ਵਿਸੇਸ ਲੋੜਾ ਵਾਲੇ ਬੱਚਿਆਂ ਨੂੰ ਪੜ੍ਹਾਈ ਦੇ ਹੱਕ ਤੋ ਵਾਝਾ ਰੱਖ ਰਹੀ ਹੈ ਭਗਵੰਤ ਮਾਨ ਸਰਕਾਰ ਜਿੱਥੇ ਕੇ ਫਾਲਤੂ ਕੰਮਾਂ ਤੇ ਬਹਾਏ ਜਾ ਰਹੇ ਹਨ ਕ੍ਰੋੜਾਂ ਰੁਪਏ - ਭਾਜਪਾ ਸੈਨਿਕ ਵਿੰਗ
ਬਰਨਾਲਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਖ ਰਹੀ ਹੈ ਕੇ ਸਾਡੇ ਕੋਲ ਸਪੈਸ਼ਲ ਅਧਿਆਪਕ ਵਿਸੇਸ ਲੋੜਾ ਵਾਲੇ ਬੱਚਿਆਂ ਨੂੰ ਪੜਾਉਣ ਵਾਸਤੇ ਭਰਤੀ ਕਰਨ ਲਈ ਫੰਡ ਨਹੀਂ ਹਨ ਜਿੱਥੇ ਕੇ ਵੀ ਵੀ ਆਈ ਪੀ ਸੱਭਿਆਚਾਰ ਅਤੇ ਸਰਕਾਰ ਦੀਆ ਛੋਟੀਆਂ ਮੋਟੀਆਂ ਉਪਲਭਦੀਆ ਦਾ ਪ੍ਰਚਾਰ ਕਰਨ ਵਾਸਤੇ ਕਰੋੜਾਂ ਰੁਪਏ ਪੰਜਾਬ ਸਰਕਾਰ ਪਾਣੀ ਵਾਗ ਬਹਾ ਰਹੀ ਹੈ।ਇਹ ਵਿਚਾਰ ਭਾਜਪਾ ਸੈਨਿਕ ਸੈੱਲ ਦੇ ਕੋ ਕਨਵੀਨਰ ਅਤੇ ਭਾਜਪਾ ਹਲਕਾ ਭਦੌੜ ਇੰਚਾਰਜ ਨੇ ਗੁਗਾ ਮਾੜੀ ਦੇ ਸਮਾਗਮ ਤੇ ਹਾਜ਼ਰੀਨ ਨੂੰ ਸਬੋਧਨ ਕਰਦਿਆ ਪ੍ਰਗਟ ਕੀਤੇ ਸਿੱਧੂ ਨੇ ਕਿਹਾ ਕਿ ਇਹਨਾਂ ਅਧਿਆਪਕਾ ਦੇ ਅੰਕੜੇ ਬਹੁਤ ਹੀ ਤਰਸਯੋਗ ਹਨ ਅਤੇ ਡਰਾਉਣੇ ਹਨ ਪੜਾਈ ਦੇ ਵਿਸੇਸ ਅਧਿਕਾਰ ਕਾਨੂੰਨ ਅਨੁਸਾਰ ਪਹਿਲੀ ਤੋ ਪੰਜਵੀਂ ਤੱਕ ਦਸ ਬੱਚਿਆਂ ਲਈ ਇਕ ਅਧਿਆਪਕ ਹੋਣਾ ਚਾਹੀਦਾ ਹੈ ਅਤੇ 6ਵੀ ਤੋਂ 10ਵੀ ਦੇ 15 ਬੱਚਿਆਂ ਲਈ ਇਕ ਅਧਿਆਪਕ ਹੋਣਾ ਚਾਹੀਦਾ ਵਿਸੇਸ ਲੋੜਾ ਵਾਲੇ ਬੱਚਿਆਂ ਲਈ 2010 ਵਿੱਚ 293 ਟੀਚਰ ਰੱਖੇ ਸਨ ਉਸ ਤੋਂ ਬਾਦ ਅੱਜ ਤੱਕ ਕੋਈ ਭੀ ਅਧਿਆਪਕ ਭਰਤੀ ਨਹੀਂ ਕੀਤਾ ਗਿਆ ਬੈਕਾ ਤੋ ਕਰਜ਼ੇ ਚੁੱਕ ਕੇ ਪੰਜਾਬ ਸਰਕਾਰ ਮੁਫ਼ਤ ਦੀਆ ਸਕੀਮਾ ਵੰਡਣ ਵਿੱਚ ਮਸਰੂਫ਼ ਹੈ ਇਹਨਾਂ ਵਿਸੇਸ ਲੋੜਾ ਵਾਲੇ ਬੱਚਿਆਂ ਵੱਲ 14 ਸਾਲ ਹੋ ਗਏ ਕਿਸੇ ਭੀ ਸਰਕਾਰ ਦਾ ਕੋਈ ਧਿਆਨ ਨਹੀਂ ਗਿਆ ਅੱਜ ਪੂਰੇ ਪੰਜਾਬ ਵਿੱਚ ਜੇਕਰ ਇਹਨਾਂ ਬਚਿਆ ਨੂੰ ਪੜਾਉਣ ਵਾਲੇ ਅਧਿਆਪਕਾਂ ਦੀ ਕਮੀਂ ਦੀ ਗੱਲ ਕਰੀਏ ਤਾਂ ਪੂਰੇ 10,000 ਹਜਾਰ ਅਧਿਆਪਕਾਂ ਦੀ ਕਮੀ ਹੈ।ਜੇਕਰ ਮੈ ਬਰਨਾਲਾ ਜਿਲ੍ਹੇ ਦੀ ਗੱਲ ਕਰਾ ਤਾਂ ਜਿਲ੍ਹੇ ਅੰਦਰ 1072 ਬੱਚੇ ਵਿਸ਼ੇਸ਼ ਲੋੜਾ ਵਾਲੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹਨ ਅਤੇ ਇਹਨਾਂ ਨੂੰ ਪੜਾਉਣ ਵਾਲੇ ਸਾਰੇ ਜ਼ਿਲ੍ਹੇ ਵਿੱਚ ਸਿਰਫ 9 ਆਈ ਆਰ ਟੀ( ਇਨਕਲੂਸਿਵ ਐਜੂਕੇਸ਼ਨ ਰੀਸੋਰਸ ਟੀਚਰ)ਅਧਿਆਪਕ ਹਨ ਜਿਨ੍ਹਾਂ ਵਿੱਚੋ 2 ਹੋਰਾ ਜਿਲੀਆ ਵਿੱਚ ਡੈਪੂਟੇਸ਼ਨ ਤੇ ਹਨ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹੋਰ ਵਿਸੇਸ ਲੋੜਾ ਵਾਲੇ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕ ਤਾਂ ਕੀ ਭਰਤੀ ਕਰਨੇ ਸਨ ਸਗੋਂ ਕੰਮ ਕਰ ਰਹੇ ਮੁੱਠੀ ਭਰ ਅਧਿਆਪਕਾ ਦੀਆ ਤਨਖਾਹਾਂ ਵਿੱਚ ਭਾਰੀ ਕਟੌਤੀ ਕਰ ਦਿੱਤੀ ਉਹਨਾਂ ਦੀਆ ਤਨਖਾਹਾਂ 45 ਹਜਾਰ ਤੋਂ ਘਟਾ ਕੇ 25 ਹਜਾਰ ਕਰ ਦਿੱਤੀਆਂ ਹਨ ਸਿੱਧੂ ਨੇ ਮਾਨ ਸਰਕਾਰ ਦੇ ਉਸ ਐਲਾਨ ਨੂੰ ਬੇਤੁਕਾ ਅਤੇ ਖੋਖਲਾ ਦੱਸਿਆ ਜਿਸ ਵਿੱਚ ਉਹ ਹਰ ਸਟੇਜ ਤੋਂ ਕਹਿੰਦੇ ਹਨ ਕੇ ਪੰਜਾਬ ਵਿੱਚ ਵਿੱਦਿਆ ਦਾ ਵਿਕਾਸ ਅਸੀਂ ਕੀਤਾ ਹੈ।ਉਹਨਾਂ ਮਾਨ ਸਰਕਾਰ ਤੋਂ ਪੁਰਯੋਰ ਮੰਗ ਕੀਤੀ ਕਿ ਇਹਨਾਂ ਬੱਚਿਆਂ ਦੇ ਭਵਿਖ ਨੂੰ ਬਚਾਉਣ ਲਈ ਤੁਰੰਤ ਲੋੜ ਅਨੁਸਾਰ ਵਿਸੇਸ ਲੋੜਾ ਵਾਲੇ ਬਚਿਆ ਨੂੰ ਪੜਾਉਣ ਵਾਲੇ ਟੀਚਰਾਂ ਦੀ ਭਰਤੀ ਕੀਤੀ ਜਾਵੇ।ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਧੰਨਾ ਸਿੰਘ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਜਾਗੀਰ ਸਿੰਘ ਅਤੇ ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜਰ ਸਨ।
ਫੋਟੋ - ਭਾਜਪਾ ਦੇ ਸੀਨੀਅਰ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕਾਂ ਦਾ ਗੁਗਾ ਮਾੜੀ ਮੇਲੇ ਤੇ ਸਨਮਾਨ ਕਰਦੇ ਹੋਏ ਪ੍ਰਬੰਧਕ।
0 comments:
एक टिप्पणी भेजें