰਭੂ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਲਾਇਨਜ ਕਲੱਬ ਸੁਪਰੀਮ ਬਰਨਾਲਾ ਦੀ ਸਮੁੱਚੀ ਟੀਮ ਨੇ ਵਿਸੇਸ ਤੌਰ 'ਤੇ ਸਿਰਕਤ ਕੀਤੀ ਅਤੇ ਐੱਸ ਡੀ ਸਭਾ ਦੇ ਚੇਅਰਮੈਨ ਸਿਵਦਰਸਨ ਸਰਮਾ ਅਤੇ ਜਨਰਲ ਸਕੱਤਰ ਸਿਵ ਸਿੰਗਲਾ ਦਾ ਸਨਮਾਨ ਕੀਤਾ। ਇਸ ਮੌਕੇ ਐੱਸ ਡੀ ਸਭਾ ਬਰਨਾਲਾ ਦੇ ਸੀਨੀਅਰ ਆਗੂ ਵਿਜੈ ਕੁਮਾਰ ਭਦੌੜੀਆ, ਜਤਿੰਦਰ ਗੋਇਲ, ਓਮ ਪ੍ਰਕਾਸ ਗਾਸੋ, ਪ੍ਰਵੀਨ ਸਿੰਗਲਾ, ਕੁਲਵੰਤ ਗੋਇਲ, ਨਰਿੰਦਰ ਚੋਪੜਾ, ਸਵਿੰਦਰ ਕੁਮਾਰ ਸੰਸਾਰੀ ਕੁਲੈਕਸਨ, ਸਸੀ ਚੋਪੜਾ, ਮਾਨਵ ਗੋਇਲ, ਆਰ ਕੇ ਚੌਧਰੀ, ਗੌਤਮ ਆਨੰਦ, ਭਵਨੀਸ਼ ਸਿੰਗਲਾ, ਗਗਨਦੀਪ ਗਰਗ, ਸੰਟੀ ਮੌੜ ਤਪਾ, ਦਮਨ ਸਿੰਗਲਾ, ਵਿਕਾਸ ਬਾਂਸਲ ਅਤੇ ਰਾਜ ਕੁਮਾਰ ਸਰਮਾ ਸਮੇਤ ਸਮੂਹ ਸਭਾ ਮੈਂਬਰ ਹਾਜਰ ਸਨ।
0 comments:
एक टिप्पणी भेजें