ਪਿਓ ਪੁੱਤ ਦੀ ਜੋੜੀ ਦੇ ਨੇ ਹਰ ਪਾਸੇ ਚਰਚੇ
ਦਿਵਾਉਂਦੀ ਹੈ ਇਨਸਾਫ਼ , ਨਹੀਂ ਕਰਾਉਂਦੀ ਖਰਚੇ
ਪਿਓ ਪੁੱਤ ਦੀ ਜੋੜੀ ਦੀ ਹੋ ਰਹੀ ਹੈ ਸ਼ਲਾਘਾ
ਐਡਵੋਕੇਟ ਸੁਦਿਰੰਦਰ ਕੁਮਾਰ ਸ਼ਰਮਾ ( ਵਾਤਿਸ) ਅਤੇ ਐਡਵੋਕੇਟ ਵਿਸ਼ਾਲ ਸ਼ਰਮਾ ਦੀਆ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਮਾਣਯੋਗ ਅਦਾਲਤ ਵੱਲੋਂ ਘਰ ਵਿੱਚ ਜਬਰਦਸਤੀ ਦਾਖਲ ਹੋਕੇ ਕੁੱਟਮਾਰ ਕਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜਤ ਬਰੀ।
ਬਰਨਾਲਾ ਪੰਜਾਬ
ਮਾਣਯੋਗ ਅਦਾਲਤ ਸ੍ਰੀ ਅਨੁਪਮ ਗੁਪਤਾ, ਜੁਡੀਸਲ ਮੈਜਿਸਟਰੇਟ ਫਸਟ ਕਲਾਸ ਬਰਨਾਲਾ ਵੱਲੋ ਦੇਵ ਸਿੰਘ ਵਾ ਗੁਰਬਖਸ ਸਿੰਘ ਪੁੱਤਰਾਨ ਨਛੱਤਰ ਸਿੰਘ ਵਾਸੀਆਨ ਭੋਤਨਾ ਨੂੰ ਮੁਦਈ ਅਮਰਜੀਤ ਸਿੰਘ ਦੇ ਘਰ ਜਬਰਦਸਤੀ ਦਾਖਲ ਹੋਕੇ ਕੁੱਟਮਾਰ ਕਰਨ ਦੇ ਕੇਸ ਵਿੱਚ ਬਾਇੱਜਤ ਬਰੀ ਕਰਨ ਦਾ ਹੁਕਮ ਸੁਨਾਇਆ ਗਿਆ ਹੈ।ਇਸ ਕੇਸ ਦੇ ਮੁਦਈ ਅਮਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਭੋਤਨਾ ਥਾਨਾ ਟੋਲੇਵਾਲ ਵੱਲੋਂ ਐਫ.ਆਈ.ਆਰ.ਨੰਬਰ 31 ਮਿਤੀ: 17/9/2022, ਜੇਰ ਧਾਰਾ 452/323/34 ਆਈ.ਪੀ.ਸੀ. ਥਾਨਾ ਟੱਲੇਵਾਲ ਵਿਖੇ ਦੇਵ ਸਿੰਘ ਅਤੇ ਗੁਰਬਖਸ ਸਿੰਘ ਦੇ ਖਿਲਾਫ ਦਰਜ ਕਰਵਾਈ ਗਈ ਸੀ। ਜਿਸ ਵਿੱਚ ਮੁਦਈ ਨੇ ਆਪਣੇ ਬਿਆਨ ਵਿੱਚ ਦੋਸ ਲਗਾਏ ਸਨ ਕਿ ਮੈਂ ਇਕੱਲਾ ਭਰਾ ਹਾ ਅਤੇ ਆਪਣੇ ਮਾਤਾ ਪਿਤਾ ਨਾਲ ਰਹਿੰਦਾ ਹਾਂ ਮੇਰੇ ਨਾਲ ਹੀ ਮੇਰੇ ਤਾਏ ਨਛੱਤਰ ਸਿੰਘ ਦਾ ਮਕਾਨ ਲੱਗਦਾ ਹੈ। ਸਾਡਾ ਖੇਤ ਵੀ ਇਕੱਠਾ ਹੀ ਹੈ ਜੋ ਮੇਰੇ ਖੇਤ ਨੂੰ ਪਹੀ ਜਾਦੀ ਹੈ ਮੇਰੇ ਤਾਏ ਦੇ ਲੜਕੇ ਦੇਵ ਸਿੰਘ ਅਤੇ ਗੁਰਬਖਸ ਸਿੰਘ ਪਹੀ ਪਰ ਲੰਘਦੇ ਨੂੰ ਘੁਰਦੇ ਹਨ ਅਤੇ ਅੱਖਾ ਵੀ ਕੱਢਦੇ ਹਨ ਅਤੇ ਇਹ ਵੀ ਦਰਜ ਕਰਵਾਇਆ ਕਿ ਮਿਤੀ: 15/9/2022 ਨੂੰ ਵਕਤ ਕਰੀਬ 6:45 ਪੀ.ਐਮ. ਮੈ ਰੋਟੀ ਖਾਕੇ ਆਪਣੇ ਘਰ ਦੇ ਚੁਬਾਰੇ ਦੇ ਵਰਾਂਡੇ ਵਿੱਚ ਬੈਠਾ ਦੁੱਧ ਪੀ ਰਿਹਾ ਸੀ ਤਾਂ ਮੇਰੇ ਤਾਏ ਦੇ ਲੜਕੇ ਦੇਵ ਸਿੰਘ ਅਤੇ ਗੁਰਬਖਸ ਸਿੰਘ ਆਪਣੇ ਕੋਠੇ ਪਰ ਆਏ ਅਤੇ ਧਮਕੀਆ ਦੇਦ ਲੱਗੇ ਕਿ ਤੈਨੂੰ ਪਹੀ ਉਪਰ ਦੀ ਲੰਘਣ ਦਾ ਮਜਾ ਚਖਾਉਦੇ ਹਾ ਜਦੋ ਉਹਨਾ ਨੂੰ ਇਸ ਗੱਲ ਬਾਰੇ ਪੁੱਛਿਆ ਤਾ ਦੇਵ ਸਿੰਘ ਅਤੇ ਗੁਰਬਖਸ ਸਿੰਘ ਨੇ ਕੋਠੇ ਪਰ ਆਕੇ ਮੈਨੂੰ ਕੁੱਟਣ ਲੱਗੇ ਅਤੇ ਦੋਵਾ ਜਾਣਿਆ ਨੇ ਮੇਰਾ ਸਿਰ ਫੜਕੇ ਸਾਡੇ ਚੁਬਾਰੇ ਦੀ ਖਿੜਕੀ ਵਿੱਚ ਮਾਰਿਆ ਫਿਰ ਦੇਵ ਸਿੰਘ ਨੇ ਕੋਠੇ ਪਰ ਪਏ ਲੱਕੜ ਦਾ ਬਾਲਾ ਚੁੱਕਕੇ ਮੇਰੇ ਖੱਬੇ ਮੋਢੇ ਪਰ ਮਾਰਿਆ ਅਤੇ ਫਿਰ ਇਸਨੇ ਦੁਬਾਰਾ ਮੇਰੇ ਵੱਲ ਵਾਰ ਕੀਤਾ ਤਾ ਮੈਂ ਆਪਣੇ ਦੋਵੇ ਹੱਥ ਅੱਗੇ ਕਰ ਲਏ ਤਾਂ ਮੇਰੇ ਖੱਬੇ ਹੱਥ ਦੀਆ ਉਗਲਾ ਪਰ ਲੱਗਿਆ ਗੁਰਬਖਸ ਸਿੰਘ ਨੇ ਸੱਜੇ ਗੋਡੇ ਪਰ ਪੈਰਾ ਦੇ ਠੁੱਡੇ ਮਾਰੇ ਮੈ ਮਾਰਤਾ ਮਾਰਤਾ ਦਾ ਰੋਲਾ ਪਾਇਆ ਤਾ ਮੇਰਾ ਰੋਲਾ ਸੁਣਕੇ ਮੇਰਾ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਹਰਪਾਲ ਕੌਰ ਨੇ ਇਹਨਾ ਪਾਸੋ ਛੁਡਵਾਇਆ ਅਤੇ ਰੋਲਾ ਸੁਣਕੇ ਪਿੰਦਰ ਸਿੰਘ ਪੁੱਤਰ ਜਗਰਾਜ ਸਿੰਘ ਵੀ ਮੌਕਾ ਪਰ ਆ ਗਿਆ ਲੋਕਾ ਦਾ ਇਕੱਠ ਹੁੰਦਾ ਦੇਖਕੇ ਉਕਤਾਨ ਵਿਅਕਤੀ ਆਪਣੇ ਹਥਿਆਰਾ ਸਮੇਤ ਮੋਕਾ ਤੋਂ ਭੱਜ ਗਏ ਅਤੇ ਅਮਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਬਿਆਨ ਦੇ ਅਧਾਰ ਤੇ ਪੁਲਿਸ ਥਾਨਾ ਟੱਲੇਵਾਲ ਵੱਲੋ ਐਫ.ਆਈ.ਆਰ. ਨੰਬਰ 31 ਮਿਤੀ:17/9/2022 ਦਰਜ ਕਰਕੇ ਚਲਾਣ ਪੇਸ ਅਦਾਲਤ ਜੁਡੀਸਲ ਮੈਜਿਸਟਰੇਟ ਫਸਟ ਕਲਾਸ ਬਰਨਾਲਾ ਕੀਤਾ ਜਿੱਥੇ ਮਾਣਯੋਗ ਅਦਾਲਤ ਵੱਲੋ ਮੁਲਜਮ ਦੇ ਪ੍ਰਸਿੱਧ ਫੌਜਦਾਰੀ ਵਕੀਲ ਸ੍ਰੀ ਸੁਰਿੰਦਰ ਕੁਮਾਰ ਸ਼ਰਮਾ ( ਵਾਤਿਸ਼ ) ਐਡਵੋਕੇਟ ਅਤੇ ਵਿਸ਼ਾਲ ਸਰਮਾ ਐਡਵੋਕੇਟ ਬਰਨਾਲਾ ਦੀਆ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਮੁਲਜਮਾਨ ਨੂੰ ਉਕਤ ਕੇਸ ਵਿੱਚ ਬਾਇੱਜਤ ਬਰੀ ਕਰਨ ਦਾ ਹੁਕਮ ਸੁਨਾਇਆ ਗਿਆ।
0 comments:
एक टिप्पणी भेजें