ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਚੱਕ ਰਾਓ ਕਿ ਹਿਠਾੜ ਵਿੱਚ ਹੋਈ ਸਰਬਸੰਮਤੀ
ਹਿੰਦ ਪਾਕਿਸਤਾਨ ਦੀ ਜ਼ੀਰੋ ਲਾਈਨ ਤੇ ਵੱਸੇ ਪਿੰਡ ਵਿੱਚ ਹੋਈ ਸਰਬਸੰਮਤੀ
ਪੰਜਾਬ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋ ਰਹੀਆਂ ਹਨ ਪਰ ਕੁੱਝ ਪਿੰਡਾਂ ਵਿੱਚ ਲੋਕਾਂ ਨੇ ਆਪਣੀ ਭਾਈਚਾਰਕ ਸਾਂਝ ਬਣਾਉਂਦਿਆਂ ਅੱਜੇ ਵੀ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਨ ਲਈ ਕੁੱਝ ਸਿਆਣੇ ਬੰਦਿਆਂ ਦੀ ਗੱਲ ਨਾਲ ਸਹਿਮਤ ਹੁੰਦਿਆਂ ਪਿੰਡ ਵਾਸੀਆਂ ਨੂੰ ਇੱਕ ਕਰਨ ਲਈ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਨ ਲਈ ਪਹਿਲ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਹੀ ਪਿੰਡ ਚੱਕ ਰਾਓ ਕਿ ਹਿਠਾੜ ਵਿੱਖੇ ਪਿੰਡ ਦੇ ਸਾਬਕਾ ਸਰਪੰਚ ਬੋਹੜ ਸਿੰਘ ਯੂ ਕਿ ਅਤੇ ਸਾਬਕਾ ਸਰਪੰਚ ਅਤੇ ਮੈਂਬਰ ਪਲੈਨਿੰਗ ਬੋਰਡ ਫਿਰੋਜ਼ਪੁਰ ਦੀ ਮਿਹਨਤ ਸਦਕਾ ਪਿੰਡ ਚੱਕ ਰਾਓ ਕਿ ਹਿਠਾੜ ਦੀ ਸਰਬਸੰਮਤੀ ਨਾਲ਼ ਸ੍ਰੀ ਮਤੀ ਨਿਰਮਲਾ ਰਾਣੀ ਪਤਨੀ ਸ਼੍ਰੀ ਅਮਰਜੀਤ ਕੌਰ ਨੂੰ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਹੈ ਇਸ ਮੌਕੇ ਨਵੀਂ ਬਣੀ ਸਰਪੰਚ ਨੇ ਕਿਹਾ ਕਿ ਉਹ ਪਿੰਡ ਦਾ ਵਿਕਾਸ ਪਾਰਟੀਬਾਜੀ ਤੋ ਉਪਰ ਉਠ ਕਿ ਕਰਨਗੇ ਅਤੇ ਸਾਬਕਾ ਸਰਪੰਚ ਬੋਹੜ ਸਿੰਘ ਨੇ ਕਿਹਾ ਹੈ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਰਬਸੰਮਤੀ ਕੀਤੀ ਹੈ ਅਤੇ ਸਾਰਾ ਨਗਰ ਰਲਮਿਲ ਕਿ ਪਿੰਡ ਨੂੰ ਫਿਰੋਜ਼ਪੁਰ ਜ਼ਿਲ੍ਹੇ ਦਾ ਸੁੰਦਰ ਪਿੰਡ ਬਣਾਵਾਂਗੇ ਇਸ ਮੋਕੇ ਸਮੂਹ ਪਿੰਡ ਵਾਸੀ ਅਤੇ ਨਵੇਂ ਚੁਣੇ ਹੋਏ ਮੈਂਬਰ ਵੀ ਹਾਜ਼ਰ ਸਨ
ਮਮਦੋਟ ਤੋ ਪੱਤਰਕਾਰ ਲਛਮਣ ਸਿੰਘ ਸੰਧੂ
0 comments:
एक टिप्पणी भेजें