ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
ਮਾਨਯੋਗ ਅਦਾਲਤ ਸ਼੍ਰੀ ਮੁਨੀਸ਼ ਗਰਗ, ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ, ਬਰਨਾਲਾ ਵੱਲੋਂ ਐਡਵੋਕੇਟ ਸ੍ਰੀ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੋਗੀਵਾਲ, ਜ਼ਿਲ੍ਹਾ ਮਲੇਰਕੋਟਲਾ ਨੂੰ ਜੇਰ ਧਾਰਾ 353/332/186/419 ਆਈ.ਪੀ.ਸੀ. ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਹੈਂਡ ਕਾਂਸਟੇਬਲ ਅਜੈਬ ਸਿੰਘ ਨੰਬਰ 76 ਵੱਲੋਂ ਐਸ.ਐਚ.ਓ. ਮਹਿਲ ਕਲਾਂ ਪਾਸ ਬਿਆਨ ਦਰਜ਼ ਕਰਵਾਇਆ ਗਿਆ ਕਿ ਮਿਤੀ 20-01-2005 ਨੂੰ ਰਾਤ 11 ਵਜੇ ਉਹ ਸਮੇਤ ਕਾਂਸਟੇਬਲ ਯਾਦਵਿੰਦਰ ਸਿੰਘ ਥਾਣੇ ਦੇ ਮੇਨ ਗੇਟ ਪਰ ਡਿਊਟੀ ਪਰ ਹਾਜ਼ਰ ਸਨ ਤਾਂ ਇੱਕ ਸਿੱਖ ਵਿਅਕਤੀ ਨੇ ਗੱਡੀ ਤੇ ਆ ਕੇ ਗੇਟ ਕੋਲ ਹਾਰਨ ਮਾਰਿਆ ਅਤੇ ਉਸਦੇ ਡਰਾਇਵਰ ਨੇ ਕਿਹਾ ਕਿ ਗੱਡੀ ਵਿੱਚ ਐਸ.ਸੀ. ਸੈਲ ਦੇ ਚੇਅਰਮੈਨ ਸਾਹਿਬ ਹਨ, ਗੇਟ ਖੋਲਿਆ ਜਾਵੇ। ਇੰਨੇ ਵਿੱਚ ਸਬੰਧਤ ਵਿਅਕਤੀ ਗੱਡੀ ਸਮੇਤ ਜਬਰਦਸਤੀ ਥਾਣੇ ਦੇ ਅੰਦਰ ਦਾਖਲ ਹੋ ਗਿਆ ਅਤੇ ਗੱਡੀ ਨੂੰ ਐਸ.ਐਚ.ਓ. ਸਾਹਿਬ ਦੇ ਕਮਰੇ ਦੇ ਬਿਲਕੁਲ ਅੱਗੇ ਪਾਰਕ ਕੀਤਾ ਅਤੇ ਉਸਦੇ ਨਾਲ ਗੱਡੀ ਵਿੱਚ ਹਾਜ਼ਰ ਵਿਅਕਤੀਆਂ ਨੇ ਦਾਰੂ ਪੀਤੀ ਹੋਈ ਸੀ ਜਿੰਨ੍ਹਾਂ ਨੇ ਕਾਂਸਟੇਬਲ ਯਾਦਵਿੰਦਰ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਡਿਊਟੀ ਵਿੱਚ ਵਿਘਨ ਪਾਇਆ ਜਿਸਦੇ ਆਧਾਰ ਤੇ ਇੱਕ ਐਫ.ਆਈ.ਆਰ. ਨੰਬਰ 06 ਮਿਤੀ 20-01-2005, ਜੇਰ ਧਾਰਾ 353/332/186/419 ਆਈ ਪੀ ਸੀ ਤਹਿਤ ਥਾਣਾ ਮਹਿਲ ਕਲਾਂ ਵਿਖੇ ਦਰਜ਼ ਹੋਈ ਅਤੇ ਚੱਲਦੇ ਕੇਸ ਦਰਮਿਆਨ ਕੁਲਦੀਪ ਸਿੰਘ ਦੋਸ਼ੀ ਅਦਾਲਤ ਵਿੱਚ ਹਾਜ਼ਰ ਨਾ ਹੋਣ ਕਾਰਨ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਅਤੇ ਬਾਦ ਵਿੱਚ ਮਿਤੀ 10-08-2023 ਨੂੰ ਉਕਤ ਭਗੌੜਾ ਪੁਲਿਸ ਵੱਲੋਂ ਪਕੜ ਕੇ ਪੇਸ਼ ਅਦਾਲਤ ਕੀਤਾ ਗਿਆ। ਜੋ ਅੱਜ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਧਿਰ ਦੇ ਵਕੀਲ ਸ਼੍ਰੀ ਧੀਰਜ ਕੁਮਾਰ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਪੁਲਿਸ 19 ਸਾਲ ਦੇ ਦਰਮਿਆਨ ਕਿਸੇ ਵੀ ਤਰੀਕੇ ਨਾਲ ਕੁਲਦੀਪ ਸਿੰਘ ਦੀ ਕਾਰ ਦੀ ਮਾਲਕੀ ਸਾਬਤ ਨਹੀਂ ਕਰ ਸਕੀ ਅਤੇ ਨਾ ਹੀ ਪੁਲਿਸ ਇਹ ਸਾਬਤ ਕਰ ਸਕੀ ਕਿ ਕੁਲਦੀਪ ਸਿੰਘ ਨੂੰ ਅਜਿਹਾ ਕਰਨ ਦੀ ਜ਼ਰੂਰਤ ਕੀ ਸੀ ਅਤੇ ਨਾ ਹੀ ਸਬੰਧਤ ਮੁਲਾਜ਼ਮ ਦੇ ਕੋਈ ਸੱਟ ਵੱਜੀ ਅਤੇ ਨਾ ਹੀ ਉਸਦਾ ਕੋਈ ਡਾਕਟਰੀ ਮੁਆਇਨਾ ਹੋਇਆ, ਮੁਲਜ਼ਮ ਕੁਲਦੀਪ ਸਿੰਘ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ
0 comments:
एक टिप्पणी भेजें