ਆਪ ਦੀ ਸਰਕਾਰ ਤੋਂ ਬਾਅਦ ਆਪ ਦਾ ਐਮ ਐਲ ਏ ਮੁੜ ਚੁਣਨਗੇ ਬਰਨਾਲਾ ਵਾਸੀ : ਮੀਤ ਹੇਅਰ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 5 ਨਵੰਬਰ :-
ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਰੋਡ ਸ਼ੋਅ ਅਤੇ ਵੱਡੀ ਗਿਣਤੀ ਵਿੱਚ ਸ਼ਾਮਲ ਕਰਵਾਏ ਨਵੇਂ ਸਾਥੀਆਂ ਦੀ ਸ਼ਮੂਲੀਅਤ ਤੋਂ ਬਾਅਦ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਨੇ ਹੋਰ ਜ਼ੋਰ ਫੜ ਲਿਆ।
ਬਰਨਾਲਾ ਸ਼ਹਿਰ ਵਿੱਚ ਮੁੱਖ ਮੰਤਰੀ ਦੇ ਸਫ਼ਲ ਰੋਡ ਸ਼ੋਅ ਤੋਂ ਬਾਅਦ ਅੱਜ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਤੇ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੇ ਸ਼ਹਿਰ ਦੇ ਨਾਲ ਪਿੰਡਾਂ ਦੇ ਦੌਰੇ ਕਰਕੇ ਚੋਣ ਮੀਟਿੰਗਾਂ ਕੀਤੀਆਂ।
ਪਿੰਡ ਮੌੜ ਕੋਠੇ, ਹੰਡਿਆਇਆ, ਸੰਘੇੜਾ, ਉੱਪਲੀ, ਹਰੀਗੜ੍ਹ ਵਿਖੇ ਮੀਟਿੰਗਾਂ ਤੋਂ ਇਲਾਵਾ ਬਰਨਾਲਾ ਸ਼ਹਿਰ ਵਿੱਚ ਵਕੀਲ ਭਾਈਚਾਰੇ, ਸੀਨੀਅਰ ਸਿਟੀਜਨ ਐਸੋਸੀਏਸ਼ਨ ਅਤੇ ਆਸਥਾ ਕਲੋਨੀ ਵਾਸੀਆਂ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।ਹਰੀਗੜ੍ਹ ਪਿੰਡ ਵਿੱਚ ਪਾਰਟੀ ਦਫ਼ਤਰ ਦਾ ਉਦਘਾਟਨ ਵੀ ਕੀਤਾ। ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਵਾਸੀਆਂ ਨੇ 2022 ਵਿੱਚ ਸਰਕਾਰ ਦਾ ਵਿਧਾਇਕ ਚੁਣ ਕੇ ਪੁਰਾਣੀ ਰਵਾਇਤ ਤੋੜੀ ਸੀ ਅਤੇ ਹੁਣ ਫੇਰ ਬਰਨਾਲਾ ਵਾਸੀ ਆਪ ਦੀ ਸਰਕਾਰ ਦੌਰਾਨ ਆਪ ਦਾ ਹੀ ਐਮ ਐਲ ਏ ਮੁੜ ਚੁਣਨ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਸਰਕਾਰ ਦੇ ਨਾਲ ਮਿਲ ਕੇ ਵਿਧਾਇਕ ਹੋਰ ਕੰਮ ਕਰੇਗਾ
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬਰਨਾਲਾ ਹਲਕੇ ਵਿੱਚ ਵਿਕਾਸ ਦੇ ਚੱਲ ਰਹੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਉਹ ਹੰਭਲੇ ਮਾਰਨਗੇ। ਹਲਕਾ ਵਾਸੀਆਂ ਨੂੰ ਉਹ ਨਿਰਾਸ਼ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਤੇ ਪਾਰਟੀ ਲੀਡਰਸ਼ਿਪ ਅਤੇ ਸਮੁੱਚੇ ਵਰਕਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਉਸ ਦੀ ਅੱਗੇ ਹੋ ਕੇ ਚੋਣ ਮੁਹਿੰਮ ਦੀ ਵਾਂਗਡੋਰ ਸੰਭਾਲੀ ਹੈ।
========
0 comments:
एक टिप्पणी भेजें