ਡਾਕਟਰ ਉਬਰਾਏ ਦੀ ਸਮੁੱਚੀ ਟੀਮ ਲੋੜਮੰਦ ਲੋਕਾ ਦੀ ਦੇਸ ਵਿਦੇਸ਼ ਵਿੱਚ ਕਰ ਰਹੀ ਹੈ ਸੇਵਾ 180 ਲੋੜਮੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਵੰਡੇ ਚੈੱਕ - ਇੰਜ ਸਿੱਧੂ
ਬਰਨਾਲਾ ਅਕਤੂਬਰ ਅੱਜ ਸਥਾਨਕ ਗੁਰੂ ਘਰ ਬੀਬੀ ਪ੍ਰਧਾਨ ਕੌਰ ਵਿੱਖੇ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਸਰਬੱਤ ਦਾ ਭਲਾ ਟਰੱਸਟ ਵੱਲੋ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਵਿਤਰਨ ਕੀਤੇ ਗਏ ਇਹ ਜਾਣਕਾਰੀ ਟਰੱਸਟ ਦੇ ਜਿਲਾ ਇੰਚਾਰਜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇਹ ਪ੍ਰੈਸ ਨੋਟ ਰਾਹੀਂ ਜਾਰੀ ਕੀਤੀ। ਸਿੱਧੂ ਨੇ ਕਿਹਾ ਕਿ ਸਰਬੱਤ ਦਾ ਭਲਾ ਸੰਸਥਾ ਆਪਣੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਉਹਨਾਂ ਦੀ ਟੀਮ ਦੀ ਰਹਿਨੁਮਾਈ ਹੇਠ ਦੇਸ ਵਿਦੇਸ਼ ਵਿੱਚ ਲੋੜਵੰਦਾ ਦਿਨ ਰਾਤ ਸੇਵਾ ਕਰ ਰਹੀ ਹੈ ਸਿੱਧੂ ਨੇ ਕਿਹਾ ਕਿ ਸੰਸਥਾ ਦੇ ਸਾਰੇ ਮੈਬਰ ਆਪਣੇ ਵਿੱਤ ਮੁਤਾਬਕ ਸਮਾ ਕੱਢ ਕੇ ਉਹਨਾਂ ਦਾ ਸਾਥ ਦੇ ਰਹੇ ਹਨ।ਅੱਜ ਹੋਰ ਤਕਰੀਬਨ ਦਸ ਲੋੜਵੰਦਾ ਦੇ ਕਾਗ਼ਜ਼ ਭਰੇ ਬਹੁਤ ਜਲਦੀ ਜਿਲ੍ਹਾ ਬਰਨਾਲਾ ਅੰਦਰ ਮੁਫ਼ਤ ਟੈਸਟ ਲੈਬਾ ਦਾ ਭੀ ਡਾਕਟਰ ਉਬਰਾਏ ਅਤੇ ਸੰਸਥਾ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਵੱਲੋ ਕੀਤਾ ਜਾਵੇਗਾ ਅਤੇ ਉਸ ਤੋਂ ਬਾਦ ਗਰੀਬ ਲੋਕਾਂ ਦੇ ਖੂਨ ਦੇ ਟੈਸਟ ਮੁਫ਼ਤ ਹੋ ਜਾਇਆ ਕਰਨਗੇ।ਇਸ ਮੌਕੇ ਸੰਸਥਾ ਦੇ ਮੈਬਰ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਸਿੱਧੂ,ਜੱਥੇਦਾਰ ਗੁਰਦਰਸ਼ਨ ਸਿੰਘ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਸੂਬੇਦਾਰ ਗੁਰਜੰਟ ਸਿੰਘ ਹੌਲਦਾਰ ਬਸੰਤ ਸਿੰਘ ਉਗੋ ਰਾਜਵਿੰਦਰ ਸਿੰਘ ਪਤਰਕਾਰ,ਗੁਰਦੇਵ ਸਿੰਘ ਮੱਕੜ ਪਾਲ ਸਿੰਘ ਅਤੇ ਲਾਭਪਾਤਰੀ ਮੌਜੂਦ ਸਨ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸੰਸਥਾ ਦੇ ਮੈਬਰ ਲਾਭਪਾਤਰੀਆਂ ਨੂੰ ਮਹੀਨਾ ਵਾਰ ਪੈਨਸ਼ਨ ਚੈੱਕ ਵਿਤਰਨ ਕਰਦੇ ਹੋਏ।
0 comments:
एक टिप्पणी भेजें