ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਿਜਾਏ ਮਾਨ ਸਰਕਾਰ ਸਿਰਫ ਭਾਜਪਾ ਨੂੰ ਬਦਨਾਮ ਕਰਨ ਤੋਂ ਸਵਾਏ ਕੁੱਝ ਨਹੀਂ ਕਰ ਰਹੀ ਮੰਡੀਆਂ ਵਿੱਚ ਰੁਲ ਰਿਹਾ ਕਿਸਾਨ - ਇੰਜ ਸਿੱਧੂ
ਬਰਨਾਲਾ 30 ਅਕਤੂਬਰ ਕੇਦਰ ਸਰਕਾਰ ਨੇ 44 ਹਜਾਰ ਕ੍ਰੋੜ ਰੁਪਏ ਪੰਜਾਬ ਸਰਕਾਰ ਨੂੰ ਜੀਰੀ ਦੀ ਫ਼ਸਲ ਖਰੀਦਣ ਲਈ ਫ਼ਸਲ ਆਉਣ ਤੋਂ ਕਿ ਦਿਨ ਪਹਿਲਾ ਹੀ ਜਾਰੀ ਕਰ ਦਿੱਤੇ ਸਨ ਹੁਣ ਜੀਰੀ ਨੂੰ ਖਰੀਦਣ ਅਤੇ ਅੱਗੇ ਸ਼ੈਲਰਾ ਵਿੱਚ ਭੇਜਣ ਦੀ ਜੁੰਮੇਵਾਰੀ ਮਾਨ ਸਰਕਾਰ ਦੀ ਹੈ।ਇਹ ਵਿਚਾਰ ਬਰਨਾਲਾ ਦਾਣਾ ਮੰਡੀ ਦਾ ਦੌਰਾ ਕਰਨ ਉਪਰੰਤ ਇੰਜ ਗੁਰਜਿੰਦਰ ਸਿੰਘ ਸਿੱਧੂ ਸੀਨੀਅਰ ਭਾਜਪਾ ਆਗੂ ਅਤੇ ਹਲਕਾ ਇੰਚਾਰਜ ਭਦੌੜ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਪ੍ਰਗਟ ਕਰਦਿਆਂ ਕਿਹਾ ਕਿ ਪੂਸਾ ਕਿਸਮ ਦੀ ਜੀਰੀ ਦੀ ਬੋਲੀ ਤੁਰੰਤ ਲੱਗ ਰਹੀ ਹੈ ਸਮੱਸਿਆ ਤਾਂ ਸਿਰਫ 126 ਕਿਸਮ ਦੀ ਜੀਰੀ ਦੀ ਹੈ ਜਿਸ ਨੂੰ ਸ਼ੈਲਰ ਮਾਲਕ ਚਕਣ ਨੂੰ ਤਿਆਰ ਨਹੀਂ ਕਿਉਕਿ ਪੂਸਾ ਦੇ ਮੁਕਾਬਲੇ 126 ਜੀਰੀ ਵਿੱਚੋ ਚੌਲ਼ 67 ਕਿਲੋ ਦੇ ਮੁਕਾਬਲੇ 62 ਕਿਲੋ ਹੀ ਨਿਕਲਦੇ ਹਨ ਅਤੇ 5 ਕਿਲੋ ਘਾਟੇ ਦੀ ਭ੍ਰਭਾਈ ਨਾ ਕੇਦਰ ਅਤੇ ਨੇ ਹੀ ਪੰਜਾਬ ਸਰਕਾਰ ਭਰਨ ਨੂੰ ਤਿਆਰ ਹਨ ਇਸੇ ਕਰਕੇ ਕਿਸਾਨ ਮੰਡੀਆਂ ਵਿੱਚ ਖਜਲ ਖੁਆਰ ਹੋ ਰਹੇ ਹਨ ਪੰਜਾਬ ਸਰਕਾਰ ਨੂੰ ਕੇਦਰ ਸਰਕਾਰ ਨਾਲ ਮਿਲ ਕੇ ਇਸ ਸਮੱਸਿਆ ਦਾ ਸਮਾਧਾਨ ਕੱਢਣਾ ਚਾਹੀਦਾ ਹੈ ਸਿੱਧੂ ਨੇ ਮਜਦੂਰਾ ਅਤੇ ਆੜਤੀਆ ਦਾ ਭੀ ਪੱਖ ਜਾਨਣ ਦੀ ਭੀ ਕੋਸ਼ਿਸ ਕੀਤੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਇਕ ਪਾਸੇ ਬੁਰੀ ਤਰਾ ਫੇਲ ਹੋਈ ਹੈ ਸਿੱਧੂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਹਰਿਆਣਾ ਸਰਕਾਰ ਦੀ ਤਰਜ ਤੇ ਮਜਦੂਰਾ ਨੂੰ ਮਿਹਨਤਾਨੇ ਅਤੇ ਆੜਤੀਆ ਨੂੰ ਕਮਿਸ਼ਨ ਦੇਵੇ ਉਹਨਾਂ ਕੇਦਰ ਸਰਕਾਰ ਤੋਂ ਭੀ ਮੰਗ ਕੀਤੀ ਕੇ ਕੋਵਿੰਡ 19 ਦੌਰਾਨ ਫਰੀਜ ਕੀਤਾ ਕਮਿਸ਼ਨ ਜੋਂ ਕੇ 45.88 ਰੁਪਏ ਪ੍ਰਤੀ ਕੁਇੰਟਲ ਹੈ ਨੂੰ ਰਾਜ ਸਰਕਾਰ ਦੀ ਪਾਲਿਸੀ ਮੁਤਾਬਿਕ 58 ਰੁਪਏ ਕੀਤਾ ਜਾਵੇ ਸਿੱਧੂ ਨੇ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਨੂੰ ਬਿਨਾ ਬਜਾਹ ਦੋਸ ਦੇ ਰਹੀ ਹੈ ਕੇ ਸਟੋਰੇਜ ਲਈ ਜਗਾਹ ਨਹੀਂ ਗੁਦਾਮ ਖਾਲੀ ਹਨ ਇਹ ਤਾਂ ਮਾਣਯੋਗ ਮੁੱਖ ਮੰਤਰੀ ਦੋਸ਼ੀ ਹਨ ਜਿਨ੍ਹਾਂ ਨੇ 126 ਕਿਸਮ ਦੀ ਜੀਰੀ ਲਗਵਾਈ ਜਿਸ ਨੂੰ ਸ਼ੈਲਰ ਮਾਲਕ ਚਕਣ ਨੂੰ ਤਿਆਰ ਨਹੀਂ ਉਹਨਾਂ ਮੰਗ ਕੀਤੀ ਕੇ ਤੁਰੰਤ ਇਸ ਸਮੱਸਿਆ ਦਾ ਸਮਾਧਾਨ ਕੱਢਕੇ ਕਿਸਾਨਾਂ ਨੂੰ ਰਾਹਤ ਦਿਵਾਈ ਜਾਵੇ।ਇਸ ਮੌਕੇ ਆੜਤੀਆ ਰਾਜੇਸ਼ ਕੁਮਾਰ ਪਰਵੀਨ ਬਾਂਸਲ ਭਾਜਪਾ ਆਗੂ ਸਰਪੰਚ ਚਰਨ ਸਿੰ�
0 comments:
एक टिप्पणी भेजें