ਧਨੌਲਾ ਸ਼ਹਿਰ ਅਤੇ ਹੋਰ ਇਲਾਕੇ ਦੀ ਬਿਜਲੀ ਰਹੇਗੀ 25 ਅਕਤੂਬਰ ਦਿਨ ਸ਼ੁਕਰਵਾਰ ਨੂੰ ਬੰਦ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,24 ਅਕਤੂਬਰ :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਧਨੌਲਾ ਦੇ ਸਹਾਇਕ ਐਸਡੀਓ -1ਅਮਨਦੀਪ ਸਿੰਘ ,ਐਸਡੀਓ-2 ਲਖਬੀਰ ਸਿੰਘ ,ਜੇਈ ਜਗਦੀਪ ਸਿੰਘ, ਜੇਈ ਸੰਦੀਪ ਸਿੰਘ ,ਜੇਈ ਹਰਦੀਪ ਸਿੰਘ ਨੇ ਸਾਂਝੇ ਤੋਂ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 9.00 ਤੋਂ ਸਾਮ 5 .00 ਵਜੇ ਤੱਕ 220 ਕੇ ਵੀ ਗਰਿੱਡ ਰਾਜਗੜ੍ਹ ਸਹਿਰੀ ਫੀਡਰ , ਯੂ ਪੀ ਐਸ -1 ,ਯੂ ਪੀ ਐਸ -3 ਦੀ ਜ਼ਰੂਰੀ ਮੁਰੰਮਤ ਕਰਨ ਲਈ ਸਹਿਰੀ ਤੇ ਕੁਝ ਖੇਤੀਬਾੜੀ ਏਰੀਏ ਦੀ ਬਿਜਲੀ ਬੰਦ ਰਹੇਗੀ।
ਜਿਸ ਨਾਲ ਰਾਜਗੜ੍ਹ ਰੋਡ, ਮਾਨਾ ਪੱਤੀ, ਢਿੱਲਵਾਂ ਪੱਤੀ, ਫਤਿਹਗੜ੍ਹ ਛੰਨਾ ਰੋਡ, ਭੈਣੀ ਜੱਸਾ ਰੋਡ, ਮੇਨ ਬਾਜ਼ਾਰ ਧਨੌਲਾ, ਤੇਲੀਆ ਮਹੱਲਾ, ਬੰਗੇਹਰ ਪੱਤੀ ,ਥਾਣੇ ਦੀ ਬੈਕ ਸਾਈਡ, ਨਵੀਂ ਬਸਤੀ, ਤੋ ਇਲਾਵਾ ਖੇਤੀਬਾੜੀ ਸੈਕਟਰ ਦੇ ਬਦੇਸ਼ਾ ਫੀਡਰ, ਮਾਨਾ ਪਿੰਡੀ ਫੀਡਰ, ਭੰਗੂ ਫੀਡਰ, ਭੂਰੇ ਫੀਡਰ ,ਬਡਬਰ ਫੀਡਰ, ਅਤਰ ਸਿੰਘ ਵਾਲਾ ਫੀਡਰ, ਖਹਿਰਾ ਫੀਡਰ ,ਕਲੇਰ ਫੀਡਰ ਤੋਂ ਚੱਲਣ ਵਾਲੀ ਬਿਜਲੀ ਦੀ ਸਪਲਾਈ ਬੰਦ ਰਹੇਗੀ। ਸੋ ਸਾਰੇ ਸ਼ਹਿਰ ਵਾਸੀਆਂ ਤੇ ਸੰਬੰਧਿਤ ਵੀਰਾਂ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਆਪਣੇ ਪ੍ਰਬੰਧ ਪਹਿਲਾਂ ਜਰੂਰ ਕਰ ਲੈਣ ।
ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ।
0 comments:
एक टिप्पणी भेजें