ਅਭੈ ਓਸਵਾਲ ਟਾਊਨਸ਼ਿਪ ਵਿਖੇ ਭਗਵਾਨ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦਾ ਪਵਿੱਤਰ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ
ਸਮਾਗਮ ਵਿੱਚ ਪਲਾਟ ਹੋਲਡਰਾਂ, ਪ੍ਰਾਪਰਟੀ ਡੀਲਰਾਂ, ਸ਼ਹਿਰੀ,ਵਪਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਸਮਾਜਿਕ,ਧਾਰਮਿਕ ਰਾਜਨੀਤਿਕ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ
ਟਾਊਨਸ਼ਿਪ ਵਲੋਂ 100 ਪਲਾਟ ਹੋਰ ਸੇਲ ਕਰਨ ਦਾ ਟੀਚਾ -ਅਨਿਲ ਖੰਨਾ
ਬਰਨਾਲਾ,27 ਅਗਸਤ/ ਕੇਸ਼ਵ ਵਰਦਾਨ ਪੁੰਜ / ਕਰਨਪ੍ਰੀਤ ਸਿੰਘ /-ਜਿਲਾ ਬਰਨਾਲਾ ਦੇ ਰਾਏਕੋਟ ਲੁਧਿਆਣਾ ਰੋਡ ਤੇ ਸਥਿਤ 58,ਏਕੜ ਚ ਫੈਲੇ ਆਲੀਸ਼ਾਨ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਪ੍ਰੋਜੈਕਟ ਅਭੈ ਓਸਵਾਲ ਟਾਊਨਸ਼ਿਪ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦਾ ਪਵਿੱਤਰ ਤਿਓਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਹੈ! ਇਸ ਮੌਕੇ ਟਾਊਨਸ਼ਿਪ ਪਰਿਵਾਰ ਸਮੇਤ ਸ਼ਹਿਰੀਆਂ ਪ੍ਰੋਪਰਟੀ ਐਸੋਸੀਏਸ਼ਨ ਡੀਲਰ ਭਰਾਵਾਂ, ਧਾਰਮਿਕ ਸਮਾਜਿਕ.ਰਾਜਨੀਤਿਕ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ ! ਇਸ ਮੌਕੇ ਸਮਾਗਮ ਦੀ ਸ਼ੁਰੂਆਤ ਪੰਡਿਤ ਸ਼ਿਵ ਕੁਮਾਰ ਗੋਡ ਅਤੇ ਅਭੈ ਓਸਵਾਲ ਟਾਊਨਸ਼ਿਪ ਵੱਲੋਂ ਪੂਜਾ ਅਰਰਚਨਾ ਲਈ ਪ੍ਰਾਪਰਟੀ ਐਸੋਸੀਏਸ਼ਨ ਬਰਨਾਲਾ ਦੇ ਅਹੁਦੇਦਾਰਾਂ ਰਾਕੇਸ਼ ਗੋਇਲ,ਨਰਿੰਦਰ ਸ਼ਰਮਾ,ਰਾਜ ਧੌਲਾ ਜਸਮੇਲ ਡੇਰੀ ਵਾਲਾ ਆਦਿ ਤੋਂ ਕਾਰਵਾਈ ਅਤੇ ਵਿਧੀ ਵਿਧਾਨ ਤਹਿਤ ਸ਼ਰਧਾ ਨਾਲ ਮੰਤ੍ਰਾਂ ਦਾ ਜਾਪੁ ਕੀਤਾ ਗਿਆ ਛੱਪਨ ਭੋਗ ਲਗਾਏ ਗਏ !
ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਸ਼ਹਿਰੀਆਂ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਤੇ ਦਰਬਾਰ ਵਿੱਚ ਮੱਥਾ ਟੇਕਦੀਆਂ,ਝੂਲਾ ਝੁਲਾਉਂਦਿਆਂ ਅਸ਼ੀਰਵਾਦ ਲਿਆ ਗਿਆ ਅਤੇ ਪੰਡਿਤ ਸ਼ਿਵ ਕੁਮਾਰ ਗਾਉਣ ਵੱਲੋਂ ਸਮੁੱਚੀ ਸਾਧ ਸੰਗਤ ਨੂੰ ਪ੍ਰਸ਼ਾਦ ਵੰਡਿਆ ਗਿਆ ਇਸ ਮੌਕੇ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਭਜਨ ਗਾਇਕ ਕਰਨ ਕੁਮਾਰ ਨੇ ਆਪਣੇ ਧਾਰਮਿਕ ਭਜਨਾ ਨਾਲ ਸ਼ਹਿਰੀਆਂ ਨੂੰ ਮੰਤਰ ਮੁਕਤ ਕਰਦਿਆਂ ਨੱਚਣ ਤੇ ਮਜਬੂਰ ਕਰ ਦਿੱਤਾ ਉਹਨਾਂ ਵੱਖ ਵੱਖ ਭਜਨਾਂ ਰਾਹੀਂ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਇਸ ਮੌਕੇ ਇਸ ਮੌਕੇ ਔਰਤਾਂ ਲਈ ਸਪੈਸ਼ਲ ਤੌਰ ਤੇ ਮਹਿੰਦੀ ਆਰਟਸ ਅਤੇ ਬੱਚਿਆਂ ਲਈ ਟੈਟੂ ਆਰਟਿਸਟ ਖਿੱਚ ਦਾ ਕੇਂਦਰ ਬਣੇ ਰਹੇ ਜਿੱਥੇ ਔਰਤਾਂ ਨੂੰ ਆਪਣੇ ਹੱਥਾਂ ਉੱਤੇ ਡਿਜ਼ਾਇਨਗ ਮਹਿੰਦੀ ਲਗਵਾਈ ਅਤੇ ਬੱਚਿਆਂ ਨੇ ਆਪਣੇ ਹੱਥਾਂ ਬਾਹਾਂ ਉਤੇ ਟੈਟੂ ਛਪਾ ਕੇ ਭਰਪੂਰ ਆਨੰਦ ਲਿਆ ਸਟੇਜ ਸੰਚਾਲਨ ਸ਼੍ਰੀ ਅਨਿਲ ਦੱਤ ਸ਼ਰਮਾ ਜੀ ਵਲੋਂ ਬਾਖੂਬੀ ਨਿਭਾਇਆ ਗਿਆ
ਇਸ ਮੌਕੇ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਅਭੈ ਓਸਵਾਲ ਟਾਊਨਸ਼ਿਪ ਦੇ ਆਉਣ ਨਾਲ ਸਾਡੇ ਸ਼ਹਿਰ ਨੂੰ ਚਾਰ ਚੰਨ ਲੱਗੇ ਹਨ ਜਿਸ ਦਾ ਬਰਨਾਲਾ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਹੈ ਜਿੱਥੇ ਲੋਕ ਪਹਿਲਾਂ ਆਲੀਸ਼ਾਨ ਰਹਿਣ ਬਸੇਰਿਆਂ ਲਈ ਚੰਡੀਗੜ੍ਹ ਮੋਹਾਲੀ ਵੱਲ ਕੂਚ ਕਰਦੇ ਸਨ ਉਹਨਾਂ ਨੂੰ ਹੁਣ ਬਰਨਾਲਾ ਵਿੱਚ ਬੈਠਿਆਂ ਹੀ ਅਭੇ ਉਹ ਸਵਾਲ ਟਾਊਨਸ਼ਿਪ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰ ਰਿਹਾ ਹੈ ਉਹਨਾਂ ਕਿਹਾ ਜੇਕਰ ਕਿਸੇ ਵੀ ਵਪਾਰੀ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਹੈ ਜਾਂ ਉਸ ਨੂੰ ਕੋਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਸਾਡੇ ਧਿਆਨ ਵਿੱਚ ਜਰੂਰ ਲਿਆਂਦਾ ਜਾਵੇ ਕਿਉਂਕਿ ਵਪਾਰ ਦੇ ਸਿਰ ਤੇ ਹੀ ਸਾਡੇ ਸਮਾਜ ਅਤੇ ਸੂਬੇ ਦੀ ਆਰਥਿਕਤਾ ਟਿਕੀ ਹੋਈ ਹੈ ਉਹਨਾਂ ਆਪਣੇ ਵੱਲੋਂ ਉਹ ਸਵਾਲ ਗਰੁੱਪ ਅਤੇ ਸ਼ਹਿਰੀਆਂ ਨੂੰ ਵਧਾਈ ਦਿੰਦੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ
ਇਸ ਮੌਕੇ ਅਭੈ ਓਸਵਾਲ ਟਾਊਨਸ਼ਿਪ ਦੇ ਮੀਤ ਪ੍ਰਧਾਨ ਸ੍ਰੀ ਅਨਿਲ ਖੰਨਾ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਸ਼ਹਿਰ ਦੇ ਸਮੁੱਚੇ ਪ੍ਰਾਪਰਟੀ ਐਸੋਸੀਏਸ਼ਨ ਭਾਈਚਾਰੇ ਵੱਲੋਂ ਸਾਡਾ ਭਰਪੂਰ ਸਾਥ ਦਿੱਤਾ ਜਾ ਰਿਹਾ ਜਿਸ ਨਾਲ ਜਿੱਥੇ ਵਪਾਰ ਵੱਧ ਫੁੱਲ ਰਿਹਾ ਉੱਥੇ ਹੀ ਸ਼ਹਿਰ ਦੀ ਤਰੱਕੀ ਦੀ ਚਰਮ ਸੀਮਾ ਉੱਤੇ ਜਾਵੇਗੀ ਉਹਨਾਂ ਸਵਾਲ ਵੱਲੋਂ ਟਾਊਨਸ਼ਿਪ ਵੱਲੋਂ ਸ਼ਹਿਰੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੁਬਾਰਕਾਂ ਦਿੱਤੀਆਂ ਅਤੇ ਅੱਜ 100 ਪਲਾਟ ਹੋਰ ਸਾਲੇ ਕਰਨ ਦਾ ਐਲਾਨ ਕੀਤਾ ਇਸ ਮੌਕੇ ਜਿੱਥੇ ਸਰਦਾਰ ਭੋਲਾ ਸਿੰਘ ਵਿਰਕ,ਕੇਵਲ ਵੀਨਸ,ਰੁਪਿੰਦਰ ਆਹਲੂਵਾਲੀਆ,ਅਸ਼ੋਕ ਰਾਮਰਾਜਿਆ ਸੁਰਜੀਤ ਧਨੋਲਾ,ਵਲੋਂ ਵਿਸ਼ੇਸ਼ ਤੋਰ ਤੇ ਹਾਜ਼ਿਰੀ ਲਗਵਾਈ ਉੱਥੇ ਹੀ ਟਾਊਨਸ਼ਿਪ ਦੇ ਫਾਇਨੈਂਸ ਸੈਕਟਰੀ ਸ਼੍ਰੀ ਨਰਿੰਦਰ ਸ਼ਰਮਾ ,ਸ਼੍ਰੀ ਬੀ ਐੱਨ ਗੁਪਤਾ ਸਾਬਕਾ ਡਾਇਰੈਕਟਰ ,ਆਸ਼ੂਤੋਸ਼ ਭਾਰਦਵਾਜ,ਪ੍ਰੋਜੈਕਟ ਇੰਚਾਰਜ ਸ਼੍ਰੀ ਬਲਵਿੰਦਰ ਸ਼ਰਮਾ,,ਸਮੇਤ ਸਮੁਚਾ ਸਟਾਫ ਹਾਜਿਰ ਸੀ !
0 comments:
एक टिप्पणी भेजें