29,28,869 ਰੁਪਏ ਦੇ ਗਬਨ ਦੇ ਕੇਸ ਵਿੱਚੋਂ ਬਾ ਇੱਜਤ ਬਰੀ
ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚਲਦਿਆ ਬਿਵੰਸ਼ੂ ਗੋਇਲ ਵੀ ਪਾਂ ਰਿਹਾ ਧੁੰਮਾਂ
ਬਰਨਾਲਾ ਨਵੰਬਰ :: ( ਕੇਸ਼ਵ ਵਰਦਾਨ ਪੁੰਜ )- ਮਾਨਯੋਗ ਜੱਜ ਸ੍ਰੀ ਅਨੂਪਮ ਗੁਪਤਾ ਪੀ.ਸੀ.ਐਸ. ਜੁਡੀਸ਼ੀਅਲ ਮੈਜਿਸਟ੍ਰੇਟ ਸਾਹਿਬ ਦਰਜਾ ਪਹਿਲਾ ਬਰਨਾਲਾ ਵੱਲੋਂ ਐਡਵੋਕੇਟ ਸ੍ਰੀ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਗੁਰਪਿਆਰ ਸਿੰਘ ਵਾਸੀ ਬੁਰਜ ਫਤਿਹਗੜ੍ਹ ਨੂੰ 29,28,869 ਰੁਪਏ ਦੇ ਗਬਨ ਦੇ ਕੇਸ ਵਿੱਚੋਂ ਬਾ- ਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ |
ਇਹ ਮੁਕੱਦਮਾ ਨੰਬਰ 54 ਮਿਤੀ 03-08-2017 ਨੂੰ ਜੇਰ ਧਾਰਾ 420, 409, 120-ਬੀ. ਆਈ.ਪੀ.ਸੀ ਥਾਣਾ ਸਹਿਣਾ ਵਿਖੇ ਗੁਰਪਿਆਰ ਸਿੰਘ ਵਾਸੀ ਬੁਰਜ ਫਤਿਹਗੜ੍ਹ ਤੇ ਇਕ ਹੋਰ ਮੁਲਜਮ ਦੇ ਖਿਲਾਫ 29,28,869 ਰੁਪਏ ਦੇ ਗਬਨ ਦੇ ਸਬੰਧ ਵਿੱਚ ਦੀ ਸ਼ਹਿਣਾ ਬਲਾਕ ਰੂਰਲ ਸਹਿਕਾਰੀ ਮਕਾਨ ਉਸਾਰੀ ਸਭਾ ਲਿਮ: ਸਹਿਣਾ ਦੀ ਪ੍ਰਬਧਕ ਕਮੇਟੀ ਵੱਲੋਂ ਮਾਨਯੋਗ ਐਸ.ਐਸ.ਪੀ. ਬਰਨਾਲਾ ਦੇ ਦਿੱਤੀ ਦੁਰਖਾਸਤ ਤੇ ਪੁਲਿਸ ਤਫਤੀਸ਼ ਤੋਂ ਬਆਦ ਦੋਸ਼ੀ ਗੁਰਪਿਆਰ ਸਿੰਘ ਤੇ ਇਕ ਹੋਰ ਵਿਆਕਤੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ | ਪਰ ਦੂਜੇ ਦੋਸ਼ੀ ਦੀ ਬਆਦ ਵਿੱਚ ਮੌਤ ਹੋ ਗਈ ਸੀ ਤੇ ਇਹ ਕੇਸ ਸਿਰਫ ਗੁਰਪਿਆਰ ਸਿੰਘ ਦੇ ਖਿਲਾਫ ਹੀ ਚੱਲਿਆ |
ਇਸ ਕੇਸ ਦੀ ਮਿਲੀ ਜਾਣਕਾਰ ਮੁਤਾਬਿਕ ਮੁਦਈ ਧਿਰ ਨੇ ਆਪਣਾ ਕੇਸ ਮਾਨਯੋਗ ਅਦਾਲਤ ਵਿੱਚ ਸਾਬਿਤ ਕਰਨ ਲਈ ਕਰੀਬ 25 ਗਵਾਹ ਪੇਸ਼ ਕੀਤੇ | ਪਰ ਫੇਰ ਵੀ ਉਹ ਆਪਣਾ ਕੇਸ ਸਾਬਿਤ ਕਰਨ ਵਿੱਚ ਸਫਲ ਨਹੀਂ ਹੋ ਸਕੇ | ਇਸ ਕੇਸ ਵਿੱਚ ਐਡਵੋਕੇਟ ਬੀਵੰਸ਼ੂ ਗੋਇਲ ਨੇ ਅਦਾਲਤ ਵਿੱਚ ਦਲੀਲ ਦਿੰਦੇ ਹੋਏ ਕਿਹਾ ਕਿ ਮੁਦਈ ਧਿਰ ਵੱਲੋਂ ਜਾਹਰ ਕਰਦਾ ਦੋਸ਼ੀਆਂ ਖਿਲਾਫ ਲਾਏ ਸਾਰੇ ਦੋਸ਼ ਝੂਠੇ ਤੇ ਬੇ ਬੁਨਿਆਦ ਹਨ | ਉਨ੍ਹਾਂ ਨੇ ਆਪਣੇ ਮੁਲਾਜਮਾਂ ਨੂੰ ਬਚਾਉਣ ਲਈ ਕਰਮਚਾਰੀਆਂ ਨਾਲ ਸਾਜ ਬਾਜ ਕਰਕੇ ਸਾਰੇ ਰਿਕਾਰਡ ਵਿੱਚ ਥਾਂ ਥਾਂ ਕੱਟਿੰਗ ਕਰਕੇ ਰਿਕਾਰਡ ਟੈਪਰ ਕੀਤਾ ਹੋਇਆ ਹੈ | ਜਿਸ ਦੇ ਅਧਾਰ ਤੇ ਸਾਰੀਆਂ ਆਡਿਟ ਰਿਪੋਰਟਾਂ ਵੀ ਝੂਠੀਆਂ ਤਿਆਰ ਕੀਤੀਆਂ ਗਈਆਂ ਤੇ ਗਵਾਹਾਂ ਮੁਤਾਬਿਕ ਵੀ ਉਨ੍ਹਾਂ ਨੂੰ ਥਾਨੇ ਬੁਲਾਕੇ ਝੂਠੇ ਬਿਆਨ ਦਰਜ ਕਰਕੇ ਸਾਰਾ ਕੇਸ ਝੂਠਾ ਤਿਆਰ ਕੀਤਾ ਹੋਇਆ ਹੈ | ਇਸੇ ਕਰਕੇ ਗਵਾਹਾਂ ਦੇ ਬਿਆਨ ਮਾਨਯੋਗ ਅਦਾਲਤ ਵਿੱਚ ਆਪਸ ਵਿੱਚ ਮੇਲ ਨਹੀਂ ਖਾਦੇ ਤੇ ਜਾਹਰ ਕਰਦਾ ਦੋਸ਼ੀਆਂ ਦੇ ਖਿਲਾਫ ਝੂਠਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਇਸ ਕੇਸ ਵਿੱਚ ਝੂਠੇ ਤੌਰ ਤੇ ਫਸਾਇਆ ਗਿਆ ਹੈ ਤੇ ਜਾਹਰ ਕਰਦਾ ਦੋਸ਼ੀ ਬੇਕਸੂਰ ਹੈ | ਜਿਸ ਤੇ ਮਾਨਯੋਗ ਜੱਜ ਸ੍ਰੀ ਅਨੂਪਮ ਗੁਪਤਾ ਪੀ.ਸੀ.ਐਸ. ਜੁਡੀਸ਼ੀਅਲ ਮੈਜਿਸਟ੍ਰੇਟ ਸਾਹਿਬ ਦਰਜਾ ਪਹਿਲਾ ਬਰਨਾਲਾ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਗੁਰਪਿਆਰ ਸਿੰਘ ਵਾਸੀ ਬੁਰਜ ਫਤਿਹਗੜ੍ਹ ਨੂੰ 29,28,869 ਰੁਪਏ ਦੇ ਗਬਨ ਦੇ ਕੇਸ ਵਿੱਚੋਂ ਬਾ- ਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ |
0 comments:
एक टिप्पणी भेजें