ਆਜ਼ਾਦ ਕਾਗਜ ਭਰਨ ਆਏ ਗੁਰਦੀਪ ਬਾਠ ਨੂੰ ਮਨਾਉਣ ਪਹੁੰਚੇ ਮੁੱਖ ਮੰਤਰੀ ਦੇ ਖਾਸਮ- ਖਾਸ
ਬਰਨਾਲਾ
ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਣੀ ਚੋਣ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਬਾਠ ਆਜਾਦ ਤੌਰ ਤੇ ਪਰਚਾ ਭਰ ਰਹੇ ਹਨ। ਵੱਡੇ ਪੱਧਰ ਤੇ ਲੋਕਾਂ ਦਾ ਸਮਰਥਨ ਉਹਨਾਂ ਨੂੰ ਹਾਸਿਲ ਹੈ। ਉਸ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਜਿਸ ਦੇ ਤਹਿਤ ਐਸਡੀਐਮ ਦਫਤਰ ਵਿੱਚ ਕਾਗਜ ਭਰਨ ਤੋਂ ਐਣ ਇੱਕ ਮਿੰਟ ਪਹਿਲਾਂ ਸੰਗਰੂਰ ਦੇ ਜਿਲ੍ਹਾ ਪ੍ਰਧਾਨ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਪਹੁੰਚੇ। 10 ਮਿੰਟ ਤੱਕ ਗੁਰਦੀਪ ਬਾਠ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਗੁਰਦੀਪ ਬਾਠ ਟਸ ਤੋਂ ਮਸ ਨਾ ਹੋਏ। ਉਹਨਾਂ ਨੇ ਦੋ ਟੁੱਕ ਕਿਹਾ ਕਿ ਜੇਕਰ ਪਾਰਟੀ ਉਹਨਾਂ ਦੀ ਮਿਹਨਤ ਦਾ ਮੁੱਲ ਪਾ ਕੇ ਟਿਕਟ ਦਿੰਦੀ ਹੈ ਤਾਂ ਠੀਕ ਹੈ। ਨਹੀਂ ਤਾਂ ਉਹ ਆਜ਼ਾਦ ਚੋਣ ਲੜਨਗੇ। ਦੱਸ ਦਈਏ ਕਿ ਲਗਾਤਾਰ ਗੁਰਦੀਪ ਬਾਠ ਦਾ ਵੱਧ ਰਿਹਾ ਕਾਫਲਾ ਆਮ ਆਦਮੀ ਪਾਰਟੀ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
0 comments:
एक टिप्पणी भेजें