ਚੈਕ ਦੇ ਕੇਸ ਵਿੱਚ ਮੁਲਜ਼ਮ ਨੂੰ 1 ਸਾਲ ਦੀ ਸਜ਼ਾ ਅਤੇ 1,00,000/- ਰੁਪਏ ਹਰਜ਼ਾਨਾ
ਧੀਰਜ ਕੁਮਾਰ ਐਡਵੋਕੇਟਬਰਨਾਲਾ
ਕੇਸ਼ਵ ਵਰਦਾਨ ਪੁੰਜ
ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਰਾਜਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਠੁੱਲੇਵਾਲ ਨੂੰ ਚੈਕ ਦੇ ਕੇਸ ਵਿੱਚ 1 ਸਾਲ ਦੀ ਸਖਤ ਸਜ਼ਾ ਅਤੇ 1,00,000/- ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਵਿੰਦਰ ਸਿੰਘ ਨੇ ਸਾਲ 2019 ਵਿੱਚ 8,46,000/- ਰੁਪਏ ਰਾਜਵਿੰਦਰ ਸਿੰਘ ਨੂੰ ਉਧਾਰ ਦਿੱਤੇ ਸਨ ਜਿਸ ਵਿੱਚੋਂ ਉਸਨੇ 80,000/- ਰੁਪਏ ਵਾਪਸ ਕਰ ਦਿੱਤੇ ਸਨ ਅਤੇ ਬਾਕੀ ਰਕਮ ਸਮੇਤ ਵਿਆਜ਼ ਵਾਪਸ ਕਰਨ ਦੀ ਇਵਜ਼ ਵਿੱਚ ਰਾਜਵਿੰਦਰ ਸਿੰਘ ਨੇ ਇੱਕ ਚੈਕ ਨੰਬਰੀ 000004 ਮਿਤੀ 05-10-2020 ਨੂੰ 9,52,400/- ਰੁਪਏ ਦਾ ਜਾਰੀ ਕਰ ਦਿੱਤਾ ਅਤੇ ਉਸ ਤੋਂ ਬਾਦ ਚੈਕ ਗੁੰਮ ਹੋਣ ਦਾ ਬਹਾਨਾ ਕਰਕੇ ਬੈਂਕ ਵਿੱਚ ਪੇਮੈਂਟ ਸਟੋਪ ਕਰਨ ਸਬੰਧੀ ਦਰਖਾਸਤ ਦੇ ਦਿੱਤੀ ਜੋ ਬੈਂਕ ਵੱਲੋਂ ਚੈਕ ਡਿਸਆਨਰ ਕਰ ਦਿੱਤਾ ਗਿਆ। ਜੋ ਉਕਤ ਚੈਕ ਦੇ ਡਿਸਆਨਰ ਹੋਣ ਤੇ ਹਰਵਿੰਦਰ ਸਿੰਘ ਵੱਲੋਂ ਆਪਣੇ ਵਕੀਲ ਸ੍ਰੀ ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਰਾਹੀਂ ਰਾਜਵਿੰਦਰ ਸਿੰਘ ਦੇ ਖਿਲਾਫ ਇੱਕ ਕੰਪਲੇਂਟ ਜੇਰ ਦਫਾ 138 ਐਨ.ਆਈ. ਐਕਟ ਤਹਿਤ ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੇ.ਐਮ.ਆਈ.ਸੀ. ਬਰਨਾਲਾ ਪਾਸ ਦਾਇਰ ਕੀਤੀ ਗਈ ਜੋ ਮਾਨਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਰਾਜਵਿੰਦਰ ਸਿੰਘ ਨੇ ਜੋ ਰਕਮ ਹਾਸਲ ਕੀਤੀ ਸੀ, ਉਸਦੀ ਬਕਾਇਦਾ ਹਰਵਿੰਦਰ ਸਿੰਘ ਦੀ ਡਾਇਰੀ ਵਿੱਚ ਐਂਟਰੀ ਕੀਤੀ ਹੋਈ ਸੀ ਜਿਸ ਪਰ ਰਾਜਵਿੰਦਰ ਸਿੰਘ ਨੇ ਦਸਤਖਤ ਕੀਤੇ ਸਨ, ਹਰਵਿੰਦਰ ਸਿੰਘ ਨੇ ਉਕਤ ਰਕਮ ਆਪਣੀਆਂ ਇੰਨਕਮ ਟੈਕਸ ਦੀਆਂ ਰਿਟਰਨਾਂ ਵਿੱਚ ਵੀ ਦਰਜ਼ ਕੀਤੀ ਹੋਈ ਸੀ, ਰਾਜਵਿੰਦਰ ਸਿੰਘ ਵੱਲੋਂ ਗਲਤ ਮਨਸ਼ਾ ਦੇ ਤਹਿਤ ਬੈਂਕ ਵਿੱਚ ਪੇਮੈਂਟ ਸਟੋਪ ਕੀਤੀ ਗਈ ਅਤੇ ਚੈਕ ਜਾਰੀ ਕਰਕੇ ਜ਼ੁਰਮ ਕੀਤਾ ਹੈ, ਮੁਲਜ਼ਮ ਰਾਜਵਿੰਦਰ ਸਿੰਘ ਨੂੰ ਉਕਤ ਕੇਸ ਵਿੱਚ 1 ਸਾਲ ਦੀ ਸਜ਼ਾ ਅਤੇ 1,00,000/- ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें