ਐਨ ਓ ਸੀ ਨਾ ਮਿਲਣ ਤੇ ਲੋਕਾਂ ਦੇ ਹੱਕ ਵਿੱਚ ਆਏ ਨੋਨੀ ਮਾਨ।
-ਦਫਤਰ ਬੈਠ ਕੇ ਉਮੀਦਵਾਰਾਂ ਨੂੰ ਦਿਵਾਏ ਲੋੜੀਂਦੇ ਕਾਗਜਾਤ
-ਮਮਦੋਟ ਬਲਾਕ ਅਧੀਨ ਆਉਂਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਆਪ ਪਾਰਟੀ ਨੂੰ ਛੱਡ ਕੇ ਬਾਕੀ ਉਮੀਦਵਾਰਾਂ ਨੂੰ ਬੀ ਡੀ ਪੀ ਓ ਦਫਤਰ ਵਲੋਂ ਲੋੜੀਂਦੇ ਕਾਗਜਾਤ ਨਾ ਦਿੱਤੇ ਜਾਣ ਤੇ ਹਲਕਾ ਇੰਚਾਰਜ ਗੁਰੂਹਰਸਹਾਏ ਵਰਦੇਵ ਸਿੰਘ ਨੋਨੀ ਮਾਨ ਉਮੀਦਵਾਰਾਂ ਦੇ ਹੱਕ ਵਿੱਚ ਆਏ ਤੇ ਬਲਾਕ ਦਫਤਰ ਮਮਦੋਟ ਵਿਖੇ ਖੁਦ ਬੈਠ ਕੇ ਪੰਚਾਇਤ ਸਕੱਤਰਾਂ ਤੋਂ ਚੁੱਲਾ ਟੈਕਸ ਤੇ ਐਨ ਓ ਸੀ ਦੇ ਕਾਗਜ ਦਿਵਾਏ। ਇਸ ਮੌਕੇ ਦਫਤਰ ਵਿਖੇ ਹਾਜਰ ਬੀ ਡੀ ਪੀ ਓ ਮਮਦੋਟ ਸੁਖਵਿੰਦਰ ਕੌਰ ਸੰਧੂ ਵਲੋਂ ਵਾਰ ਵਾਰ ਪੰਚਾਇਤ ਸਕੱਤਰਾਂ ਨੂੰ ਫੋਨ ਕੀਤੇ ਗਏ ਫਿਰ ਵੀ ਦੁਪਹਿਰ ਦੋ ਵਜੇ ਤੱਕ ਸਿਰਫ ਦੋ ਪੰਚਾਇਤ ਸਕੱਤਰ ਹੀ ਦਫਤਰ ਵਿਖੇ ਹਾਜਰ ਹੋਏ ਗੈਰ ਹਾਜਰ ਰਹਿਣ ਵਾਲੇ ਪੰਚਾਇਤ ਸਕੱਤਰਾਂ ਖਿਲਾਫ ਕਾਰਵਾਈ ਲਈ ਬੀ ਡੀ ਪੀ ਓ ਵਲੋਂ ਜਿਲ੍ਹਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਪੱਤਰ ਭੇਜਣ ਤੋਂ ਬਾਅਦ ਲੋਕ ਨੇ ਕੁਝ ਰਾਹਤ ਮਹਿਸੂਸ ਕੀਤੀ। ਇਸ ਮੌਕੇ ਚਮਕੌਰ ਸਿੰਘ ਟਿੱਬੀ ਜਿਲ੍ਹਾ ਪ੍ਰਧਾਨ ਫਿਰੋਜਪੁਰ, ਪ੍ਰੀਤਮ ਸਿੰਘ ਬਾਠ ਜਿਲ੍ਹਾ ਮੀਤ ਪ੍ਰਧਾਨ, ਸੰਪੂਰਨ ਸਿੰਘ ਮਲਸੀਆ, ਜਸਪਾਲ ਸਿੰਘ ਲੱਖੋ ਕਿ, ਬਲਜੀਤ ਸਿੰਘ ਮਿਰਜਾ ਮੋਜੂਦ ਸਨ।ਇਸ ਮੌਕੇ ਬੋਲਦਿਆਂ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ ਜਿਸ ਕਾਰਨ ਲੋਕਾਂ ਵਿੱਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਤੇ ਡਰੀ ਹੋਈ ਸਰਕਾਰ ਆਪਣੇ ਸਰਪੰਚ ਬਣਾਉਣ ਲਈ ਸਰਕਾਰੀ ਮਿਸ਼ਨਰੀ ਦੀ ਦੁਰਵਰਤੋਂ ਕਰਨ ਲੱਗੀ ਹੈ।
ਮਮਦੋਟ ਤੋ ਪੱਤਰਕਾਰ ਲਛਮਣ ਸਿੰਘ ਸੰਧੂ
0 comments:
एक टिप्पणी भेजें