ਖਨੌਰੀ ਤੋਂ ਟੋਹਾਣਾ ਤੱਕ ਦੀਆਂ ਟੁੱਟੀਆਂ ਸੜਕਾਂ ਦਾ ਹੋਇਆ ਬੁਰਾ ਹਾਲ, ਜਿਸ ਕਰਕੇ ਕਈ ਵਾਰ ਵਾਪਰੇ ਹਨ ਹਾਦਸੇ, ਸਰਕਾਰ ਸੁਸਤ
ਕਮਲੇਸ਼ ਗੋਇਲ ਖਨੌਰੀ
ਖਨੌਰੀ 22 ਅਗਸਤ - ਸਬ ਡਿਵੀਜ਼ਨ ਮੂਨਕ ਦੇ ਪਿੰਡਾਂ ਦੀਆਂ ਸੜਕਾਂ ਦਾ ਇਨ੍ਹਾਂ ਬੁਰਾ ਹਾਲ ਹੈ ਕਿ ਸੜਕਾਂ ਵਿੱਚ ਵੱਡੇ ਵੱਡੇ ਟੋਏ ਪੈਣ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ , ਲੇਕਿਨ ਪੰਜਾਬ ਸਰਕਾਰ ਵੱਲੋਂ ਇਹਨਾਂ ਸੜਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਸਰਕਾਰ ਪ੍ਰਤੀ ਲੋਕਾਂ ਵਿੱਚ ਭਾਰੀ ਗੁੱਸਾ ਹੈ ਅਤੇ ਕਈ ਵਾਰ ਤਾਂ ਦੇਖਿਆ ਗਿਆ ਹੈ ਕਿ ਇਹਨਾਂ ਸੜਕਾਂ ਉੱਪਰ ਚੱਲਣ ਵਾਲੇ ਰਾਹਗੀਰਾਂ ਅਤੇ ਪਿੰਡਾਂ ਦੇ ਲੋਕ ਸਰਕਾਰ ਨੂੰ ਕੋਸਦੇ ਨਜ਼ਰ ਆਉਂਦੇ ਹਨ ਜਦ ਕਿ ਬਰਸਾਤਾਂ ਦੇ ਮੌਸਮ ਵਿੱਚ ਇਹਨਾਂ ਸੜਕਾਂ ਦੇ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਨੂੰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਮੂਨਕ ਤੋਂ ਮਕੋਰਡ ਸਾਹਿਬ, ਮੰਡਵੀ,ਚਾਂਦੁ, ਸ਼ਾਹਪੁਰ ਥੇੜੀ, ਅਨਦਾਣਾ, ਬੋਪਰ, ਬਨਾਰਸੀ,ਖਨੌਰੀ, ਮੇਨ ਭਾਖੜਾ ਰੋਡ ਖਨੌਰੀ ਤੋਂ ਚੱਠਾ, ਕਰੋਦ੍ਹਾ, ਗੁਲਾੜੀ, ਠਸਕਾ, ਭੂਲਣ, ਬਾਹਮਣੀ ਵਾਲਾ, ਮਹਾ ਸਿੰਘ ਵਾਲਾ, ਖੋਖ਼ਰ, ਮਨਿਆਣਾ,ਰਾਮਗੜ੍ਹ ਅਤੇ ਰਾਮਪੁਰਾ ਤੱਕ ਸੜਕਾਂ ਦਾ ਬੁਰਾ ਹਾਲ ਹੈ ਜਦ ਕਿ ਅਕਾਲੀ ਸਰਕਾਰ ਸਮੇਂ ਹੀ ਇਹਨਾਂ ਸੜਕਾਂ ਵੱਲ ਧਿਆਨ ਦਿੱਤਾ ਗਿਆ ਸੀ ਅਤੇ ਸੜਕਾਂ ਦੀ ਮੁਰੰਮਤ ਕੀਤੀ ਗਈ ਸੀ। ਉਸ ਤੋਂ ਬਾਅਦ ਕਿਸੇ ਸਰਕਾਰ ਨੇ ਇਹਨਾਂ ਸੜਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਪਿੰਡ ਅਨਦਾਣਾ ਦੇ ਨਜ਼ਦੀਕ ਸੜਕ ਦਾ ਇੰਨਾ ਬੁਰਾ ਹਾਲ ਹੈ ਕਿ ਥੋੜੀ ਜਿਹੀ ਬਾਰਿਸ਼ ਦੇ ਵਿੱਚ ਜਿਆਦਾ ਪਾਣੀ ਭਰਨ ਕਾਰਨ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਕਈ ਵਾਰ ਇੱਥੇ ਹਾਦਸੇ ਵਾਪਰ ਚੁੱਕੇ ਹਨ ਜਦਕਿ ਹਲਕਾ ਵਿਧਾਇਕ ਸ੍ਰੀ ਵਰਿੰਦਰ ਗੋਇਲ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਕਿਹਾ ਕਿ ਇਸ ਦਾ ਪ੍ਰਪੋਜਲ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਜਿਸ ਬਾਰੇ ਜਲਦੀ ਹੀ ਇਸ ਪਾਸੇ ਵੱਲ ਧਿਆਨ ਦਿੱਤਾ ਜਾਵੇਗਾ।
0 comments:
एक टिप्पणी भेजें