ਚੈਕ ਦੇ ਕੇਸ ਵਿੱਚੋ ਮਾਨਯੋਗ ਅਦਾਲਤ ਵੱਲੋ ਦੋਸ਼ੀ ਨੂੰ ਇੱਕ ਸਾਲ ਦੀ ਸਜਾ ਅਤੇ ਦੋ ਹਜਾਰ ਰੁਪਏ ਜੁਰਮਾਨਾ
ਮਾਨਯੋਗ ਅਦਾਲਤ ਸ਼੍ਰੀ ਬਿਕਰਮਜੀਤ ਸਿੰਘ ਐਡੀਸ਼ੀਨਲ ਸ਼ੈਸਨਜ ਜੱਜ, ਬਰਨਾਲਾ ਵੱਲੋ ਇੱਕ ਫੌਜਦਾਰੀ ਅਪੀਲ ਦਾ ਫੈਸਲਾ ਸੁਣਾਉਂਦਿਆਂ, ਦੋਸ਼ੀ ਲਛਮਣ ਸਿੰਘ ਪੁੱਤਰ ਬੀਰਾ ਪੁਰੀ ਵਾਸੀ ਬਾਜੀਗਰ ਬਸਤੀ ਧਨੌਲ਼ਾਂ ਦੀ ਅਪੀਲ ਨੂੰ ਖਾਰਜ ਕਰਦੇ ਹੋਏ, ਐਡਵੋਕੇਟ ਚੰਦਰ ਬਾਂਸਲ ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ, ਦੋਸ਼ੀ ਨੂੰ ਇੱਕ ਸਾਲ ਦੀ ਸਜਾ ਅਤੇ ਦੋ ਹਜਾਰ ਰੁਪਏ ਜੁਰਮਾਨੇ ਦਾ ਹੁਕਮ ਕੀਤਾ।
ਵਰਣਨਯੋਗ ਹੈ ਕਿ ਇੱਕ ਫੌਜਦਾਰੀ ਇਸਤਗਾਸਾ ਜੇਰ ਧਾਰਾ 138 ਐਨ.ਆਈ. ਐਕਟ ਦੇ ਤਹਿਤ ਜਗਜੀਤ ਰਾਮ ਪੁੱਤਰ ਮਹਿੰਦਰ ਸਿੰਘ ਵਾਸੀ ਬਾਜੀਗਰ ਬਸਤੀ ਧਨੌਲਾ, ਜਿਲ੍ਹਾ ਬਰਨਾਲਾ ਵੱਲੋ ਦੋਸ਼ੀ ਲਛਮਣ ਸਿੰਘ ਪੁੱਤਰ ਬੀਰਾ ਪੁਰੀ ਵਾਸੀ ਬਾਜੀਗਰ ਬਸਤੀ ਧਨੌਲਾ ਜਿਲ੍ਹਾ ਬਰਨਾਲਾ ਦੇ ਖਿਲਾਫ ਮਾਨਯੋਗ ਅਦਾਲਤ ਬਰਨਾਲਾ ਵਿਖੇ ਦਾਇਰ ਕੀਤਾ ਸੀ ਕਿ ਮੁਦਈ ਜਗਜੀਤ ਸਿੰਘ ਪਾਸੋਂ ਦੋਸ਼ੀ ਲਛਮਣ ਸਿੰਘ ਮੁ:1,65,000/- ਰੁਪਏ ਨਕਦ ਕਰਜ ਉਧਾਰ ਲਿੱਤੇ ਸੀ, ਜਿਸਦੇ ਇਵਜ ਵਿੱਚ ਦੋਸ਼ੀ ਲਛਮਣ ਸਿੰਘ ਵੱਲੋ ਇੱਕ ਚੈਕ ਮੁ:1,65,000/-ਰੁਪਏ ਅਦਾ ਕਰਨ ਲਈ ਮੁਸਤਗੀਸ ਜਗਜੀਤ ਰਾਮ ਦੇ ਹੱਕ ਵਿੱਚ ਜਾਰੀ ਕੀਤਾ ਗਿਆ ਸੀ, ਜੋ ਕਿ ਦੋਸ਼ੀ ਦੇ ਖਾਤਾ ਵਿੱਚ ਰਕਮ ਘੱਟ ਹੋਣ ਕਰਕੇ ਚੈਕ ਬਾਂਉਸ ਹੋ ਗਿਆ, ਜਿਸ ਵਿੱਚ ਮੁਸਤਗੀਸ ਧਿਰ ਵੱਲੋ ਸ੍ਰੀ ਚੰਦਰ ਬਾਂਸਲ ਐਡਵੋਕੇਟ ਅਦਾਲਤ ਵਿੱਚ ਪੇਸ਼ ਹੋਏ ਅਤੇ ਅਦਾਲਤੀ ਕਾਰਵਾਈ ਵਿੱਚ ਸ੍ਰੀ ਚੰਦਰ ਬਾਂਸਲ ਐਡਵੋਕੇਟ ਦੀਆਂ ਦਲੀਲਾਂ ਤੋਂ ਬਾਅਦ ਦੋਸ਼ੀ ਧਿਰ ਨੂੰ ਮਾਨਯੋਗ ਅਦਾਲਤ ਸ੍ਰੀਮਤੀ ਕੁਲਵਿਦਰ ਕੋਰ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਬਰਨਾਲਾ ਵੱਲੋ ਇੱਕ ਸਾਲ ਦੀ ਸਜਾ ਅਤੇ ਦੌ ਹਜਾਰ ਰੁਪਏ ਜੁਰਮਾਨੇ ਦਾ ਹੁਕਮ ਕੀਤਾ ਸੀ ਅਤੇ ਉਕਤ ਫੈਸਲੇ ਦੇ ਖਿਲਾਫ ਦੌਸ਼ੀ ਲਛਮਣ ਸਿੰਘ ਨੇ ਮਾਨਯੋਗ ਅਦਾਲਤ ਸ਼੍ਰੀ ਬਿਕਰਮਜੀਤ ਸਿੰਘ ਐਡੀਸ਼ਨਲ ਸ਼ੈਸਨਜ ਜੱਜ, ਬਰਨਾਲਾ ਦੀ ਅਦਾਲਤ ਵਿਚ ਅਪੀਲ ਦਾਈਰ ਕੀਤੀ ਸੀ। ਮਾਨਯੋਗ ਅਦਾਲਤ ਸ਼੍ਰੀ ਬਿਕਰਮਜੀਤ ਸਿੰਘ ਐਡੀਸ਼ੀਨਲ ਸ਼ੈਸਨਜ ਜੱਜ, ਬਰਨਾਲਾ ਵੱਲੋ ਦੋਸ਼ੀ ਲਛਮਣ ਸਿੰਘ ਦੀ ਅਪੀਲ ਨੂੰ ਖਾਰਜ ਕੀਤਾ ਗਿਆ ਅਤੇ ਦੋਸ਼ੀ ਲਛਮਣ ਸਿੰਘ ਪੁੱਤਰ ਬੀਰਾ ਪੁਰੀ ਵਾਸੀ ਬਾਜੀਗਰ ਬਸਤੀ ਧਨੌਲਾ ਨੂੰ ਮੁ:1,65,000/- ਰੁਪਏ ਦਾ ਚੈਕ ਬਾਂਉਸ ਦੇ ਕੇਸ ਵਿੱਚ ਐਡਵੋਕੇਟ ਚੰਦਰ ਬਾਂਸਲ ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ, ਪਹਿਲਾ ਵਾਲੀ ਅਦਾਲਤ ਦਾ ਹੁਕਮ, ਇੱਕ ਸਾਲ ਦੀ ਸਜਾ ਅਤੇ ਦੌ ਹਜਾਰ ਰੂਪਏ ਜੁਰਮਾਨੇ ਦਾ ਹੁਕਮ ਬਰਕਰਾਰ ਰੱਖਿਆਂ ਗਿਆ।
0 comments:
एक टिप्पणी भेजें