*ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਪਹਿਲਾ ਫ੍ਰੀ ਮੈਗਾ ਮੈਡੀਕਲ ਚੈਕਅੱਪ ਕੈੰਪ ਅਰਬਨ ਅਸਟੇਟ ਫੇਜ਼-2 ਪਟਿਆਲਾ ਵਿਖੇ ਲਗਾਇਆ ਗਿਆ*
*ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਪੇੰਟਿੰਗ ਪ੍ਰਦਰਸ਼ਨੀ ਵੀ ਲਗਾਈ ਗਈ*
*ਮੈਡੀਕਲ ਕੈੰਪ ਦਾ ਉਦੇਸ਼ ਲੋੜਵੰਦ ਮਰੀਜਾਂ ਦੀ ਮਦਦ ਕਰਨਾ- ਅਕਸ਼ੈ ਕੁਮਾਰ ਖਨੌਰੀ*
ਕਮਲੇਸ਼ ਗੋਇਲ ਖਨੌਰੀ
ਖਨੌਰੀ 30 ਸਤੰਬਰ - ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਪਹਿਲਾ ਫ੍ਰੀ ਮੈਗਾ ਮੈਡੀਕਲ ਚੈਕਅੱਪ ਕੈੰਪ ਅਮਰ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਫੇਜ਼-2 ਪਟਿਆਲਾ ਵਿਖੇ ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਮੌਕੇ ਤੇ 400 ਦੇ ਲਗਭੱਗ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਇਸ ਮੌਕੇ ਤੇ ਅਮਰ ਹਸਪਤਾਲ ਪਟਿਆਲਾ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ.ਜੀਵਨ ਮਿੱਤਲ, ਪੇਟ ਦੇ ਰੋਗਾਂ ਦੇ ਮਾਹਿਰ ਡਾ.ਅਮਿਤ ਜ਼ਿੰਦਲ, ਚਮੜੀ ਦੇ ਰੋਗਾਂ ਦੇ ਮਾਹਿਰ ਡਾ.ਸ਼ਿਮੋਣਾ ਗਰਗ, ਇਸਤਰੀ ਰੋਗਾਂ ਦੇ ਮਾਹਿਰ ਡਾ.ਅਨੂਪ੍ਰਭਾ ਜੱਗੀ ਜ਼ਿੰਦਲ, ਅੱਖਾਂ ਦੇ ਮਾਹਿਰ ਡਾ.ਅਮਨਦੀਪ ਗਰਗ ਅਤੇ ਦੰਦਾਂ ਦੇ ਮਾਹਿਰ ਡਾ.ਸਵਾਤੀ ਨਰੂਲਾ ਨੇ ਕੈੰਪ ਵਿੱਚ ਆਏ ਮਰੀਜਾਂ ਦਾ ਚੈਕਅੱਪ ਕੀਤਾ।
ਇਸ ਮੈਡੀਕਲ ਕੈਂਪ ਦੇ ਵਿੱਚ ਅਮਰ ਹਸਪਤਾਲ ਪਟਿਆਲਾ ਵੱਲੋੰ ਬੀ.ਪੀ, ਸ਼ੂਗਰ, ਈ.ਸੀ.ਜੀ ਅਤੇ ਹੈਪਾਟੀਟਸ ਬੀ. ਅਤੇ ਸੀ ਮੁਫ਼ਤ ਕੀਤੇ ਗਏ। ਇਸ ਮੌਕੇ ਤੇ ਲੋੜਵੰਦ ਮਰੀਜਾਂ ਨੂੰ ਅਮਰ ਹਸਪਤਾਲ ਪਟਿਆਲਾ ਤੇ ਮੀਜੋ ਲੈਬਜ਼ ਪਟਿਆਲਾ ਵੱਲੋੰ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਤੇ ਟਰੱਸਟ ਵੱਲੋੰ ਸਨਮਾਨ ਸਮਾਰੋਹ ਵੀ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਡਾ.ਰਚਨਾ ਕੌਰ ਸਹਾਇਕ ਸਿਵਲ ਸਰਜਨ ਪਟਿਆਲਾ ਮੁੱਖ ਮਹਿਮਾਨ ਵੱਜੋੰ ਸ਼ਿਰਕਤ ਕੀਤੀ।
ਡਾ.ਰਚਨਾ ਕੌਰ
ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਟਰੱਸਟ ਦਾ ਬਹੁਤ ਵੱਡਾ ਉਪਰਾਲਾ ਹੈ। ਅੱਜ ਦੇ ਸਮੇੰ ਵਿੱਚ ਲੋੜਵੰਦ ਮਰੀਜਾਂ ਦੀ ਮਦਦ ਕਰਨੀ ਬਹੁਤ ਵੱਡੀ ਸਮਾਜ ਸੇਵਾ ਦਾ ਕਾਰਜ ਹੈ।
ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਸ.ਮਨਜੀਤ ਸਿੰਘ ਸ਼ਾਹੀ , ਸ. ਰਣਜੀਤ ਸਿੰਘ, ਡਾ.ਬਰਜ਼ਿੰਦਰ ਸੋਹਲ, ਤਰਸੇਮ ਲਾਲ ਮਿੱਤਲ, ਸ.
ਅਜੀਤ ਸਿੰਘ ਭੱਟੀ, ਡਾ. ਭੀਮਇੰਦਰ, ਸ. ਜਸਬੀਰ ਸਿੰਘ, ਕੰਵਰਜੀਤ ਸਿੰਘ ਧਾਲੀਵਾਲ, ਮੈਡਮ ਆਸ਼ਾ ਰਾਣੀ, ਮੈਡਮ ਪਰਮਪਾਲ ਕੌਰ, ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੈ ਗੋਇਲ ਅਤੇ ਪ੍ਰਸ਼ੋਤਮ ਗੋਇਲ ਨੇ ਸੰਬੋਧਨ ਕਰਦਿਆਂ ਟਰੱਸਟ ਦੁਆਰਾ ਸਮਾਜ ਵਿੱਚ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਪ੍ਰਸੰਸ਼ਾ ਕੀਤੀ।
ਸਾਰੇ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਸੰਬੰਧਿਤ ਵਿਚਾਰ ਵੀ ਪੇਸ਼ ਕੀਤੇ ਤੇ ਟਰੱਸਟ ਨੂੰ ਸਫ਼ਲ ਪ੍ਰੋਗਰਾਮ ਲਈ ਵਧਾਈ ਦਿੱਤੀ।
ਇਸ ਮੌਕੇ ਤੇ ਟਰੱਸਟ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਆਏ ਮਹਿਮਾਨਾਂ, ਡਾਕਟਰਾਂ, ਸਟਾਫ ਤੇ ਚੈਕਅੱਪ ਲਈ ਆਏ ਲੋਕਾਂ ਦਾ ਸਵਾਗਤ ਕੀਤਾ ।
ਇਸ ਮੌਕੇ ਅਕਸ਼ੈ ਖਨੌਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਟਰੱਸਟ ਦਾ ਮੈਡੀਕਲ ਕੈੰਪ ਲਗਾਉਣ ਦਾ ਉਦੇਸ਼ ਲੋੜਵੰਦ ਲੋਕਾਂ ਦੀ ਵੱਧ ਤੋੰ ਵੱਧ ਮਦਦ ਕਰਨਾ ਹੈ। ਟਰੱਸਟ ਅੱਗੇ ਵੀ ਲਗਾਤਾਰ ਅਜਿਹੇ ਉਪਰਾਲੇ ਕਰਦਾ ਰਹੇਗਾ।
ਇਸ ਮੌਕੇ ਤੇ ਟਰੱਸਟ ਵੱਲੋੰ ਆਏ ਮਹਿਮਾਨਾਂ ਤੇ ਡਾਕਟਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਟਰੱਸਟ ਵੱਲੋੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਪਹਿਲੀ ਪੇੰਟਿੰਗ ਪ੍ਰਦਰਸ਼ਨੀ ਲਗਾਈ ਗਈ।
ਇਹ ਪ੍ਰਦਰਸ਼ਨੀ ਲੋਕਾਂ ਲਈ ਖਿੱਚ ਦਾ ਕੇੰਦਰ ਬਣੀ।
ਮੈਡਮ ਪਰਮਜੀਤ ਕੌਰ ਨੇ ਪ੍ਰਦਰਸ਼ਨੀ ਤੇ ਰੰਗੋਲੀ ਬਨਾਉਣ ਵਿੱਚ ਬਾਖੂਬੀ ਕਾਰਜ ਕੀਤਾ।
ਇਸ ਪ੍ਰਦਰਸ਼ਨੀ ਵਿੱਚ ਸ਼ਹੀਦਾਂ ਨਾਲ ਸੰਬੰਧਿਤ ਅਤੇ ਸਮਾਜਿਕ ਸੱਮਸਿਆਵਾਂ ਨੂੰ ਦਰਸਾਉਣ ਵਾਲੀਆਂ ਪੇਂਟਿੰਗਾਂ ਲਗਾਈਆਂ ਗਈਆਂ। ਇਸ ਮੌਕੇ ਤੇ ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਦੇ ਹੋਣਹਾਰ ਵਿਦਿਆਰਥੀਆਂ ਗੁਰਬਾਜ ਤੇ ਰਬਲੀਨ ਵੱਲੋੰ ਗੱਤਕੇ ਦੇ ਜੋਹਰ ਦਿਖਾਏ ਗਏ। ਇਸ ਮੌਕੇ ਤੇ ਮਾਸਟਰ ਨਰਿੰਦਰਪਾਲ ਤੇ ਮੈਡਮ ਸੰਤੋਸ਼ ਸੰਧੀਰ ਵੱਲੋੰ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਗਈ। ਰਜਿਸਟ੍ਰੇਸ਼ਨ ਦਾ ਕਾਰਜ ਮੈਡਮ ਰਿੰਕੂ ਮੋਦਗਿੱਲ, ਪ੍ਰਿੰਅਕਾ ਭਾਰਦਵਾਜ ਅਤੇ ਮਾਸਟਰ ਅਮਰਿੰਦਰ ਸਿੰਘ ਨੇ ਸ਼ਾਨਦਾਰ ਢੰਗ ਨਾਲ ਕੀਤਾ।
ਇਸ ਮੌਕੇ ਤੇ ਰਿਫਰੈਸ਼ਮੈੰਟ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਦਾ ਪ੍ਰਬੰਧ ਮੈਡਮ ਸੁਮਨ ਗੋਇਲ, ਮੈਡਮ ਹਰਵਿੰਦਰ ਕੌਰ, ਦੀਪਕ ਭਾਰਦਵਾਜ ਅਤੇ ਕੁਲਵਿੰਦਰ ਸਿੰਘ ਵੱਲੋੰ ਕੀਤਾ ਗਿਆ। ਇਸ ਮੌਕੇ ਤੇ ਟਰੱਸਟ ਵੱਲੋਂ ਅਮਰ ਹਸਪਤਾਲ ਪਟਿਆਲਾ ਦੇ ਮਾਰਕੀਟਿੰਗ ਵਿਭਾਗ ਦੇ ਦੀਪਇੰਦਰ ਸਿੰਘ , ਗੁਰਤੇਜ ਸਿੰਘ, ਹਰਜੀਤ ਕੌਰ
ਅਤੇ ਔਫ਼ਥੈਲਮਿਕ ਅਫਸਰ ਪੁਸ਼ਪਾ ਕੌਸ਼ਿਕ ਨੂੰ ਵੀ ਸਨਮਾਨਿਤ ਕੀਤਾ ਗਿਆ। ਟਰੱਸਟ ਦੇ ਮੈੰਬਰ ਮੈਡਮ ਪੁਸ਼ਪਾ ਕੌਸ਼ਿਕ ਤੇ ਗੁਰਤੇਜ ਸਿੰਘ ਨੇ ਸਾਰੇ ਡਾਕਟਰਾਂ ਅਤੇ ਮੈਡੀਕਲ ਸਟਾਫ ਨਾਲ ਪੁਰੀ ਯੋਜਨਾਬੰਦੀ ਨਾਲ ਚੈਕਅੱਪ ਵਿੱਚ ਮਦਦ ਕੀਤੀ। ਇਸ ਮੌਕੇ ਤੇ ਪਿਆਰਾ ਲਾਲ, ਅਮਨ , ਜਸਕਰਣ ,
ਸ਼ੁਭਮ , ਸੋਹੇਲ , ਹਰਗੁਣ ਕੌਰ, ਮਹਿੰਦੀ, ਮਨਜੋਤ ਕੌਰ,ਅਮਨ, ਰਿੰਪੀ , ਰਿੰਪੀ ਆਦਿ ਮੌਜੂਦ ਸਨ।
0 comments:
एक टिप्पणी भेजें