Contact for Advertising

Contact for Advertising

Latest News

रविवार, 15 सितंबर 2024

ਘਰ ਵਿੱਚੋਂ ਗਹਿਣੇ ਅਤੇ ਨਗਦੀ ਚੋਰੀ ਕਰਨ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ

 ਘਰ ਵਿੱਚੋਂ ਗਹਿਣੇ ਅਤੇ ਨਗਦੀ ਚੋਰੀ ਕਰਨ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ

ਬਰਨਾਲਾ

ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਜੈ ਪ੍ਰਕਾਸ਼ ਉਰਫ ਰੌਕੀ ਪੁੱਤਰ ਲਾਲ ਚੰਦ, ਰਿੰਕੂ ਸਿੰਘ, ਮਿੰਟੂ ਸਿੰਘ ਪੁੱਤਰਾਨ ਪੱਪੂ ਸਿੰਘ, ਸੁਖਵੀਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀਆਨ ਰਾਮਪੁਰਾ, ਜ਼ਿਲ੍ਹਾ ਬਠਿੰਡਾ ਨੂੰ ਰਾਤ ਨੂੰ ਭਦੌੜ ਵਿਖੇ ਘਰ ਅੰਦਰ ਦਾਖਲ ਹੋ ਕੇ ਗਹਿਣੇ ਅਤੇ ਨਗਦੀ ਚੋਰੀ ਕਰਨ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਚੰਦਰ ਬਾਂਸਲ (ਧਨੌਲਾ) ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਗ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਭਦੌੜ ਨੇ ਪੁਲਿਸ ਨੂੰ ਆਪਣਾ ਬਿਆਨ ਦਰਜ਼ ਕਰਵਾਇਆ ਸੀ ਕਿ ਮਿਤੀ 08-06-2020 ਨੂੰ ਉਹ ਆਪਣੇ ਪਰਿਵਾਰ ਸਮੇਤ ਰੋਟੀ ਪਾਣੀ ਖਾ ਕੇ ਆਪਣੇ ਘਰ ਵਿਹੜੇ ਵਿੱਚ ਸੌ ਗਿਆ ਸੀ ਅਤੇ ਸਵੇਰੇ ਕਰੀਬ 5 ਵਜ਼ੇ ਉੱਠ ਕੇ ਦੇਖਿਆ ਤਾਂ ਘਰ ਦਾ ਸਮਾਨ ਖਿਲਰਿਆ ਪਿਆ ਸੀ ਅਤੇ ਮਿਤੀ 08-06-2020 ਦੀ ਰਾਤ ਨੂੰ ਕੋਈ ਅਣਪਛਾਤੇ ਵਿਅਕਤੀ ਉਹਨਾਂ ਦੇ ਘਰ ਵਿੱਚੋਂ 1,43,000/- ਰੁਪਏ ਅਤੇ ਇੱਕ ਛਾਂਪ ਸੋਨਾ ਅਤੇ ਇੱਕ ਜੋੜੀ ਟੋਪਸ ਸੋਨਾ ਅਤੇ ਚਾਂਦੀ ਦੀਆਂ ਝਾਂਜਰਾਂ ਚੋਰੀ ਕਰਕੇ ਲੈ ਗਏ ਹਨ ਅਤੇ ਉਸਦੇ ਗੁਆਂਢੀ ਮਹਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਵੀ ਉਸੇ ਰਾਤ ਚੋਰੀ ਹੋਈ ਹੈ ਜਿਸਦੇ ਘਰੋਂ ਅਲਮਾਰੀ ਵਿੱਚੋਂ ਕਰੀਬ 5 ਤੋਲੇ ਸੋਨੇ ਦੇ ਗਹਿਣੇ ਅਤੇ ਦੋ ਤੋਲੇ ਚਾਂਦੀ ਦੀਆਂ ਝਾਂਜਰਾਂ ਵਗੈਰਾ ਚੋਰੀ ਹੋਈਆਂ ਹਨ। ਜਿਸ ਤੋਂ ਬਾਦ ਜੰਗ ਸਿੰਘ ਦੇ ਬਿਆਨ ਪਰ ਇੱਕ ਐਫ.ਆਈ.ਆਰ. ਨੰਬਰ 76 ਮਿਤੀ 09-06-2020, तेव पाठा 457/380/411 भाष्प्टी. थी. मी. उण्डि घाटा उरेंद्र दिवे नै ਪ੍ਰਕਾਸ਼ ਵਗੈਰਾ ਦੇ ਖਿਲਾਫ ਦਰਜ਼ ਹੋਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਜੈ ਪ੍ਰਕਾਸ਼ ਦੇ ਵਕੀਲ ਸ਼੍ਰੀ ਚੰਦਰ ਬਾਂਸਲ (ਧਨੌਲਾ), ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਅਤੇ ਮੁਲਜ਼ਮਾਨ ਦੀ ਸ਼ਨਾਖਤ ਵੀ ਸਹੀ ਤਰੀਕੇ ਨਹੀਂ ਹੋ ਸਕੀ, ਕੋਈ ਨਗਦੀ ਜਾਂ ਸੋਨਾ ਮੁਲਜ਼ਮਾਨ ਦੇ ਕਬਜ਼ੇ ਵਿੱਚੋਂ ਬਰਾਮਦ ਨਹੀਂ ਹੋਇਆ, ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।

ਘਰ ਵਿੱਚੋਂ ਗਹਿਣੇ ਅਤੇ ਨਗਦੀ ਚੋਰੀ ਕਰਨ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ
  • Title : ਘਰ ਵਿੱਚੋਂ ਗਹਿਣੇ ਅਤੇ ਨਗਦੀ ਚੋਰੀ ਕਰਨ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ
  • Posted by :
  • Date : सितंबर 15, 2024
  • Labels :
  • Blogger Comments
  • Facebook Comments

0 comments:

एक टिप्पणी भेजें

Top