ਬੱਚਿਆਂ ਨਾਲ਼ ਭਰੀ ਗੰਗਾ ਇੰਟਰਨੈਸ਼ਨਲ ਸਕੂਲ ਦੀ ਬੱਸ ਪਲਟੀ ਇਕ ਬਜ਼ੁਰਗ ਔਰਤ ਦੀ ਹੋਈ ਮੌਤ।
ਪਾਤੜਾਂ (ਰਮੇਸ਼ ਨਾਈਵਾਲਾ) ਬਲਾਕ ਪਾਤੜਾਂ ਦੇ ਅਧੀਨ ਆਉਂਦੇ ਪਿੰਡ ਜੋਗੇਵਾਲਾ ਵਿਚ ਸਵੇਰੇ 8 ਵਜੇ ਦੇ ਕਰੀਬ ਪਾਤੜਾਂ ਤੋਂ ਢਾਬੀ ਗੁਜਰਾ ਵਿੱਚ ਸਥਿਤ ਗੰਗਾ ਇੰਟਰਨੈਸ਼ਨਲ ਸਕੂਲ ਦੀ ਬੱਸ ਅੱਗੇ ਇਕ ਸਕੂਟੀ ਤੇ ਜਾ ਰਹੀ ਇਕ ਔਰਤ ਦੇ ਅਚਾਨਕ ਅੱਗੇ ਆਉਣ ਕਰਕੇ ਡਰਾਈਵਰ ਦੁਆਰਾ ਲਗਾਈ ਗਈ ਬੱਸ ਬ੍ਰੇਕ ਤੋਂ ਬੇ ਕਾਬੂ ਹੋ ਕੇ ਬੱਸ ਪਲਟ ਗਈ।ਬੱਸ ਦੀ ਲੈਪਟ ਵਿਚ ਇਕ ਬਜ਼ੁਰਗ ਔਰਤ ਸ਼ਾਂਤੀ ਦੇਵੀ ਪਤਨੀ ਇੰਦਰ ਰਾਮ ਉਮਰ ਲਗਭਗ 75 ਦੀ ਮੌਕੇ ਤੇ ਹੀ ਮੌਤ ਹੋ ਗਈ। ਥਾਣਾ ਸ਼ੁਤਰਾਣਾ ਦੇ ਇੰਚਾਰਜ ਸਬ ਇੰਸਪੈਕਟਰ ਗੁਰਮੀਤ ਸਿੰਘ ਦੀ ਟੀਮ ਨੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਿਰਤਕ ਬਜ਼ੁਰਗ ਔਰਤ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
0 comments:
एक टिप्पणी भेजें