ਚੈਕ ਦੇ ਕੇਸ ਵਿੱਚ ਮੁਲਜ਼ਮ ਨੂੰ 2 ਸਾਲ ਦੀ ਸਜ਼ਾ ਅਤੇ 1,00,000/- ਰੁਪਏ ਹਰਜ਼ਾਨਾ
ਮਾਨਯੋਗ ਅਦਾਲਤ ਸ਼੍ਰੀ ਬਿਕਰਮਜੀਤ ਸਿੰਘ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਕੁਲਵਿੰਦਰ ਕੁਮਾਰ ਪੁੱਤਰ ਹਰੀ ਚੰਦ ਵਾਸੀ ਪਿੰਡ ਚੀਮਾਂ ਨੂੰ ਚੈਕ ਦੇ ਕੇਸ ਵਿੱਚ 2 ਸਾਲ ਦੀ ਸਖਤ ਸਜ਼ਾ ਅਤੇ 1,00,000/- ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਬਲਵੰਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਉਗੋਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਵੰਤ ਸਿੰਘ ਨੇ ਮਿਤੀ 12-10-2017 ਨੂੰ 1,67,000/- ਰੁਪਏ ਕੁਲਵਿੰਦਰ ਕੁਮਾਰ ਨੂੰ ਉਧਾਰ ਦਿੱਤੇ ਸਨ ਅਤੇ ਰਕਮ ਵਾਪਸ ਕਰਨ ਦੀ ਇਵਜ਼ ਵਿੱਚ ਕੁਲਵਿੰਦਰ ਕੁਮਾਰ ਨੇ ਚੈਕ ਨੰਬਰੀ 51005607 ਮਿਤੀ 13-02-2018 ਨੂੰ 1,00,000/- ਰੁਪਏ ਅਤੇ ਚੈਕ ਨੰਬਰੀ 51005608 ਮਿਤੀ 11-12-2017 ਨੂੰ 67,000/- ਰੁਪਏ ਦਾ ਜਾਰੀ ਕਰ ਦਿੱਤੇ ਜੋ ਖਾਤੇ ਵਿੱਚ ਰਕਮ ਘੱਟ ਹੋਣ ਕਾਰਨ ਦੋਨੋ ਚੈਕ ਡਿਸਆਨਰ ਹੋ ਗਏ। ਜੋ ਉਕਤ ਚੈਕਾਂ ਦੇ ਡਿਸਆਨਰ ਹੋਣ ਤੇ ਬਲਵੰਤ ਸਿੰਘ ਵੱਲੋਂ ਆਪਣੇ ਵਕੀਲ ਸ਼੍ਰੀ ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਰਾਹੀਂ ਕੁਲਵਿੰਦਰ ਕੁਮਾਰ ਦੇ ਖਿਲਾਫ ਇੱਕ ਕੰਪਲੇਂਟ ਜੇਰ ਦਫਾ 138 ਐਨ.ਆਈ. ਐਕਟ ਤਹਿਤ ਮਾਨਯੋਗ ਅਦਾਲਤ ਮੈਡਮ ਕੁਲਵਿੰਦਰ ਕੌਰ, ਜੇ.ਐਮ.ਆਈ.ਸੀ. ਬਰਨਾਲਾ ਪਾਸ ਦਾਇਰ ਕੀਤੀ ਗਈ ਜੋ ਮਾਨਯੋਗ ਅਦਾਲਤ ਵੱਲੋਂ ਮਿਤੀ 14-11-2019 ਨੂੰ ਕੁਲਵਿੰਦਰ ਕੁਮਾਰ ਨੂੰ ਦੋ ਸਾਲ ਦੀ ਸਜ਼ਾ ਅਤੇ 1,00,000/- ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਜਿਸਦੀ ਅਪੀਲ ਕੁਲਵਿੰਦਰ ਕੁਮਾਰ ਵੱਲੋਂ ਮਾਨਯੋਗ ਅਦਾਲਤ ਸ਼੍ਰੀ ਬਿਕਰਮਜੀਤ ਸਿੰਘ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਪਾਸ ਦਾਇਰ ਕੀਤੀ ਗਈ। ਜੋ ਅੱਜ ਮਾਨਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਕੁਲਵਿੰਦਰ ਕੁਮਾਰ ਨੇ ਜਾਣਬੁੱਝ ਕੇ ਖਾਤੇ ਵਿੱਚ ਰਕਮ ਘੱਟ ਹੋਣ ਦੇ ਬਾਵਜੂਦ ਚੈਕ ਜਾਰੀ ਕਰਕੇ ਜੁਰਮ ਕੀਤਾ ਹੈ ਅਤੇ ਚੈਕ ਡਿਸਆਨਰ ਹੋਣ ਤੋਂ ਬਾਦ ਕਾਨੂੰਨੀ ਨੋਟਿਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਅਤੇ ਕੁਲਵਿੰਦਰ ਕੁਮਾਰ ਕਿਸੇ ਵੀ ਤਰੀਕੇ ਨਾਲ ਇਹ ਸਾਬਤ ਨਹੀਂ ਕਰ ਸਕਿਆ ਕਿ ਉਸਦਾ ਬਲਵੰਤ ਸਿੰਘ ਨਾਲ ਕੋਈ ਲੈਣ-ਦੇਣ ਨਾ ਹੈ, ਮੁਲਜ਼ਮ ਕੁਲਵਿੰਦਰ ਕੁਮਾਰ ਨੂੰ ਉਕਤ ਕੇਸ ਵਿੱਚ 2 ਸਾਲ ਦੀ ਸਜ਼ਾ ਅਤੇ 1,00,000/- ਰੁਪਏ ਹਰਜ਼ਾਨਾ ਅਦਾ ਕਰਨ ਅਤੇ ਉਸਨੂੰ ਜੇਲ ਵਿੱਚ ਭੇਜਣ ਅਤੇ ਸਜ਼ਾ ਪੂਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें