*ਸਟੈੰਡਰਡ ਕਲੱਬ ਫ਼ੀਲਖ਼ਾਨਾ ਪਟਿਆਲਾ ਵੱਲੋੰ ਪੇਟਿੰਗ ਮੁਕਾਬਲਾ ਕਰਵਾਇਆ ਗਿਆ*
ਕਮਲੇਸ਼ ਗੋਇਲ ਖਨੌਰੀ
ਖਨੌਰੀ 20 - ਸਤੰਬਰ - ਸਟੈਂਡਰਡ ਕਲੱਬ ਫੀਲਖਾਨਾ ਵੱਲੋਂ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਦੀ ਅਗਵਾਈ ਹੇਠ ਡਾਕਟਰ ਮੋਨਾ ਦੇਵਗਨ ਅਤੇ ਸ਼੍ਰੀਮਤੀ ਮਨਪ੍ਰੀਤ ਕੌਰ ਧਾਲੀਵਾਲ ਦੁਆਰਾ ਪੋਸਟਰ ਮੇਕਿੰਗ ਮੁਕਾਬਲ ਕਰਵਾਇਆ ਗਿਆ । ਡਾਕਟਰ ਰਜਨੀਸ਼ ਗੁਪਤਾ ਅਤੇ ਭਾਰਤੀ ਮਾਨਕ ਬਿਊਰੋ ਦੇ ਸਹਿਯੋਗ ਨਾਲ ਇਸ ਪ੍ਰਤਿਯੋਗਿਤਾ ਵਿੱਚ 40 ਵਿਦਿਆਰਥੀਆਂ ਨੇ ਜੋ ਕਿ ਸਟੈਂਡਰਡ ਕਲੱਬ ਦੇ ਮੈਂਬਰ ਹਨ, ਭਾਗ ਲਿਆ। ਮੈਂਟਰ ਡਾਕਟਰ ਮੋਨਾ ਦੇਵਗਨ ਅਤੇ ਸ਼੍ਰੀਮਤੀ ਮਨਪ੍ਰੀਤ ਧਾਲੀਵਾਲ ਨੇ ਇਸ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ । ਵਿਦਿਆਰਥੀਆਂ ਨੂੰ ਸਟੈਂਡਰਡਜ਼ ਬਾਰੇ ਜਾਗਰੂਕ ਕਰਵਾਇਆ ਗਿਆ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਜਿਵੇਂ ਪੈਨ ਅਤੇ ਰਿਫਰੈਸ਼ਮੈਂਟ ਦਿੱਤੇ ਗਏ। ਚਾਰ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਡਾਕਟਰ ਗੁਪਤਾ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਹੋਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
0 comments:
एक टिप्पणी भेजें