90 ਪੇਟੀਆਂ ਨਜਾਇਜ਼ ਸ਼ਰਾਬ ਰੱਖਣ ਅਤੇ ਵੇਚਣ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 25 ਨਵੰਬਰ :-ਮਾਨਯੋਗ ਅਦਾਲਤ ਸ੍ਰੀ ਮੁਨੀਸ਼ ਗਰਗ, ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ ਵੱਲੋਂ ਪਰਮਜੀਤ ਸਿੰਘ ਪੁੱਤਰ ਮਹਾਂਦੇਵ ਵਾਸੀ ਹਰੀਗੜ੍ਹ, ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੁੱਬੇ, ਰਛਪਾਲ ਸਿੰਘ ਪੁੱਤਰ ਸਤਗੁਰੂ ਸਿੰਘ ਵਾਸੀ ਮੰਡੇਰ ਖੁਰਦ, ਬਿਸ਼ਨ ਲਾਲ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਕਾਲੇਕੇ, ਵਿੱਕੀ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਠੁੱਲੇਵਾਲ ਨੂੰ 90 ਪੇਟੀਆਂ ਹਰਿਆਣਾ ਦੀ ਨਜਾਇਜ਼ ਸ਼ਰਾਬ ਰੱਖਣ ਅਤੇ ਵੇਚਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਚੰਦਰ ਬਾਂਸਲ ਐਡਵੋਕੇਟ (ਧਨੌਲਾ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਧਨੌਲਾ ਦੀ ਪੁਲਿਸ ਦੀ ਕਹਾਣੀ ਦੇ ਮੁਤਾਬਿਕ ਮਿਤੀ 27-11-2018 ਨੂੰ ਪੁਲਿਸ ਪਾਰਟੀ ਗਸ਼ਤ ਦੇ ਦੌਰਾਨ ਜਦੋਂ ਪਿੰਡ ਹਰੀਗੜ੍ਹ ਤੋਂ ਪਿੰਡ ਭੂਰੇ ਹੁੰਦੇ ਹੋਏ ਪਿੰਡ ਕੁੱਬੇ ਨੂੰ ਜਾ ਰਹੇ ਸੀ ਤਾਂ ਵਕਤ ਕਰੀਬ 4:30 ਪੀ.ਐਮ. ਦਾ ਹੋਵੇਗਾ ਤਾਂ ਇੱਕ ਬਲੈਰੋ ਪਿਕ ਅਪ ਗੱਡੀ ਸਾਹਮਣੇ ਤੋਂ ਆਉਂਦਿਆਂ ਆਪਣੀ ਖੱਬੀ ਸਾਈਡ ਸੜਕ ਦੇ ਕਿਨਾਰੇ ਖੜੀ ਸੀ ਜਿਸਦਾ ਮੂੰਹ ਪਿੰਡ ਭੂਰੇ ਵੱਲ ਸੀ ਅਤੇ ਸਕਾਰਪੀਓ ਗੱਡੀ ਰੰਗ ਚਿੱਟਾ ਖੜੀ ਸੀ ਜਿਸਦਾ ਮੂੰਹ ਪਿੰਡ ਕੁੱਬੇ ਵਾਲੀ ਸਾਈਡ ਸੀ ਅਤੇ ਦੋਨੋ ਗੱਡੀਆਂ ਦੀਆਂ ਆਪਸ ਵਿੱਚ ਬੈਕ ਜੋੜਕੇ ਕੁੱਝ ਵਿਅਕਤੀ ਬਲੈਰੋ ਪਿਕ ਅਪ ਗੱਡੀ ਵਿੱਚੋਂ ਸਕਾਰਪੀਓ ਗੱਡੀ ਵਿੱਚ ਸ਼ਰਾਬ ਦੇ ਡੱਬੇ ਪਲਟੀ ਕਰ ਰਹੇ ਸੀ ਤਾਂ ਐਸ.ਆਈ. ਕੁਲਦੀਪ ਸਿੰਘ ਨੇ ਸ਼ੱਕ ਦੀ ਵਜਾ ਨਾਲ ਮੋਕੇ ਤੇ ਗੱਡੀਆਂ ਨੂੰ ਚੈਕ ਕਰਨ ਲਈ ਆਪਣੀ ਗੱਡੀ ਰੁਕਵਾਈ ਤਾਂ ਸਕਾਰਪੀਓ ਗੱਡੀ ਵਿੱਚ ਡੱਬੇ ਪਲਟੀ ਕਰਦੇ ਤਿੰਨ ਵਿਅਕਤੀ ਪਰਮਜੀਤ ਸਿੰਘ ਉਰਫ ਪੰਮਾ, ਹਰਜਿੰਦਰ ਸਿੰਘ, ਬਿਸ਼ਨ ਕੁਮਾਰ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ ਅਤੇ ਇੱਕ ਵਿਅਕਤੀ ਵਿੱਕੀ ਕੁਮਾਰ ਖੇਤਾਂ ਵੱਲ ਭੱਜ ਗਿਆ ਤੇ ਮੌਕੇ ਤੋਂ ਰਛਪਾਲ ਸਿੰਘ ਨੂੰ ਕਾਬੂ ਕੀਤਾ ਗਿਆ ਅਤੇ ਗੱਡੀ ਵਿੱਚੋਂ 68 ਡੱਬੇ ਮਾਰਕਾ ਮਾਲਾ, 4 ਡੱਬੇ ਮਾਰਕਾ ਚਾਰਲੀ ਅਤੇ 18 ਡੱਬੇ ਮਾਰਕਾ ਨਿੰਬੂ ਕੁੱਲ 90 ਡੱਬੇ ਬਰਾਮਦ ਹੋਏ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਸਾਰੇ ਦੋਸ਼ੀਆਨ ਨੂੰ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਇੱਕ ਐਫ.ਆਈ.ਆਰ. ਨੰਬਰ 161 ਮਿਤੀ 27-11-2018, ਜੇਰ ਧਾਰਾ 61/1/14 ਪੰਜਾਬ ਅਕਸਾਈਜ਼ ਐਕਟ ਤਹਿਤ ਥਾਣਾ ਧਨੌਲਾ ਵਿਖੇ ਦਰਜ਼ ਕੀਤੀ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮਾਨ ਪਰਮਜੀਤ ਸਿੰਘ ਵਗੈਰਾ ਦੇ ਵਕੀਲ ਸ਼੍ਰੀ ਚੰਦਰ ਬਾਂਸਲ, ਐਡਵੋਕੇਟ (ਧਨੌਲਾ) ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਦੋਸ਼ੀਆਨ ਦੀ ਸ਼ਨਾਖਤ ਨਹੀਂ ਹੋ ਸਕੀ ਅਤੇ ਇਸ ਤੋਂ ਇਲਾਵਾ ਆਈ.ਓ. ਦੁਆਰਾ ਬੋਤਲਾਂ ਦਾ ਸੈਂਪਲ ਠੀਕ ਢੰਗ ਨਾਲ ਨਹੀਂ ਲੈਤਾ ਗਿਆ ਅਤੇ ਕੇਸ ਵਿੱਚ ਕਈ ਤਰ੍ਹਾਂ ਦੀਆਂ ਕਾਨੂੰਨੀ ਖਾਮੀਆਂ ਪਾਈਆਂ ਗਈਆਂ, ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें