ਨਛੱਤਰ ਸਿੰਘ ਭਰੀ ਐਮ. ਡੀ
ਸਟੈਂਡਰਡ ਕਾਰਪੋਰੇਸ਼ਨ ਇੰਡੀਆ ਲਿਮਿਟਡ ਬਰਨਾਲਾ ਵਲੋਂ ਸ੍ਰੀ ਰਤਨ ਟਾਟਾ ਨੂੰ ਸ਼ਰਧਾਂਜਲੀ।
ਸਾਡੇ ਦੇਸ਼ ਨੂੰ ਆਜ਼ਾਦ ਹੋਣ (1947) ਤੋਂ ਪਹਿਲਾਂ ਤਕਰੀਬਨ ਹਰੇਕ ਤਰ੍ਹਾਂ ਦੀਆਂ ਰੇਲਗੱਡੀਆਂ, ਮੋਟਰਗੱਡੀਆਂ, ਟਰੈਕਟਰ, ਖੇਤੀ ਮਸ਼ੀਨਰੀ, ਮੈਡੀਕਲ ਔਜਾਰ, ਬਿਜਲੀ ਦਾ ਸਮਾਨ, ਕੱਪੜਾ ਅਤੇ ਸਾਇਕਲ ਤੱਕ ਮਨੁੱਖਤਾ ਦੀ ਜਰੂਰਤ ਲਈ ਹਰੇਕ ਚੀਜ਼ਾਂ ਯੂਰਪ, ਜਪਾਨ ਜਾਂ ਹੋਰ ਬਾਹਰਲੇ ਦੇਸ਼ਾਂ ਤੋਂ ’ ਮੰਗਵਾਉਣੀਆਂ ਪੈਦੀਆਂ ਸਨ । ਮੋਟਰਗੱਡੀਆਂ ਨੂੰ ਸਮੁੰਦਰੀ ਤੱਟ ਦੇ ਨਾਲ ਲੱਗਦੇ ਸ਼ਹਿਰਾਂ ਵਿਚ ਉੱਦਮੀ ਲੋਕਾਂ ਨੇ ਇਹ ਸਾਰੀਆਂ ਜਰੂਰਤਾਂ ਨੂੰ ਪੁਰੀਆਂ ਕਰਨ ਲਈ ਬਾਹਰਲੇ ਦੇਸ਼ਾਂ ਤੋਂ ਇੰਮਪੋਰਟ ਕੀਤੀਆਂ ਸਨ ,ਜਿਸ ਵਿਚ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਰਤਨ ਟਾਟਾ ਦਾ ਸਭ ਤੋਂ ਵੱਡਾ ਯੋਗਦਾਨ ਹੈ । ਸਵ. ਰਤਨ ਟਾਟਾ ਨੇ ਜਰਮਨ ਦੀ ਮਰਸਡੀਜ਼ ਕੰਪਨੀ ਨਾਲ ਵਪਾਰਕ ਸੰਧੀ ਕਰਕੇ ਮਰਸਡੀਜ਼ ਟਰੱਕ, ਬੱਸ ਨੂੰ ਇੰਮਪੋਰਟ ਕਰਕੇ ਭਾਰਤ ਦੇ ਲੋਕਾਂ ਅਤੇ ਰਖਿੱਆ ਵਿਭਾਗ ਦੀ ਜਰੂਰਤ ਪੂਰੀ ਕੀਤੀ । ਇਸੇ ਤਰ੍ਹਾਂ ਅਨੰਦ ਮਹਿੰਦਰਾ ਨੇ ਵਿੱਲੀ ਦੀ ਜੀਪ । ਕੇਜ਼ ਇੰਟਰਨੈਸ਼ਨਲ ਟਰੈਕਟਰ। ਹਿੰਦੂਜਾਂ ਗਰੁੱਪ ਨੇ ਲੈਲੈਂਡ ਟਰੱਕ, ਬੱਸ । ਬਜ਼ਾਜ ਗਰੁੱਪ ਨੇ ਵੈਸਪਾ (ਇਟਲੀ ਦਾ ਸਕੂਟਰ) । ਆਈਸ਼ਰ ਟਰੈਕਟਰ ਨੇ ਗੁੱਡਿਅਰਥ ਟਰੈਕਟਰ ਅਤੇ ਇਨਫੀਲਡ ਮੋਟਰਸਾਇਕਲ । (ਐਸਕਾਰਟ ਗਰੁੱਪ ਨੰਦਾ) ਨੇ ਉਰਸ਼ਸ ਪੋਲੈਂਡ ਦਾ ਟਰੈਕਟਰ ਅਤੇ ਫੋਰਡ ਟਰੈਰਕਟਰ ਅਤੇ ਰਾਜਦੂਤ ਮੋਟਰਸਾਇਕਲ । ਸਿਮਪਸਨ ਐਂਡ ਕੰਪਨੀ ਚੇਨੱਈ ਨੇ ਮੈਸੀਫਰਗੂਸ਼ਨ ਇੰਗਲੈਡ ਨਾਲ ਟਰੈਕਟਰ । ਹਿੰਦੁਸਤਾਨ ਮੋਟਰਜ਼ ਕਲੱਕਤਾ ਨੇ ਇੰਗਲੈਡ ਦੀ ਐਮਬੈਸਡਰ ਕਾਰ ।
( ਭਗਵਾਨ ਦਾਸ ਐਂਡ ਕੰਪਨੀ ਦਿੱਲੀ ਨੇ ਚੈਕੋਸਲਵਾਕੀਆ ਤੋ ਜੀਟਰ ਟਰੈਕਟਰਜ਼ ਅਤੇ ਦਿੱਲੀ ਦੇ ਇਕ ਹੋਰ ਇੰਮਪੋਰਟਰ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਯੂਰਪ ਅਤੇ ਰਸ਼ੀਆ ਵਿਚੋਂ ਹਾਰਵੈਸਟਰ ਕੰਬਾਇਨਾਂ, ਬਾਅਦ ਵਿਚ ਗੁਜਰਾਤ ਸਟੇਟ ਗੋਰਮੈਂਟ ਬੜੋਦਰਾ ਅਤੇ ਹਿੰਦੂਸਤਾਨ ਮਸ਼ੀਨ ਟੂਲ (HMT) ਕੇਂਦਰ ਸਰਕਾਰ ਪਿੰਜੋਰ ਦੇ ਸਹਿਯੋਗ ਨਾਲ ਜੀਟਰ ਟਰੈਕਟਰ ) । ਮੁੰਝਾਲ ਗਰੁੱਪ ਲੁਧਿਆਣਾ ਨੇ ਇੰਗਲੈਂਡ ਦੇ ਬਣੇ ਸਾਇਕਲ ਤੋਂ ਸਾਇਕਲ ਤਿਆਰ ਕੀਤਾ ਅਤੇ ਹੋਂਡਾ ਜਪਾਨ ਦੇ ਸਹਿਯੋਗ ਨਾਲ ਮੋਟਰਸਾਇਕਲ ਤਿਆਰ ਕੀਤਾ ।
ਇਸ ਤਰ੍ਹਾਂ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਉਦਮੀ ਲੋਕਾਂ ਨੇ ਇੰਮਪੋਰਟਰ ਕਰਨ ਵਾਲੀਆਂ ਸਾਰੀਆਂ ਮੋਟਰ ਗੱਡੀਆਂ, ਟਰੈਕਟਰ, ਕਾਰਾਂ, ਮੋਟਰਸਾਇਕਲ, ਸਾਇਕਲ, ਕੰਬਾਇਨਾਂ ਅਤੇ ਖੇਤੀਬਾੜੀ ਦੇ ਕੰਮ ਆਉਣ ਵਾਲੇ ਛੋਟੇ—ਵੱਡੇ ਸਾਰੇ ਸੰਦ ਇੰਮਪੋਰਟ ਕਰਨ ਤੋਂ ਬਾਅਦ ਭਾਰਤ ਵਿਚ ਬਣਾਉਣੇ ਸ਼ੁਰੂ ਕੀਤੇ । ਭਾਰਤ ਵਿਚ ਇਹ ਸਾਰੀਆਂ ਮਸ਼ੀਨਾਂ ਨੂੰ ਬਣਾਉਣ ਵਾਲੀ ਇੰਡਸਟਰੀ ਨੂੰ ਇੰਡਸਟੀਰੀਅਲ ਮਸ਼ੀਨਾਂ ਜਿਸ ਵਿਚ ਲੇਥ ਮਸ਼ੀਨ, ਡਰਿੱਲ ਮਸ਼ੀਨ, ਵੈਲਡਿੰਗ ਸੈੱਟ, ਲੋਹਾ ਕੱਟਣ, ਢਾਲਣ ਮਸ਼ੀਨਾਂ ਸੀਐਨਸੀ, ਟਰਨਿੰਗ ਸੈਟਰ, ਮਸ਼ੀਨਿੰਗ ਸੈਟਰ, ਲੇਜਰ ਕਟਿੰਗ, ਹਰੇਕ ਤਰ੍ਹਾਂ ਦੇ ਰੋਬੋਟ ਇੰਮਪੋਰਟ ਕਰਨੇ ਪੈਂਦੇ ਸਨ ਜ਼ੋ ਬਾਅਦ ਵਿਚ ਭਾਰਤ ਵਿਚ ਹੀ ਬਣਨੇ ਸ਼ੁਰੂ ਹੋਏ ।
ਜਿਵੇ ਕਿ ਮੋਟਰ ਗੱਡੀਆਂ ਚੇਨੱਈ, ਮੁੰਬਈ, ਬੰਗਲੌਰੂ, ਕਲਕੱਤਾ ਚ ਬਣਨੇ ਸ਼ੁਰੂ ਹੋਏ, ਪਰ ਐਗਰੀਕਲਚਰ ਇੰਡੀਸਟਰੀ ਪੰਜਾਬ ਜਾਂ ਉਤਰੀ ਖੇਤਰ ਵਿਚ ਟਰੈਕਟਰ, ਕੰਬਾਇਨ ਅਤੇ ਹਰੇਕ ਤਰ੍ਹਾਂ ਦੇ ਛੋਟੇ— ਵੱਡੇ ਹਰੇਕ ਤਰ੍ਹਾਂ ਦੇ ਸੰਦ ਪੂਰੇ ਦੇਸ਼ ਦੀ ਲੋੜ ਪੂਰੀ ਕਰਨ ਤੋਂ ਉਪਰੰਤ ਬਾਹਰਲੇ ਦੇਸ਼ਾਂ ਨੂੰ ਵੀ ਐਕਸਪੋਰਟ ਕੀਤੇ ਜਾਂਦੇ ਹਨ ।
ਪਰ ਇਸ ਸਾਰੇ ਉੱਦਮ ਲਈ ਸਭ ਤੋਂ ਵੱਡਾ ਯੋਗਦਾਨ ਸਵ. ਰਤਨ ਟਾਟਾ ਦਾ ਹੈ, ਉਸ ਨੇ ਦੇਸ਼ ਵਾਸੀਆ ਅਤੇ ਸੁੱਰਖਿਆ ਵਿਭਾਗ ਨੂੰ ਮੋਟਰਗੱਡੀਆਂ ਅਤੇ ਹੋਰ ਮਸ਼ੀਨਰੀ ਦੇ ਕੇ ਸੁਰੱਖਿਆ ਅਤੇ ਉੱਨਤੀ ਵਿਚ ਅਹਿਮ ਯੋਗਦਾਨ ਪਾਇਆ ਅਤੇ ਪੂਰੇ ਦੇਸ਼ਵਾਸੀਆਂ ਅਤੇ ਭਾਰਤ ਦੀ ਇੰਡੀਸਟਰੀ ਦੇ ਲੋਕਾਂ ਨੂੰ ਇੱਕ ਮਾਰਗ-ਦਰਸ਼ਕ ਦਾ ਰਾਹ ਦਿਖਾਕੇ ਦੇਸ਼ ਦੀ ਤਰੱਕੀ ਵਿਚ ਅਤੇ ਦੇਸ਼ ਦੇ ਲੋਕਾਂ ਨੂੰ ਸਭ ਕੁੱਝ ਕਰਨ ਲਈ ਪ੍ਰੇਰਿਤ ਕਰਕੇ ਇੰਡੀਸਟਰੀ ਦੇ ਭਗਵਾਨ ਰੂਪ ਵਜੋ’ ਪ੍ਰਗਟ ਹੋਏ । ਦੇਸ਼ ਦੇ ਲੋਕ ਸਵ. ਰਤਨ ਟਾਟਾ ਨੂੰ ਹਮੇਸ਼ਾ ਯਾਦ ਕਰਦੇ ਰਹਿਣਗੇ ।
ਨਛੱਤਰ ਸਿੰਘ ਭਰੀ
ਐਮ. ਡੀ
ਵਟਸਪ – 9888110833
ਸਟੈਂਡਰਡ ਕਾਰਪੋਰੇਸ਼ਨ ਇੰਡੀਆ ਲਿਮਿਟਡ ਬਰਨਾਲਾ ।
0 comments:
एक टिप्पणी भेजें