ਆਮ ਲੋਕਾਂ ਦੀ ਪਾਰਟੀ ਵਿੱਚ ਹੁਣ ਆਮ ਲੋਕਾਂ ਦੀ ਨਹੀਂ ਕੋਈ ਪੁੱਛ/
ਬਾਠ
ਪਾਰਟੀ ਦੇ ਅਨਾ ਅੰਦੋਲਨ ਤੋਂ ਸਾਥੀ ਰਹੇ ਹਨ ਆਪ ਉਮੀਦਵਾਰ/ਮੀਤ ਹੇਅਰ
ਬਰਨਾਲਾ / ਪਰਿਵਾਰਬਾਦ ਦਾ ਢੰਡੋਰਾ ਪਿੱਟ ਕਿ ਪੰਜਾਬ ਦੇ ਸਿਆਸੀ ਤਖ਼ਤ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਵੀ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਪੈੜਾਂ ਚ ਪੈਰ ਰੱਖ ਕੇ ਉਹਨਾ ਤੋਂ ਦੋ ਕਦਮ ਅੱਗੇ ਲੰਘਣ ਦੀ ਦੌੜ ਚ ਸ਼ਾਮਿਲ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਚ ਭਾਰੂ ਹੋਏ ਪਰਿਵਾਰਵਾਦ ਦੀ ਤਾਜ਼ਾ ਮਿਸਾਲ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ਤੋਂ ਸਾਫ਼ ਦਿਖਾਈ ਦੇ ਰਹੀ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਮੈਂਬਰ ਪਾਰਲੀਮੈਂਟ ਦੇ ਪੁੱਤਰ ਅਤੇ ਬਰਨਾਲਾ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਰਿਸ਼ਤੇਦਾਰ ਦੱਸੇ ਜਾਂਦੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਦੱਸਣਯੋਗ ਹੋ ਕਿ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਮੈਂਬਰ ਪਾਰਲੀਮੈਂਟ ਜਿੱਤ ਜਾਣ ਤੋਂ ਬਾਅਦ ਉਹਨਾ ਵਲੋਂ ਵਿਧਾਇਕ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਤਿੰਨ ਹੋਰਨਾਂ ਵਿਧਾਨ ਸਭਾ ਹਲਕਿਆਂ ਚੱਬੇਵਾਲ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਦੇ ਨਾਲ ਵਿਧਾਨ ਸਭਾ ਹਲਕਾ ਬਰਨਾਲਾ ਦੀ ਸੀਟ ਖ਼ਾਲੀ ਹੋ ਗਈ ਸੀ । ਬਰਨਾਲਾ ਸੀਟ ਤੋਂ ਹੋਣ ਵਾਲੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੀ ਟਿਕਟ ਲਈ ਬੀਤੇ ਸਾਲ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਦਾ ਨਾਮ ਪਹਿਲੀ ਕਤਾਰ ਚ ਜਾਣਿਆ ਜਾਣ ਲੱਗਾ।
ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹੋਰਨਾਂ ਪਾਰਟੀਆਂ ਦੇ ਵਰਕਰ ਵੀ ਇਹੋ ਕਹਿੰਦੇ ਸੁਣੇ ਗਏ ਕਿ ਇਸ ਵਾਰ ਟਿਕਟ ਤੇ ਹੱਕ ਗੁਰਦੀਪ ਸਿੰਘ ਬਾਠ ਦਾ ਹੀ ਬਣਦਾ ਹੈ। ਗੁਰਦੀਪ ਸਿੰਘ ਬਾਠ ਵਲੋਂ ਵੀ ਟਿਕਟ ਲੈਣ ਆਪਣਾ ਹਰ ਹੀਲਾ-ਵਸੀਲਾ ਵਰਤਿਆ। ਪਰ ਬਰਨਾਲਾ ਹਲਕੇ ਤੋਂ ਦੋ ਵਾਰ ਦੇ ਸਾਬਕਾ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਇਹ ਸੀਟ ਆਪਣੇ ਹੱਥਾਂ ਵਿੱਚ ਹੀ ਰੱਖਣ ਦੀ ਇੱਛਾ ਰੱਖਦਿਆਂ ਟਿਕਟ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਹੀ ਦਿਵਾਉਣਾ ਚਾਹੁੰਦੇ ਸਨ। ਗੁਰਮੀਤ ਸਿੰਘ ਮੀਤ ਹੇਅਰ ਦੀ ਹਰ ਚੋਣ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਸਿੰਘ ਮੀਤ ਹੇਅਰ ਵਲੋਂ ਆਪਣੀ ਧਰਮਪਤਨੀ, ਆਪਣੇ ਸਿਆਸੀ ਸਲਾਹਕਾਰ ਅਤੇ ਹਰ ਸਮੇਂ ਪਰਛਾਵੇਂ ਵਾਂਗ ਨਾਲ ਰਹਿਣ ਵਾਲੇ ਮਾਸੀ ਦੇ ਮੁੰਡੇ ਦੱਸੇ ਜਾਂਦੇ ਹਰਿੰਦਰ ਸਿੰਘ ਧਾਲੀਵਾਲ ਲਈ ਟਿਕਟ ਦੀਆਂ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਰਹੀਆਂ।
ਭਾਵੇਂ ਕਿ ਹਲਕੇ ਦੇ ਵਰਕਰਾਂ ਵਲੋਂ ਆਪਣੇ ਹਲਕੇ ਦੇ ਆਗੂ ਗੁਰਦੀਪ ਸਿੰਘ ਬਾਠ ਨੂੰ ਟਿਕਟ ਦੇਣ ਦੀ ਮੰਗ ਕੀਤੀ ਜਾ ਰਹੀ ਸੀ, ਪਰ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿੱਚ ਪਰਿਵਾਰਵਾਦ ਦਾ ਢੰਡਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਵਲੋਂ ਵਰਕਰਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਹਲਕੇ ਤੋਂ ਬਾਹਰੀ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਰਿਸ਼ਤੇਦਾਰ ਨੂੰ ਟਿਕਟ ਦੇ ਕੇ ਹਲਕਾ ਬਰਨਾਲਾ ਤੋਂ ਜ਼ਿਮਨੀ ਚੋਣ ਲਈ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ।
ਦੂਜੇ ਪਾਸੇ ਟਿਕਟ ਕੱਟੇ ਜਾਣ ਦੇ ਰੋਸ ਵਿੱਚ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਸੀਨੀਅਰ ਟਕਸਾਲੀ ਵਰਕਰਾਂ ਵਲੋਂ ਬਗ਼ਾਵਤੀ ਸੁਰ ਅਲਾਪਦਿਆਂ ਵਰਕਰਾਂ ਦਾ ਵੱਡਾ ਇਕੱਠ ਕਰਕੇ ਪੱਤਰਕਾਰ ਵਾਰਤਾ ਕਰਕੇ ਪਾਰਟੀ ਨੂੰ ਬਰਨਾਲਾ ਤੋਂ ਉਮੀਦਵਾਰ ਬਦਲ ਕੇ ਗੁਰਦੀਪ ਸਿੰਘ ਬਾਠ ਨੂੰ ਟਿਕਟ ਦੇਣ ਲਈ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਉਹਨਾ ਦੀ ਸਿਰਫ਼ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਕਾਰ ਚਲਾਉਣ ਤੋਂ ਸਿਵਾਏ ਪਾਰਟੀ ਲਈ ਗਤੀਵਿਧੀ ਨਹੀਂ ਰਹੀ। ਪਾਰਟੀ ਦੇ ਸੀਨੀਅਰ ਆਗੂ ਮਾਸਟਰ ਪ੍ਰੇਮ ਕੁਮਾਰ ਨੇ ਪਾਰਟੀ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪਾਰਟੀ ਨੇ 24 ਘੰਟਿਆ ਚ ਉਮੀਦਵਾਰ ਨਾ ਬਦਲਿਆ ਤਾਂ ਸਮੂਹ ਵਰਕਰਾਂ ਵਲੋਂ ਗੁਰਦੀਪ ਸਿੰਘ ਬਾਠ ਨੂੰ ਆਜ਼ਾਦ ਉਮੀਦਵਾਰ ਤੱਰ ਤੇ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ।
0 comments:
एक टिप्पणी भेजें