ਕ੍ਰਿਕੇਟਰ ਨਵਜੋਤ ਸਿੱਧੂ ਦੀ ਪਤਨੀ ਨੂੰ ਮਿਲਿਆ 850 ਕਰੋੜ ਦਾ ਨੋਟਿਸ
Chandigarh
Dr Rakesh Punj
ਕਾਂਗਰਸ ਦੇ ਪੰਜਾਬ ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਦੇ ਦਾਅਵੇ 'ਤੇ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਪੱਤਰ ਲਿਖ ਕੇ ਨਵਜੋਤ ਕੌਰ ਨੂੰ 850 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ ਅਤੇ ਕਿਹਾ ਹੈ ਕਿ ਸਿੱਧੂ ਜੋੜੇ ਨੇ ਪ੍ਰੈਸ ਕਾਨਫਰੰਸ ਰਾਹੀਂ ਕਿਹਾ ਹੈ ਕਿ ਨਿੰਬੂ ਪਾਣੀ, ਕੱਚੀ ਹਲਦੀ ਅਤੇ ਨਿੰਮ ਕੈਂਸਰ ਨੂੰ ਠੀਕ ਕਰ ਸਕਦੇ ਹਨ। ਇਸ ਤੇ ਟਿੱਪਣੀ ਕਰਦਿਆਂ ਛੱਤੀਸਗੜ੍ਹ ਸਿਵਲ ਸੁਸਾਇਟੀ ਦੇ ਕਨਵੀਨਰ ਡਾ: ਕੁਲਦੀਪ ਸੋਲੰਕੀ ਨੇ ਕਿਹਾ ਕਿ ਸਿੱਧੂ ਜੋੜੇ ਦੀ ਖੁਰਾਕ ਬਾਰੇ ਸੁਣ ਕੇ ਦੇਸ਼- ਵਿਦੇਸ਼ ਵਿੱਚ ਕੈਂਸਰ ਦੇ ਮਰੀਜ਼ਾਂ ਵਿੱਚ ਐਲੋਪੈਥੀ ਦਵਾਈ ਪ੍ਰਤੀ ਭੰਬਲਭੂਸਾ ਅਤੇ ਵਿਰੋਧ ਦੀ ਸਥਿਤੀ ਪੈਦਾ ਹੋ ਰਹੀ ਹੈ। ਓਹਨਾ ਸਿੱਧੂ ਜੋੜੇ ਨੂੰ ਕਿਹਾ ਕਿ ਇਲਾਜ ਦੇ ਦਸਤਾਵੇਜ਼ 7 ਦਿਨਾਂ ਦੇ ਅੰਦਰ ਪੇਸ਼ ਕਰੋ। ਉਨ੍ਹਾਂ ਕਿਹਾ ਕਿ ਜੇਕਰ 7 ਦਿਨਾਂ ਅੰਦਰ ਮੁਆਫ਼ੀ ਜਾਂ ਸਬੂਤ ਨਾ ਮਿਲੇ ਤਾਂ ਉਹ ਆਪਣੇ ਵਕੀਲ ਰਾਹੀਂ ਅਦਾਲਤ 'ਚ ਜਾਣਗੇ
ਅਤੇ 850 ਕਰੋੜ ਦੇ ਹਰਜਾਨੇ ਦਾ ਕੇਸ ਕਰਨ ਲਈ ਅਦਾਲਤ ਨੂੰ ਅਪੀਲ ਕਰਨਗੇ।
0 comments:
एक टिप्पणी भेजें