ਭਾਰਤੀ ਕਿਸਾਨ ਯੂਨੀਅਨ ਵੱਲੋਂ ਬਡਬਰ ਟੋਲ ਪਲਾਜ਼ਾ ਤੇ 23 ਵੇਂ ਦਿਨ ਵੀ ਧਰਨਾ ਜਾਰੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 7 ਨਵੰਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੂਬਾ ਪੱਧਰੀ ਸੱਦੇ ਤੇ ਸੰਘਰਸ਼ ਤੇਜ਼ ਕਰਨ ਲਈ ਬਡਬਰ ਟੋਲ ਪਲਾਜੇ ਪਰਚੀ ਫ੍ਰੀ ਦੇ ਦਿਨ ਰਾਤ ਦੇ ਮੋਰਚੇ ਤੇਈਵੇ ਦਿਨ ਵਿੱਚ ਜਿਉਂ ਦੀ ਤਿਉਂ ਚੱਲ ਰਹੇ ਹਨ। ਇਸ ਮੌਕੇ ਕਿਸਾਨਾ ਨੂੰ ਸੰਬੋਧਨ ਕਰਦਿਆਂ ਰਾਮਸਰਨ ਸਿੰਘ ਉਗਰਾਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿਦਰ ਸਿੰਘ ਧਾਲੀਵਾਲ ਚੌਣ ਲੜ ਰਹੇ ਜਿਨ੍ਹਾਂ ਦੀ ਪੰਜਾਬ ਵਿੱਚ ਸਰਕਾਰ ਤੇ ਬੀਜੇਪੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਪਾਰਟੀ ਦੀ ਸਰਕਾਰ ਕੇਂਦਰ ਵਿੱਚ ਮੌਜੂਦ ਹੈ ਤੇ ਦੋਵੇਂ ਬਰਨਾਲਾ ਤੋਂ ਜਿਮਨੀ ਚੋਣ ਲੜ ਰਹੇ ਹਨ। ਇਨ੍ਹਾ ਦੀਆ ਕੋਠੀਆਂ ਅੱਗੇ ਮੋਰਚੇ ਚੌਥੇ ਦਿਨ ਵਿੱਚ ਗਏ ਹਨ।ਇਨ੍ਹਾਂ ਨੇ ਕੁੱਲ ਸਰਕਾਰੀ ਅਧਿਕਾਰੀ ਤੇ ਸ਼ੈਲਰ ਮਾਲਕਾਂ ਨਾਲ ਮਿਲ ਕੇ ਮੰਡੀਆਂ ਵਿੱਚ ਰਲਕੇ ਲੁੱਟ ਕਰ ਰਹੇ ਹਨ। ਝੋਨੇ ਦੀ ਰਹਿਦ ਖੁੰਦ ( ਪਰਾਲੀ) ਦੀ ਸਾਂਭ ਸੰਭਾਲ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ। ਸਾਨੂੰ ਇਹ ਵੀ ਪਤਾ ਹੈ ਕਿ ਅੱਗ ਲਾਉਣ ਨਾਲ ਸਾਡੇ ਮਿੱਤਰ ਕੀੜੇ ਵੀ ਜਲਦੇ ਹਨ।ਅੱਗ ਲਾਉਣ ਸਮੇਂ ਕਿਸਾਨ, ਪੁੱਤਰ, ਜਾਂ ਉਸ ਦਾ ਸੀਰੀ ਵੀ ਉਸ ਜ਼ਮੀਨ ਵਿੱਚ ਹੁੰਦਾਂ ਹੈ । ਉਸ ਦਾਂ ਵੀ ਨੁਕਸਾਨ ਹੋ ਸਕਦਾ ਹੈ।ਇਸ ਲਈ ਕਿਸ਼ਾਨ ਅੱਗ ਲਾਉਣ ਲਈ ਮਜਬੂਰ ਹੋ ਰਿਹਾ ਹੈ। ਡੀਏਪੀ ਨਹੀਂ ਮਿਲ ਰਿਹਾ ਦੀ ਘਾਟ ਕਾਰਨ ਕਈ ਹੋਰ ਰਸਾਇਣਕ ਖਾਦਾਂ ਧੱਕੇ ਨਾਲ ਪਰੋਸੀਆ ਜਾਂ ਰਹੀਆਂ ਹਨ। ਡੀਸੀ ਦਫ਼ਤਰ ਘੇਰਣ ਤੋ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਸੁਸਾਇਟੀ ਦੇ ਏ ਆਰ ਦੇ ਵਿਸ਼ਵਾਸ ਤੇ ਧਰਨਾ ਚੁੱਕਿਆ ਗਿਆ ਸੀ। ਅੱਜ ਫਿਰ ਦੋਵੇਂ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਇੱਕ ਦੋ ਦਿਨਾਂ ਵਿੱਚ ਹੀ ਡੀਏਪੀ ਦੀ ਘਾਟ ਪੂਰੀ ਕੀਤੀ ਜਾਵੇਗੀ ਕਿਉਂਕਿ ਅੱਠ ਹਜ਼ਾਰ ਗੱਟੇ ਦੇ ਲਗਭਗ ਡੀਏਪੀ ਮਿਲ਼ ਗਿਆ ਹੈ ਤੇ ਬਾਕੀ ਜੋ ਰਾਮ ਪੁਰੇ ਬਗੈਰਾ ਰੈਂਕ ਲੱਗਣਾ ਹੈ ਉਸ ਵਿੱਚ ਘਾਟ ਪੂਰੀ ਕਰ ਲਵਾਂਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਵੱਲੋਂ ਖਾਂਦਾ ਦੇ ਰੈਂਕ ਬਰਨਾਲੇ ਦੀ ਪੂਰਜੋਰ ਮੰਗ ਕੀਤੀ ਗਈ ਹੈ।
ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ਬਲਾਕ ਪ੍ਰਧਾਨ ਬਲੌਰ ਸਿੰਘ ਬਲਬਿੰਦਰ ਸਿੰਘ ਛੰਨਾ ਜਰਨੈਲ ਸਿੰਘ ਜਵੰਧਾ ਪਿੰਡੀ ਮਨੀ ਰੂੜੇਕੇ ਕਲਾਂ ਗਗਨਦੀਪ ਸਿੰਘ ਧਾਲੀਵਾਲ ਰਾਮ ਸਿੰਘ ਸੰਘੇੜਾ ਕੁਲਜੀਤ ਸਿੰਘ ਵਜੀਦਕੇ ਸੁਖਦੇਵ ਸਿੰਘ ਭੋਤਨਾ ਜ਼ਿਲ੍ਹਾ ਮਾਲੇਰਕੋਟਲਾ ਦੇ ਆਗੂ ਰਵਿੰਦਰ ਸਿੰਘ ਚਰਨਜੀਤ ਸਿੰਘ ਹਥਨ ਬਲਦੇਵ ਸਿੰਘ ਕੇਲੋਂ ਸਰਬਜੀਤ ਸਿੰਘ ਭੁਰਥਲਾ ਔਰਤ ਕਨਵੀਨਰ ਕਮਲਜੀਤ ਕੌਰ ਬਰਨਾਲਾ ਕੁਲਵੰਤ ਕੌਰ ਧਨੌਲਾ ਸੁਖਦੇਵ ਕੌਰ ਗੁਰਮੀਤ ਕੌਰ ਆਦਿ ਆਗੂ ਹਾਜਰ ਸਨ
0 comments:
एक टिप्पणी भेजें