*ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਨੇ ਐੱਸ ਐੱਸ ਡੀ ਕਾਲਜ ਬਰਨਾਲਾ ਦੀ ਲਾਇਬ੍ਰੇਰੀ ਨੂੰ 150 ਕਿਤਾਬਾਂ ਭੇਟ ਕੀਤੀਆਂ*
ਬਰਨਾਲਾ, 1 ਸਤੰਬਰ ( ਕੇਸ਼ਵ ਵਰਦਾਨ ਪੁੰਜ ) : ਕਿਤਾਬਾਂ ਨੂੰ ਮਨੁੱਖ ਦਾ ਸੱਚਾ ਦੋਸਤ ਕਿਹਾ ਜਾਂਦਾ ਹੈ ਤੇ ਕਿਤਾਬਾਂ ਮਨੁੱਖ ਨੂੰ ਸਹੀ ਦਿਸਾ ਪ੍ਰਦਾਨ ਕਰਦੀਆਂ ਹਨ। ਐੱਸ ਐੱਸ ਡੀ ਕਾਲਜ ਦੀ ਸਾਨਦਾਰ ਲਾਇਬ੍ਰੇਰੀ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਪੜਦਿਆਂ ਦੇਖ ਮੇਰਾ ਵੀ ਮਨ ਕੀਤਾ ਕਿ ਮੈਂ ਆਪਣੇ ਕੋਲ ਇਕੱਤਰ ਹੋਈਆਂ ਉਹ ਕਿਤਾਬਾਂ ਵੀ ਇਥੇ ਦੇ ਦੇਵਾਂ, ਜਿੰਨਾਂ ਨੂੰ ਪੜ ਚੁਕਿਆ ਹਾਂ। ਇਹ ਸਬਦ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਨੇ 150 ਕਿਤਾਬਾਂ ਐੱਸ ਐੱਸ ਡੀ ਕਾਲਜ ਦੀ ਲਾਇਬਰੇਰੀ ਨੂੰ ਭੇਟ ਕਰਦਿਆਂ ਕਹੇ। ਉਹਨਾਂ ਕਿਹਾ ਕਿ ਇਹ ਕਿਤਾਬਾਂ ਪਿਛਲੇ 20 ਸਾਲਾਂ ਦੇ ਪੱਤਰਕਾਰੀ ਸਫਰ ਦੌਰਾਨ ਸਾਹਿਤਕ ਸਮਾਗਮਾਂ ਵਿਚੋਂ ਅਤੇ ਵੱਖ ਵੱਖ ਲੇਖਕਾਂ ਵੱਲੋਂ ਮੈਨੂੰ ਦਿੱਤੀਆਂ ਗਈਆਂ ਹਨ। ਕੁੱਝ ਕਿਤਾਬਾਂ ਮੈਂ ਪੁਸਤਕ ਮੇਲਿਆਂ ਵਿਚੋਂ ਖਰੀਦ ਕੇ ਪੜੀਆਂ ਹਨ। ਹੁਣ ਐੱਸ ਐੱਸ ਡੀ ਕਾਲਜ ਦੇ ਵਿਦਿਆਰਥੀ ਅਤੇ ਸਟਾਫ ਇਹਨਾਂ ਕਿਤਾਬਾਂ ਦਾ ਲਾਭ ਲੈ ਸਕਣਗੇ। ਐੱਸ ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਅਤੇ ਪ੍ਰਿੰਸੀਪਲ ਡਾ ਰਾਕੇਸ਼ ਜਿੰਦਲ ਨੇ ਪੱਤਰਕਾਰ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਚੰਗੀ ਪਹਿਲ ਹੈ ਕਿਉਂਕਿ ਕਿਤਾਬਾਂ ਜਿੰਨੇ ਜਿਆਦਾ ਹੱਥਾਂ ਵਿੱਚ ਜਾਣਗੀਆਂ, ਉਹਨੇ ਹੀ ਲੋਕ ਉਹਨਾਂ ਦਾ ਜਿਆਦਾ ਫਾਇਦਾ ਉਠਾ ਸਕਣਗੇ। ਇਸ ਮੌਕੇ ਲਾਇਬ੍ਰੇਰੀਅਨ ਸਿਮਰਜੀਤ ਕੌਰ ਅਤੇ ਸਟਾਫ ਦੇ ਹੋਰ ਮੈਂਬਰ ਵੀ ਹਾਜਰ ਸਨ।
0 comments:
एक टिप्पणी भेजें