ਸ੍ਰ.ਬਲਜਿੰਦਰ ਸਿੰਘ ਨੰਬਰਦਾਰ ਵੱਲੋਂ ਜੇਤੂ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ
ਕਮਲੇਸ਼ ਗੋਇਲ ਖਨੌਰੀ
ਖਨੌਰੀ:19 ਸਤੰਬਰ - ਕਲਸਟਰ ਅਨਦਾਣਾ ਦੀਆਂ ਖੇਡਾਂ ਮਿਤੀ 8/9 ਸਤੰਬਰ 2024 ਨੂੰ ਚੱਠਾ ਗੋਬਿੰਦਪੁਰਾ ਵਿਖੇ ਹੋਈਆ ਸਨ। ਜਿਸ ਵਿੱਚੋਂ all over ਟਰਾਫ਼ੀ ਸਰਕਾਰੀ ਪਾਇਮਰੀ ਸਕੂਲ ਬਨਾਰਸੀ ਨੇ ਜਿੱਤੀ, ਅੱਜ ਬਲਜਿੰਦਰ ਸਿੰਘ ਨੰਬਰਦਾਰ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਖੇਡ ਕਿੱਟਾ ਵੰਡੀਆਂ ਗਈਆਂ।
ਬਲਜਿੰਦਰ ਸਿੰਘ ਨੰਬਰਦਾਰ ਨੇ ਬਾਰਾਂ ਹਜ਼ਾਰ (12000) ਰੁਪਏ ਦੀਆਂ ਖੇਡ ਕਿੱਟਾ ਵੰਡੀਆਂ। ਸਕੂਲ ਦੇ ਸਮੂਹ ਸਟਾਫ ਅਤੇ ਪ੍ਰਯਾਸ ਸੇਵਾ ਸਮਿਤੀ ਦੇ ਚੇਅਰਮੈਨ ਕੁਲਦੀਪ ਫੌਜੀ ਅਤੇ ਮੈਂਬਰਾਂ ਵੱਲੋਂ ਬਲਜਿੰਦਰ ਸਿੰਘ ਨੰਬਰਦਾਰ ਦਾ ਦਿਲੋਂ ਧੰਨਵਾਦ ਕੀਤਾ। ਕੁਲਦੀਪ ਫੌਜੀ ਅਤੇ ਬਲਜਿੰਦਰ ਸਿੰਘ ਨੰਬਰਦਾਰ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਨੂੰ ਖੇਡਾਂ ਅਤੇ ਪੜ੍ਹਾਈ ਲਈ ਪ੍ਰੇਰਿਤ ਕੀਤਾ। ਸਤਬੀਰ ਸਿੰਘ ਭੋਪਾਲ ਹੈੱਡ ਟੀਚਰ ਬਨਾਰਸੀ ਵੱਲੋਂ ਪ੍ਰਯਾਸ ਸੇਵਾ ਸਮਿਤੀ ਦੇ ਸਮੂਹ ਮੈਂਬਰ ਅਤੇ ਬਲਜਿੰਦਰ ਸਿੰਘ ਨੰਬਰਦਾਰ ਦਾ ਸਕੂਲ ਨੂੰ ਦਿੱਤੇ ਸਹਿਯੋਗ ਦੀ ਸਲਾਘਾ ਕੀਤੀ। ਮੈਡਮ ਸ੍ਰੀਮਤੀ ਪਰਮਜੀਤ ਕੌਰ, ਸ੍ਰੀ ਮਹਾਂਵੀਰ ਸਿੰਘ ਗਿੱਲ ਅਤੇ ਸ੍ਰੀ ਸਮਸ਼ੇਰ ਸਿੰਘ ਵੱਲੋਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।
0 comments:
एक टिप्पणी भेजें