ਹਰਿਆਣੇ ਵਿੱਚ ਜਾਕੇ ਵੱਡੇ ਵੱਡੇ ਝੂਠ ਬੋਲਕੇ ਭਗਵੰਤ ਮਾਨ ਲੋਕਾ ਨੂੰ ਗੁੰਮਰਾਹ ਕਰ ਰਹੇ ਨੇ ਇਹ ਕਿਉ ਨਹੀਂ ਦਸਦੇ ਕਿ ਇਕੋ ਰਾਤ ਚ ਪੰਜਾਬ ਦੇ ਲੋਕਾਂ ਤੇ 2400 ਕਰੋੜ ਦੇ ਲਾਏ ਟੈਕਸ - ਇੰਜ ਸਿੱਧੂ
ਬਰਨਾਲਾ ਪਿੱਛਲੇ ਇੱਕ ਮਹੀਨੇ ਤੋਂ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਤੇ ਸਿੱਧੇ ਜਾ ਅਸਿੱਧੇ ਢੰਗ ਨਾਲ ਟੈਕਸ ਅਤੇ ਜੁਰਮਾਨੇ ਲਗਾ ਰਹੀ ਹੈ ਕਿਉਕਿ ਪੰਜਾਬ ਸਰਕਾਰ ਦਾ ਖਜਾਨਾ ਖਾਲੀ ਖੜਕ ਰਿਹਾ ਹੈ ਪਰ ਦੂਜੇ ਪਾਸੇ ਹਰਿਆਣਾ ਵਿੱਚ ਜਾਕੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਉਥੇ ਦੇ ਲੋਕਾ ਨੂੰ ਲਭਾਉਣ ਲਈ ਵੱਡੇ ਵੱਡੇ ਝੂਠ ਬੋਲ ਰਹੇ ਹਨ ਇਹ ਵਿਚਾਰ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਭਦੌੜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਆਪ ਸਰਕਾਰ ਨੇ ਹਰ ਇਕ ਸਕੀਮ ਤੇ ਪੰਜਾਬ ਵਿੱਚ ਯੂ ਟਰਨ ਮਾਰਿਆ ਹੈ ਬਹੁਤ ਜਲਦੀ ਆਮ ਆਦਮੀ ਕਲੀਨਕਾ ਤੇ ਭੀ ਯੂ ਟਰਨ ਮਾਰਨ ਵਾਲੀ ਹੈ। ਮੁੱਖ ਮੰਤਰੀ ਹਰ ਇਕ ਸਟੇਜ ਤੋਂ ਬੋਲਦੇ ਹਨ ਕੇ ਨੌਜਵਾਨ ਬਦੇਸ਼ਾ ਤੋ ਵਾਪਿਸ ਆ ਰਹੇ ਹਨ ਜਾ ਜਾਣ ਤੋਂ ਮਨਾ ਕਰ ਰਹੇ ਹਨ ਇਸਦਾ ਮੁੱਖ ਕਾਰਨ ਕਨੇਡਾ ਆਸਟ੍ਰੇਲੀਆ ਇੰਗਲੈਂਡ ਅਮਰੀਕਾ ਵਰਗੇ ਦੇਸਾ ਨੇ ਆਪਣੇ ਇੰਮੀਗ੍ਰੇਸ਼ਨ ਕਾਨੂੰਨ ਸਖ਼ਤ ਕਰ ਦਿੱਤੇ ਹਨ ਅਤੇ ਲੱਖਾ ਬਚਿਆ ਦੇ ਵੀਜੇ ਮਨਾ ਹੋ ਗਏ ਸਰਕਾਰ ਜੀ ਅਸਲੀਅਤ ਇਹ ਹੈ ਕਿ ਹਜ਼ਾਰਾ ਦੀ ਤਾਦਾਦ ਵਿੱਚ ਏਜੰਟ ਲੱਖਾ ਬੱਚਿਆ ਦੇ ਬਦੇਸ ਭੇਜਣ ਦੇ ਨਾਂ ਤੇ ਕਰੋੜਾਂ ਰੁਪਏ ਹੜੱਪ ਗਏ ਬੱਚੇ ਅਤੇ ਉਹਨਾਂ ਦੇ ਮਾਪੇ ਦਰ ਦਰ ਦੀਆ ਠੋਕਰਾਂ ਖਾ ਰਹੇ ਹਨ ਤੇ ਤੁਸੀ ਆਖ ਰਹੇ ਬੱਚੇ ਵਾਪਿਸ ਆ ਗਏ ਰਾਜ ਦੀ ਕਾਨੂੰਨ ਵਿਵਸਥਾ ਹੁਣ ਤਕ ਦੇ ਇਤਿਹਾਸ ਦੀ ਸੱਭ ਤਿ ਮਾੜੀ ਹੈ ਇੰਨੀ ਖਰਾਬ ਵਿਵਸਥਾ ਤਾਂ ਅੱਤਵਾਦ ਵੇਲੇ ਭੀ ਨਹੀਂ ਸੀ ਅਫਸੋਸ ਦੀ ਗੱਲ ਹੈ ਪੰਜਾਬ ਨੂੰ ਕਰਜਾ ਮੁਕਤ ਕਰਨ ਦੀਆ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਅੱਜ ਕੇਦਰ ਸਰਕਾਰ ਤੋਂ ਕਰਜਾ ਵਧਾਉਣ ਦੀ ਮੰਗ ਕਰ ਰਹੀ ਹੈ ਸਿੱਧੂ ਨੇ ਮਾਨ ਸਰਕਾਰ ਨੂੰ ਨਸੀਹਤ ਦਿੱਤੀ ਕੇ ਝੋਲੀ ਵਿੱਚ ਦਾਣੇ ਨਹੀਂ ਹਨ ਤਾਂ ਲੋਕਾ ਨੂੰ ਝੂਠੇ ਸਬਜ਼ ਬਾਜ਼ ਦਿਖਾਉਣੇ ਬੰਦ ਕਰੋ ਅਤੇ ਲੋਕਾ ਦਾ ਸਹਿਯੋਗ ਲੈਕੇ ਪੰਜਾਬ ਨੂੰ ਕਰਜਾ ਮੁਕਤ ਕਰਨ ਦੀ ਕੋਸਿਸ ਕਰੋ । ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੁਰੇ ਅਤੇ ਜਗਦੀਪ
ਸਿੰਘ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਨਾਇਬ ਸਿੰਘ ਹੌਲਦਾਰ ਰੂਪ ਸਿੰਘ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਦਵਿੰਦਰ ਸਿੰਘ ਹੌਲਦਾਰ ਜਗੀਰ ਸਿੰਘ ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜਰ ਸਨ
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਭਾਜਪਾ ਹਲਕਾ ਇੰਚਾਰਜ ਭਦੌੜ ਅਤੇ ਸੂਬਾ ਕੋਂ ਕਨਵੀਨਰ ਭਾਜਪਾ ਸੈਨਿਕ ਸੈੱਲ
0 comments:
एक टिप्पणी भेजें