ਐੱਸ ਸੀ ਸਰਪੰਚ ਦੀ ਕੁੱਟਮਾਰ ਖਿਲਾਫ ਡੀ ਐਸ ਪੀ ਦਫਤਰ ਅੱਗੇ ਧਰਨਾ
ਪਾਤੜਾਂ (ਰਮੇਸ਼ਕੁਮਾਰਨਾਈਵਾਲਾ) ਹਲਕਾ ਸ਼ੁਤਰਾਣਾ ਦੇ ਅਧੀਨ ਆਉਂਦੇ ਪਿੰਡ ਬਕਰਾਹਾ ਦੇ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ਉਤੇ ਪਿੰਡ ਦੇ ਹੀ ਸਾਬਕਾ ਸਰਪੰਚ ਵਾਲੋਂ ਕੀਤੇ ਗਏ ਜਾਨ ਲੇਵਾ ਹਮਲੇ ਅਤੇ ਜਾਤੀ ਸੂਚਕ ਸ਼ਬਦ ਵਰਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਸਿਕਾਇਤ ਦੇ ਬਾਵਜੂਦ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਡੀ ਐਸ ਪੀ ਦਫਤਰ ਪਾਤੜਾਂ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।ਇਸ ਤੋਂ ਇੱਕਤਰ ਲੋਕਾਂ ਨੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਡੀਐਸਪੀ ਪਾਤੜਾਂ ਦੇ ਨਾਮ ਮੰਗ ਪੱਤਰ ਦਿੱਤਾ।ਜਿਸ ਨੂੰ ਸਿਟੀ ਪੁਲਿਸ ਚੌਕੀ ਇੰਚਾਰਜ ਕਰਨੈਲ ਸਿੰਘ ਨੇ ਹਾਸਲ ਕਰਕੇ ਹਰ ਸੰਭਵ ਕਾਰਵਾਈ ਦਾ ਭਰੋਸਾ ਦਿੱਤਾ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਜਬਲ ਜੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰ ਵਾਲ,ਮਨਰਗਾ ਵਰਕਰ ਫਰੰਟ ਦੇ ਪ੍ਰਧਾਨ ਰੇਸ਼ਮ ਸਿੰਘ ਕਾਹਲੋਂ ਤੇ ਸਿਨੀਅਰ ਅਕਾਲੀ ਆਗੂ ਡਾ.ਬਹਾਦਰ ਸਿੰਘ ਘੱਗਾ ਅਤੇ ਸਾਬਕਾ ਸਰਪੰਚ ਸ਼੍ਰੀਮਤੀ ਪਲਵਿੰਦਰ ਕੌਰ ਹਰਿਆਉ ਨੇ ਕਿਹਾ ਕਿ ਕਰੀਬ ਡੇਢ ਮਹੀਨੇ ਦਾ ਸਮਾਂ ਹੋ ਗਿਆ ਹੈ, ਜਦੋਂ ਪਿੰਡ ਬਕਰਾਹਾ ਦੇ ਅਨਸੂਚਿਤ ਜਾਤੀ ਭਾਈ ਚਾਰੇ ਨਾਲ਼ ਸਬੰਧਤ ਮੌਜੂਦਾ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ਨੂੰ ਪਿੰਡ ਦੇ ਹੀ ਇਕ ਸਾਬਕਾ ਸਰਪੰਚ ਨੇ ਘਰ ਆ ਕੇ ਨਾ ਸਿਰਫ ਕੁੱਟਮਾਰ ਕੀਤੀ, ਸਗੋਂ ਸ਼ਰੇਆਮ ਜਾਤੀ ਸੂਚਕ ਸਬਦਾਂ ਦੀ ਵਰਤੋਂ ਕੀਤੀ।ਓਨਾਂ ਕਿਹਾ ਕਿ ਸਰਪੰਚ ਦੇ ਪਤੀ ਨੇ ਵਾਪਰੀ ਇਸ ਘਟਨਾ ਸਬੰਧੀ ਉਸੇ ਸਮੇਂ ਪੁਲਿਸ ਨੂੰ ਸਿਕਾਇਤ ਕੀਤੀ ਸੀ, ਪਰ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਗਈ, ਸਗੋਂ ਪੀੜਤ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ਕਥਿਤ ਦੋਸ਼ੀਆਂ ਵੱਲੋਂ ਪ੍ਰਸ਼ਾਸਨ ਦੀ ਸਹਿ ਤੇ ਡਰਾਇਆ ਧਮਕੀਆਂ ਜਾ ਰਿਹਾ ਹੈ।ਉਹਨਾਂ ਦੋਸ਼ ਲਗਾਇਆ ਕਿ ਘਟਨਾ ਦੇ ਚਸ਼ਮਦੀਦ ਗਵਾਹਾਂ ਨੂੰ ਮੁਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਰਾਜਨੀਤਿਕ ਤੌਰ ਤੇ ਹੋ ਰਹੇ ਇਸ ਧੱਕੇ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਤੇ ਕਸ਼ਮੀਰ ਸਿੰਘ ਅਤਾਲਾਂ, ਕਰਮਜੀਤ ਸਿੰਘ ਮਲਵੱਟੀ, ਮਨਰਗਾ ਵਰਕਰ ਆਗੂ ਅਜੈਬ ਸਿੰਘ, ਅਜੈਬ ਸਿੰਘ ਹਰਿਆਉ, ਗਗਨਦੀਪ ਸਿੰਘ, ਜਤਿੰਦਰ ਸਿੰਘ, ਖੁਸ਼ੀ ਸ਼ੇਰਗੜ੍ਹ, ਮਨਪ੍ਰੀਤ ਹਾਮਝੇੜੀ, ਜੱਗੀ ਸਿੰਘ ਪ੍ਰਧਾਨ (ਬਸਪਾ) ,ਨਾਰੰਗ ਸਿੰਘ, ਲਾਭ ਸਿੰਘ ਮਥੁਰ ਬਲਵਿੰਦਰ ਸਿੰਘ, ਮਨਜੀਤ ਕੌਰ ਸਰਪੰਚ, ਸ਼ੇਰ ਸਿੰਘ, ਗੁਰਬਖਸ਼ ਸਿੰਘ ਬਠੋਈ, ਅਤੇ ਭੀਮ ਸਿੰਘ ਥੂਹੀ ਆਦਿ ਹਾਜ਼ਰ ਸਨ।
0 comments:
एक टिप्पणी भेजें