ਪੰਜਾਬੀਆ ਨੂੰ ਦੀਵਾਲੀ ਦੇ ਸ਼ੁਭ ਮੌਕੇ ਤੇ ਡਾ ਜਸਵਿੰਦਰ ਕੌਰ ਨੇ ਦਿੱਤਾ ਅਹਿਮ ਤੋਹਫ਼ਾ
ਵਿਸ਼ਵ ਪ੍ਰਸਿੱਧ ਕਿਤਾਬ ਦਾ ਕੀਤਾ ਪੰਜਾਬੀ ਵਿੱਚ ਅਨੁਵਾਦ।
ਵਿਸ਼ਵ ਪ੍ਰਸਿੱਧ ਕਿਤਾਬ ਦਾ ਪੰਜਾਬੀ ਅਨੁਵਾਦ ਰਿਲੀਜ਼ ਕਰਦੇ ਹੋਏ
ਡਾ ਜਸਵਿੰਦਰ ਕੌਰ ਨੇ ਦੱਸਿਆ ਕਿ ਇਹ ਕਿਤਾਬ ਓਹਨਾ ਦੇ ਮਹਿਰੂਮ ਪਤੀ ਡਾ ਸਰਬਜੀਤ ਸਿੰਘ ਖੁਰਮੀ ਨੂੰ ਸਮਰਪਿਤ ਹੈ ।।
ਡਾ ਜਸਵਿੰਦਰ ਕੌਰ ਨੇ ਕਿਹਾ ਕਿ ਓਹ ਹੋਰ ਵੀ ਹੋਮਿਓਪੈਥੀ ਨਾਲ ਸੰਬੰਧਿਤ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਕਰਨਾ ਜਾਰੀ ਰੱਖਣਗੇ ਤਾਂ ਜੋ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕੀਤੀ ਜਾ ਸਕੇ
ਬਰਨਾਲਾ
ਕੇਸ਼ਵ ਵਰਦਾਨ ਪੁੰਜ
ਖੁਰਮੀ ਹੋਮਿਓ ਕਲੀਨਿਕ ਰਾਮਬਾਗ ਰੋਡ ਬਰਨਾਲਾ ਦੇ ਡਾ ਜਸਵਿੰਦਰ ਕੌਰ ਦੁਆਰਾ ਪੰਜਾਬੀ ਵਿਚ ਅਨੁਵਾਦਿਤ ਕੀਤੀ ਹੋਮਿਓਪੈਥੀ ਦੇ ਖੋਜਕਰਤਾ ਡਾ ਸੈਮੂਅਲ ਹੈਨੇਮਨ ਦੀ ਲਿਖੀ ਵਿਸ਼ਵ ਪ੍ਰਸਿੱਧ ਕਿਤਾਬ "organon of medicine " ਦਾ ਰੀਲੀਜ਼ ਸਮਾਰੋਹ ਧੂਮ ਧੜੱਕੇ ਨਾਲ ਸੰਪੰਨ ਹੋਇਆ। ਡਾ ਤਨਵੀਰ ਹੁਸੈਨ ਮਾਲੇਰਕੋਟਲਾ ਦੇ ਕਲੀਨਿਕ ਵਿੱਚ ਹੋਏ ਇਸ ਰਿਲੀਜ਼ ਸਮਾਰੋਹ ਵਿੱਚ ਡਾ ਹਰਪ੍ਰੀਤ, ਡਾ ਸਨਾ ਹੁਸੈਨ, ਡਾ ਪਰਮ , ਡਾ ਵਿਕਾਸ ਅਤੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਆਪਣੇ ਆਪਣੇ ਸੰਬੋਧਨ ਵਿੱਚ ਡਾ ਜਸਵਿੰਦਰ ਕੌਰ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹੋਮਿਓਪੈਥੀ ਦੇ ਖੋਜਕਰਤਾ ਡਾ ਸੈਮੂਅਲ ਹੈਨੇਮਨ ਦੀ ਲਿਖੀ ਵਿਸ਼ਵ ਪ੍ਰਸਿੱਧ ਕਿਤਾਬ "organon of medicine " ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਡਾ ਜਸਵਿੰਦਰ ਕੌਰ ਨੇ ਪੰਜਾਬੀ ਪਾਠਕਾਂ ਨੂੰ ਹੋਮਿਓਪੈਥੀ ਨੂੰ ਬਾਰੀਕੀ ਨਾਲ ਸਮਝਾਉਣ ਵਾਸਤੇ ਚੰਗਾ ਉਪਰਾਲਾ ਕੀਤਾ ਹੈ । ਹੁਣ ਹੋਮਿਓਪੈਥੀ ਨੂੰ ਪੰਜਾਬੀਆ ਦੀ ਮਾਂ ਭਾਸ਼ਾ ਵਿੱਚ ਪੜ੍ਹਨ ਲਈ ਡਾ ਜਸਵਿੰਦਰ ਕੌਰ ਦੀ ਅਨੁਵਾਦ ਕੀਤੀ ਕਿਤਾਬ ਆਰਗੇਨਨ ਆਫ ਮੈਡੀਸਿਨ ਜੋ ਕਿ ਹੁਣ ਮਾਰਕੀਟ ਵਿੱਚ ਉਪਲਬਧ ਹੈ ਨੂੰ ਜਰੂਰ ਪੜ੍ਹਨਾ ਚਾਹੀਦਾ ਹੈ , ਇਸ ਕਿਤਾਬ ਨੂੰ ਹਰ ਪੰਜਾਬੀ ਨੂੰ ਆਪਣੇ ਘਰ ਵਿੱਚ ਰੱਖਣਾ ਚਾਹੀਦਾ ਹੈ ਤਾਂ ਜ਼ੋ ਡਾ ਸੈਮੂਅਲ ਹੈਨੇਮਨ ਦਾ ਸਵਸਥ ਅਤੇ ਸੁਖੀ ਸੰਸਾਰ ਦਾ ਸੁਪਨਾ ਪੂਰਾ ਕੀਤਾ ਜਾ ਸਕੇ ।। ਜਦੋਂ ਇਸ ਸਬੰਧੀ ਅਨੁਵਾਦਿਤ ਕਰਤਾ ਡਾ ਜਸਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਕਿਤਾਬ ਓਹਨਾ ਦੇ ਮਹਿਰੂਮ ਪਤੀ ਡਾ ਸਰਬਜੀਤ ਸਿੰਘ ਖੁਰਮੀ ਨੂੰ ਸਮਰਪਿਤ ਹੈ ।।
ਵਿਸ਼ਵ ਪ੍ਰਸਿੱਧ ਕਿਤਾਬ "organon of medicine " ਦੇ ਅਨੁਵਾਦ ਕਰਤਾ ਡਾ ਜਸਵਿੰਦਰ ਕੌਰ ਖੁਰਮੀ ਹੋਮੀਉ ਕਲੀਨਿਕ ਰਾਮਬਾਗ ਰੋਡ ਬਰਨਾਲਾ ਦੇ ਸੰਚਾਲਕ ਹਨ।
0 comments:
एक टिप्पणी भेजें