ਲੋੜਵੰਦਾ ਦਾ ਭਲਾ ਕਰਨਾ ਹੀ ਪਰਮਾਤਮਾ ਦੀ ਪੂਜਾ ਹੈ 175 ਲੋੜਵੰਦ ਗਰੀਬ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾ ਵਾਰ ਪੈਨਸ਼ਨ ਚੈੱਕ ਵੰਡੇ - ਇੰਜ ਸਿੱਧੂ
ਬਰਨਾਲਾ - 24 ਸਤੰਬਰ ਸਥਾਨਕ ਗੁਰੂ ਘਰ ਬੀਬੀ ਪ੍ਰਧਾਨ ਕੌਰ ਵਿੱਖੇ ਸਰਬੱਤ ਦਾ ਭਲਾ ਟਰੱਸਟ ਵੱਲੋ 175 ਦੇ ਕਰੀਬ ਲੋੜਵੰਦ ਗਰੀਬ ਵਿਧਵਾਵਾਂ ਅਤੇ ਲੋੜਵੰਦ ਅਪਹਾਜਾ ਨੂੰ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਵਿਤਰਨ ਕੀਤੇ ਗਏ ਇਹ ਜਾਣਾਕਰੀ ਸੰਸਥਾ ਦੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕੇ ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਦਾ ਭਰੋਸਾ ਹੈ ਕੇ ਲੋੜਵੰਦ ਲੋਕਾ ਦੀ ਸੇਵਾ ਹੀ ਅਸਲ ਪਰਮਾਤਮਾ ਦੀ ਭਗਤੀ ਹੈ। ਇਸੇ ਕਰਕੇ ਉਹ ਆਪਣੀ ਕਮਾਈ ਵਿੱਚੋ 98 ਫੀਸਦੀ ਪੈਸਾ ਲੋੜਵੰਦਾ ਦੀ ਮਦਦ ਲਈ ਖਰਚ ਕਰਦੇ ਹਨ । ਸਿੱਧੂ ਨੇ ਦੱਸਿਆ ਕਿ ਬਹੁਤ ਜਲਦੀ ਪਖੋ ਕਲਾ ਭੈਣੀ ਫੱਤਾ ਧਨੌਲਾ ਪਿੰਡਾ ਵਿੱਚ ਗਰੀਬ ਲੋੜਵੰਦ ਲੜਕੀਆਂ ਲਈ ਮੁੱਫਤ ਸਿਲਾਈ ਸੈਟਰ ਖੋਲ੍ਹੇ ਜਾਣਗੇ ਤਾਕਿ ਇਥੋਂ ਸਿਲਾਈ ਸਿੱਖ ਕੇ ਲੜਕੀਆਂ ਆਪਣੇ ਪੈਰਾਂ ਤੇ ਖੜੀਆ ਹੋ ਸਕਣ ਅਤੇ ਆਪਣੇ ਪਰਿਵਾਰਾਂ ਦੀ ਅੱਛੀ ਪ੍ਰੀਵਰਸ ਕਰ ਸਕਣ ਉਹਨਾਂ ਦੱਸਿਆ ਕੇ 25 ਹੋਰ ਲੋੜਵੰਦ ਪਰਿਵਾਰਾ ਦੇ ਮਹੀਨਾਵਾਰ ਪੈਨਸ਼ਨ ਲਈ ਫਾਰਮ ਭਰੇ ਗਏ ਉਹਨਾ ਦੱਸਿਆ ਕਿ ਜ਼ਿਲਾ ਬਰਨਾਲਾ ਵਿੱਚ ਸਰਬੱਤ ਦਾ ਭਲਾ ਸੰਸਥਾ ਵੱਲੋ ਵੱਧ ਚੜ ਕੇ ਲੋਕ ਸੇਵਾ ਦੇ ਕੰਮ ਕਾਰ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਿਰੰਤਰ ਚਲਾਏ ਜਾਣਗੇ ਇਸ ਮੌਕੇ ਜਥੇਦਾਰ ਸੁਖਦਰਸ਼ਨ ਸਿੰਘ ਕੁਲਵਿੰਦਰ ਸਿੰਘ ਕਾਲਾ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਗੁਰਜੰਟ ਸਿੰਘ ਜਥੇਦਾਰ ਗੁਰਜੰਟ ਸਿੰਘ ਸੋਨਾ ਜੱਥੇਦਾਰ ਗੁਰਮੀਤ ਸਿੰਘ ਧੌਲਾ ਹੌਲਦਾਰ ਬਸੰਤ ਸਿੰਘ ਉਗੋ ਵਾਰੰਟ ਅਫ਼ਸਰ ਅਵਤਾਰ ਸਿੰਘ ਭੂਰੇ ਗੁਰਦੇਵ ਸਿੰਘ ਮੱਕੜ ਰਾਜਵਿੰਦਰ ਸਿੰਘ ਪੱਤਰਕਾਰ ਆਦਿ ਸੰਸਥਾ ਦੇ ਮੈਬਰ ਹਾਜਰ ਸਨ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਅਤੇ ਸੰਸਥਾ ਦੇ ਸਮੂਹ ਮੈਬਰ ਲੋੜਵੰਦਾ ਨੂੰ ਮਹੀਨਾਵਾਰ ਪੈਨਸ਼ਨ ਦੇ ਚੈੱਕ ਵਿਤਰਨ ਕਰਦੇ ਹੋਏ।
0 comments:
एक टिप्पणी भेजें